April 22, 2026 11:17 am

ਆਜ਼ਾਦੀ ਦਿਹਾੜੇ ’ਤੇ ਵੱਖ-ਵੱਖ ਸ਼ਖ਼ਸੀਅਤਾਂ ਸਨਮਾਨਿਤ

ਜਗਰਾਉਂ, 16 ਅਗਸਤ (ਪਰਮਜੀਤ ਸਿੰਘ ਗਰੇਵਾਲ)- 72ਵੇਂ ਆਜ਼ਾਦੀ ਦਿਹਾੜੇ ’ਤੇ ਸਬ ਡਵੀਜ਼ਨ ’ਚ ਕਰਵਾਏ ਸਮਾਗਮ ਦੌਰਾਨ ਡੀ. ਐਸ. ਪੀ. (ਹੈਡਕੁਆਟਰ) ਬੁ¦ਦ ਸਿੰਘ, ਸ਼ਹਿਰ ਅੰਦਰ ਸ਼ਾਨਦਾਰ ਸੇਵਾਵਾਂ ਨਿਭਾਉਣ ’ਤੇ ਐਸ. ਐਚ. ਓ. ਸਿਟੀ ਇੰਦਰਜੀਤ ਸਿੰਘ ਬੋਪਾਰਾਏ ਤੇ ਸਨਮਤੀ ਵਿਮਲ ਜੈਨ ਸੀਨੀਅਰ ਸੈਕੰਡਰੀ ਸਕੂਲ ਦੇ ਵਿਦਿਆਰਥੀ ਅਰਸ਼ ਮਲਹੋਤਰਾ ਪੁੱਤਰ ਪੁਸ਼ਪਿੰਦਰ ਮਲਹੋਤਰਾ ਦੇ +2 ’ਚ 450 ’ਚੋਂ 436 ਅੰਕ ਹਾਸਿਲ ਕਰਨ ’ਤੇ ਸਨਮਾਨਿਤ ਕੀਤਾ ਗਿਆ। ਇਸ ਤੋਂ ਇਲਾਵਾ ਡੀ. ਏ. ਵੀ. ਸਕੂਲ ਦੇ ਵਿਦਿਆਰਥੀਆਂ ਨੂੰ ਡੀ. ਐਸ. ਪੀ. ਪ੍ਰਭਜੋਤ ਕੌਰ ਤੇ ਡੀ. ਐਸ. ਪੀ. ਹਰਪਿੰਦਰ ਕੌਰ ਵੱਲੋਂ ਸਨਮਾਨਿਤ ਕੀਤਾ ਗਿਆ।

Send this to a friend