April 28, 2026 8:20 pm

ਟਾਂਡੇ ਦੇ ਨੇੜੇ ਸੜਕ ਹਾਦਸੇ ’ਚ ਨਵ ਵਿਆਹੇ ਜੋੜੇ ਦੀ ਮੌਤ

1 ਅਗਸਤ ਨੂੰ ਹੋਇਆ ਸੀ ਦੋਨਾਂ ਦਾ ਵਿਆਹ

ਭੋਗਪੁਰ, 16 ਅਗਸਤ (ਹਰਨਾਮ ਦਾਸ ਚੋਪੜਾ)- ਜਲੰਧਰ-ਪਠਾਨਕੋਟ ਕੌਮੀ ਮਾਰਗ ਸਥਿਤ ਪਿੰਡ ਹਰਸੀਪਿੰਡ ਦੇ ਮੋੜ ਨਜ਼ਦੀਕ ਵਾਪਰੇ ਦਰਦਨਾਕ ਸੜਕ ਹਾਦਸੇ ਵਿਚ ਨਵ ਵਿਆਹੇ ਜੋੜੇ ਦੀ ਦਰਦਨਾਕ ਮੌਤ ਹੋ ਗਈ। ਹਾਦਸਾ ਉਸ ਸਮੇ ਵਾਪਰਿਆ ਜਦੋ ਦਸੂਹਾ ਵਲ ਜਾ ਰਹੀ ਕਾਰ ਸੜਕ ਸੜਕ ਕਿਨਾਰੇ ਖੜੇ ਟਰਾਲੇ ਵਿਚ ਜਾ ਟਕਰਾਈ। ਕਾਰ ਦੇ ਪਰਖਚੇ ਉਡ ਗਏ। ਹਾਦਸੇ ਤੋਂ ਬਾਅਦ ਰਾਹਗੀਰਾਂ ਅਤੇ ਪਾਵਰ ਗਰਿਡ ਦੇ ਕਰਮਚਾਰੀ ਨੇ ਗੰਭੀਰ ਜਖ਼ਮੀ ਸਿਧ ਰਾਜ ਸਿੰਘ ਰਾਣਾ ਪੁਤਰ ਵੀਰ ਪੁਸ਼ਕਰ ਸਿੰਘ ਰਾਣਾ ਅਤੇ ਉਸਦੀ ਪਤਨੀ ਅਨੀਤਾ ਨਿਵਾਸੀ ਪਿੰਡ ਤੋਏ (ਦਸੂਹਾ) ਨੂੰ ਸਰਕਾਰੀ ਹਸਪਤਾਲ ਲਿਆਂਦਾ ਜਿਥੇ ਇਲਾਜ ਦੌਰਾਨ ਦੋਨਾਂ ਦੀ ਮੌਤ ਹੋ ਗਈ। ਹਾਦਸੇ ਵਿਚ ਮੌਤ ਦਾ ਸ਼ਿਕਾਰ ਹੋਇਆ ਸਿਧ ਰਾਜ ਇੰਗਲੈਂਡ ਤੋਂ ਆਇਆ ਸੀ ਅਤੇ ਉਸਦਾ ਇਸੇ ਮਹੀਨੇ 1 ਅਗਸਤ ਨੂੰ ਵਿਆਹ ਹੋਇਆ ਸੀ। ਟਾਂਡਾ ਪੁਲਸ ਨੇ ਟਰਾਲੇ ਨੂੰ ਕਬਜ਼ੇ ਵਿਚ ਲੈਕੇ ਕਾਰਵਾਈ ਸ਼ੁਰੂ ਕਰ ਦਿਤੀ ਹੈ।

Send this to a friend