April 29, 2026 3:49 am

ਪੁਲਿਸ ਜ਼ਿਲ੍ਹਾ ਖੰਨਾ ਵੱਲੋਂ 7 ਚੋਰ 8 ਲੱਖ ਰੁਪਏ ਦੀ ਕਰੰਸੀ ਤੇ ਇਕ ਕਰੋੜ ਦੇ ਸਾਮਾਨ ਸਮੇਤ ਕਾਬੂ

ਖੰਨਾ, 18 ਅਗਸਤ (ਕੇ.ਐਲ. ਸਹਿਗਲ, ਲਾਲ ਸਿੰਘ ਮਾਂਗਟ)- ਸ੍ਰੀ ਧਰੁਵ ਦਹਿਆ, ਆਈ.ਪੀ.ਐਸ, ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਪ੍ਰੈਸ ਨੋਟ ਰਾਹੀ ਜਾਣਕਾਰੀ ਦਿੰਦੇ ਹੋਏ ਦਸਿਆ ਕਿ ਸ੍ਰੀ ਸੁਰੇਸ ਅਰੋੜਾ ਆਈ.ਪੀ.ਐਸ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ੍ਹ, ਅਤੇ ਸ੍ਰੀ ਰਣਬੀਰ ਸਿੰਘ ਖਟੜਾ ਆਈ.ਪੀ.ਐਸ ਡੀ.ਆਈ.ਜੀ ਲੁਧਿਆਣਾ ਦੇ ਦਿਸਾ ਨਿਰਦੇਸਾਂ ਅਨੁਸਾਰ ਨਸਿਆਂ ਦੀ ਤਸਕਰੀ ਅਤੇ ਮਾੜੇ ਅਨੁਸਰਾਂ ਨੂੰ ਕਾਬੂ ਕਰਨ ਲਈ ਵਿਢੀ ਗਈ ਮੁਹਿੰਮ ਦੌਰਾਨ ਖੰਨਾ ਪੁਲਿਸ ਨੂੰ ਉਸ ਵੇਲੇ ਭਾਰੀ ਸਫਲਤਾ ਹਾਸਲ ਹੋਈ ਜਦੋ ਬੀਤੇ ਦਿਨੀ ਜਸਵੀਰ ਸਿੰਘ ਪੀ.ਪੀ.ਐਸ ਪੁਲਿਸ ਕਪਤਾਨ (ਆਈ) ਖੰਨਾ ਅਤੇ ਸ੍ਰੀ ਜਗਵਿੰਦਰ ਸਿੰਘ, ਪੀ.ਪੀ.ਐਸ ਉਪ ਪੁਲਿਸ ਕਪਤਾਨ (ਆਈ) ਖੰਨਾ, ਰਛਪਾਲ ਸਿੰਘ ਪੀ.ਪੀ.ਐਸ, ਉਪ ਪੁਲਿਸ ਕਪਤਾਨ ਪਾਇਲ, ਦੀਪਕ ਰਾਏ ਪੀ.ਪੀ.ਐਸ ਉਪ ਪੁਲਿਸ ਕਪਤਾਨ ਖੰਨਾ, ਇੰਸਪੈਕਟਰ ਹਰਦੀਪ ਸਿੰਘ ਮੁਖ ਅਫਸਰ ਥਾਣਾ ਦੋਰਾਹਾ, ਇੰਸਪੈਕਟਰ ਬਲਜਿੰਦਰ ਸਿੰਘ ਇੰਚਾਰਜ ਸੀ.ਆਈ.ਏ ਸਟਾਫ ਖੰਨਾ ਦੇ ਇੰਸਪੈਕਟਰ ਮਨਜੀਤ ਸਿੰਘ ਮੁਖ ਅਫਸਰ ਥਾਣਾ ਮਲੌਦ ਦੀ ਪੁਲਿਸ ਪਾਰਟੀ ਵਲੋ ਸਾਮ ਵਕਤ ਪੁਲ ਨਹਿਰ ਜਗੇੜਾ ਪਰ ਨਾਕਾਬੰਦੀ ਕਰਕੇ ਲੁਧਿਆਣਾ ਸਾਈਡ ਵਲੋ ਆ ਰਹੀਆਂ ਗਡੀਆਂ ਅਤੇ ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਮੁਖਬਰੀ ਹੋਣ ਪਰ ਚੈਕਿੰਗ ਹੋਰ ਕਾਰਗਰ ਢੰਗ ਨਾਲ ਕੀਤੀ ਜਾ ਰਹੀ ਸੀ ਤਾਂ ਚੈਕਿੰਗ ਦੌਰਾਨ ਲੁਧਿਆਣਾ ਸਾਈਡ ਵਲੋ ਇਕ ਟਰਕ ਨੰਬਰ ਪੀ.ਬੀ-19-ਐਫ-7166 ਅਤੇ ਕੈਟਰ ਟਾਟਾ 407 ਨੰਬਰ ਐਚ.ਆਰ-69-ਸੀ-3759 ਆ ਰਹੇ ਸੀ । ਜਿੰਨ੍ਹਾਂ ਨੂੰ ਰੋਕ ਕੇ ਚੈਕ ਕੀਤਾ ਤਾਂ ਟਰਕ ਚਾਲਕ ਨੇ ਆਪਣਾ ਨਾਮ ਨਿਰਮਲ ਸਿੰਘ ਉਰਫ ਨਿੰਮਾ ਪੁਤਰ ਜੀਤ ਸਿੰਘ ਵਾਸੀ ਪਿੰਡ ਸਬਦਲਪੁਰ ਥਾਣਾ ਗੰਢਾਖੇੜੀ ਜਿਲ੍ਹਾ ਪਟਿਆਲਾ ਦਸਿਆ ਅਤੇ ਉਸਦੇ ਨਾਲ ਬੈਠੇ ਵਿਅਕਤੀਆਂ ਨੇ ਆਪਣਾ ਨਾਮ ਗੋਪਾਲ ਸਿੰਘ ਉਰਫ ਬੰਟੀ ਪੁਤਰ ਸੁਖਦੇਵ ਸਿੰਘ ਵਾਸੀ ਘੁਮਾਣਾ ਚੌਕ ਸੁਧਾਰ ਥਾਣਾ ਸੁਧਾਰ,  ਹੀਰਾ ਸਿੰਘ ਪੁਤਰ ਮਲਾਵਾ ਸਿੰਘ ਵਾਸੀ ਢੈਪਈ ਥਾਣਾ ਕਾਦੀਆਂ ਜਿਲ੍ਹਾ ਗੁਰਦਾਸਪੁਰ ਹਾਲ ਸੇਖਾਂ ਰੋਡ ਬਰਨਾਲਾ ਅਤੇ ਜਸਵਿੰਦਰ ਸਿੰਘ ਉਰਫ ਕਿੰਚੂ ਪੁਤਰ ਇਕਬਾਲ ਸਿੰਘ ਵਾਸੀ ਗਲੀ ਨੰਬਰ 5 ਮੁਹਲਾ ਝਾੜ ਸਾਹਿਬ ਸਿਮਲਾਪੁਰੀ ਲੁਧਿਆਣਾ ਅਤੇ ਥਾਣਾ ਸਦਰ ਰਾਏਕੋਟ ਜਿਲ੍ਹਾ ਲੁਧਿਆਣਾ ਦਸਿਆ ਉਕਤ ਟਰਕ ਦੀ ਤਲਾਸੀ ਲੈਣ ਪਰ ਟਰਕ ਵਿਚੋ 140 ਬੋਰੀਆਂ ਕਣਕ ਅਤੇ 440 ਪੇਟੀਆਂ ਕੀਟਨਾਸਕ ਦਿਵਾਈ ਦੀਆਂ ਬ੍ਰਾਮਦ ਹੋਈਆਂ ਅਤੇ ਕੈਟਰ ਵਿਚੋ 13 ਐਲ.ਸੀ.ਡੀ, 04 ਮਾਈਕਰੋਵੇਵ, 13 ਵਾਸਿੰਗ ਮਸੀਨਾ, 10 ਫਰਿਜਾਂ, ਬ੍ਰਾਮਦ ਹੋਈਆਂ ਨਿਸਾਨਦੇਹੀ ਪਰ ਇਕ ਗਡੀ ਮਾਰਕਾ ਬਲੈਰੋ ਰੰਗ ਚਿਟਾ ਨੰਬਰ ਪੀ.ਬੀ-11-ਏ.ਐਸ-9016 ਅਤੇ 08 ਲਖ ਰੂਪੈ ਦੀ ਨਗਦੀ ਬ੍ਰਾਮਦ ਹੋਈ । ਇੰਨ੍ਹਾਂ ਕਥਿਤ ਦੋਸੀਆਂ ਪਾਸੋ 8 ਲਖ ਰੂਪੈ ਦੀ ਕਰੰਸੀ ਕੁਲ ਕਰੀਬ ਇਕ ਕਰੋੜ ਰੂਪੈ ਤੋ ਵਧ ਰਕਮ ਦੀ ਚੋਰੀ ਕੀਤਾ ਸਮਾਨ ਬ੍ਰਾਮਦ ਕੀਤਾ ਗਿਆ ਹੈ।

Send this to a friend