ਖ਼ਬਰ ਹੈ ਕਿ ਪੰਜਾਬ ਦੀ ਕੇਂਦਰੀ ਮੰਤਰੀ ਬੀਬੀ ਹਰਸਿਮਰਤ ਕੌਰ ਬਾਦਲ ਨੇ ਬਠਿੰਡਾ ਵਿਚ ਕਿਹਾ ਕਿ ਪੰਜਾਬ ‘ਚ ‘ਆਪ‘ ਦੋ ਨਹੀਂ ਸਗੋਂ ਚਾਰ ਫਾੜ ਹੋਈ ਪਈ ਹੈ ਅਤੇ ਇਕਲਾ ਭਗਵੰਤ ਮਾਨ ਹੈ ਜਿਹੜਾ ਦੋ ਕਿਸ਼ਤੀਆਂ ‘ਚ ਪੈਰ ਧਰੀ ਬੈਠਾ ਹੈ। ਉਹ ਬਠਿੰਡਾ ਸ਼ਹਿਰ ਵਿਚ ਤੀਆਂ ਦੇ ਤਿਉਹਾਰ ਵਿਚ ਭਾਗ ਲੈਣ ਆਏ ਸਨ। ਇਸ ਮੌਕੇ ਉਹਨਾ ਔਰਤਾਂ ਨਾਲ ਗਿਧਾ ਵੀ ਪਾਇਆ। ਉਧਰ ਆਮ ਆਦਮੀ ਪਾਰਟੀ ਦੀਆਂ ਤਿੰਨ ਮਹਿਲਾ ਵਿਧਾਇਕਾਂ ਸਰਬਜੀਤ ਕੌਰ ਰਾਣੂਕੇ, ਪ੍ਰੋ: ਬਲਜਿੰਦਰ ਕੌਰ ਅਤੇ ਰੁਪਿੰਦਰ ਕੌਰ ਰੂਬੀ ਵਲੋਂ ਉਹਨਾ ਵਿਰੁਧ, ਸੁਖਪਾਲ ਸਿੰਘ ਖਹਿਰਾ ਦੀ ਰੈਲੀ ‘ਚ ਅਤੇ ਫੇਸਬੁਕ ਉਤੇ ਵਰਤੀ ਸ਼ਬਾਦਵਲੀ ਦੀ ਸਖਤ ਸ਼ਬਦਾਂ ‘ਚ ਨਿੰਦਾ ਕੀਤੀ ਹੈ। ਉਧਰ ਚੰਡੀਗੜ੍ਹ ‘ਚ ਹੋਈ ਮੀਟਿੰਗ ਦੌਰਾਨ ਆਮ ਆਦਮੀ ਪਾਰਟੀ ਨੇ ਭਗਵੰਤ ਮਾਨ ਨੂੰ ਮੁੜ ਪ੍ਰਧਾਨਗੀ ਦੀ ਕਮਾਨ ਸੌਂਪੇ ਜਾਣ ਦੀ ਹਾਈ ਕਮਾਨ ਤੋਂ ਮੰਗ ਕੀਤੀ ਹੈ।
ਵੇਖੋ ਨਾ ਜੀ, ਖਿਦੋ ਉਧੜਦੀ ਉਧੜਦੀ ਆਖਰ ਉਧੜ ਹੀ ਗਈ। ਕਿੰਨਾ ਉਭਾਰ ਸੀ ਆਮ ਦਾ ਦੇਸ਼ਾਂ ਵਿਦੇਸ਼ਾ ‘ਚ। ਆਮ ਬੰਦਾ ਆਂਹਦਾ ਸੀ, ਲਉ ਬਈ ਢਾਅ ਲਿਆ ‘ਖਾਸ‘ ਨੂੰ। ਆਮ ਬੰਦਾ ਆਂਹਦਾ ਸੀ, ਆਹ ਪੈਂਚਰ ਲਾਉਣ ਵਾਲਾ, ਆਹ ਚਾਹ ਵੇਚਣ ਵਾਲਾ, ਆਹ ਜੁਤੀਆਂ ਗੰਢਣ ਵਾਲਾ, ਵਟ ‘ਤੇ ਪਿਆ ਵਿਧਾਇਕ ਬਨਣ ਲਈ। ਉਹ ਦਿਲੀਓ ਆਏ, ਸਭਨਾ ਦੇ ਸੁਫਨੇ ਖਿਲਾਰ ਗਏ! ਪੈਸਿਆਂ ਵਾਲਿਆਂ ਦੇ ਹਥ ਟਿਕਟਾਂ ਫੜਾ ਗਏ!
ਵੋਖੋ ਨਾ ਜੀ, ਜਿਸ ਉਪਰਾਲਿਆਂ ਨੂੰ ਵੰਗਾਰਿਆ, ਉਹਨੂੰ ਉਹਨਾ ਰਾਹੇ ਰਾਹ ਪਾਤਾ। ਪਹਿਲਾ ਗਾਂਧੀ ਰਾਹੇ ਪਾਇਆ, ਨਾਲੋ-ਨਾਲ ਹਰਿੰਦਰ ਸਿੰਘ ਖਾਲਸਾ। ਸੁਚਾ ਸਿੰਘ ਛੋਟੇਪੁਰ, ਛੋਟਾ ਕਰਤਾ ਤਾ। ਗੁਰਪ੍ਰੀਤ ਘੁਗੀ ਫਿਰ ਘੁਗੀ ਵਾਂਗਰ ਉਡਾ ਤਾ। ਖਹਿਰੇ ਨਾਲ ਤਾਂ ਬਾਹਲੀ ਹੀ ਮਾੜੀ ਕਰ ਤੀ। ਪੌੜੀ ਲਾ ਕੋਠੇ ‘ਤੇ ਚੜ੍ਹਾ, ਥਲਿਓ ਪੌੜੀ ਨੂੰ ਖਿਸਕਾ ਤਾ। ਲੈ ਹੁਣ ਕਰ ਲੈ ਅਲ-ਬਲਲੀਆਂ। ਦੇਈ ਜਾਹ ਗੇੜਾ, ਗਾਈ ਜਾਹ ਗੁਗੇ ਪੰਜਾਬ ਦੇ, ਪੰਜਾਬ ਦੇ ਮੁਦਿਆਂ ਦੇ, ਮਸਲਿਆਂ ਦੇ!
ਪਰ ਵੇਖੋ ਨਾ ਜੀ ਕਿਸੇ ਵੇਲੇ ਆਮੋ-ਆਮ ਸੀ। ਕਿਸੇ ਵੇਲੇ ਟੋਪੀਓ-ਟੋਪੀ ਸੀ। ਕਿਸੇ ਵੇਲੇ ਲੋਕਾਂ ਦੇ ਮਨਾਂ ‘ਚ ਝਰਨਾਟ ਸੀ, ਆਸ ਸੀ! ਪਰ ਐਸਾ ਮੋਦੀਆਂ, ਬਾਦਲਾਂ, ਕੈਪਟਨਾਂ, ਤੀਰ ਚਲਾਏ, ਆਪਸ ਵਿਚ ਗਾਂਢੇ ਪਾਏ ਕਿ ਕੇਜਰੀਵਾਲ ਇਧਰ, ਖੇਹਰਾ ਉਧਰ! ਸ਼ਸੋਦੀਆ ਇਧਰ, ਗਾਂਧੀ ਉਧਰ। ਇਕ ਪਾਰਟੀ ਦਿਲੀ। ਦੂਜੀ ਪੰਜਾਬ! ਤੇ ਸਭੋ ਕੁਝ ਖੇਰੂ-ਖੇਰੂ। ਠਵਜਦੀ ਨਹੀਂ ਰਬਾਬ ਹੁਣ ਰੂਹ ਵਾਲੀ, ਇਕ ਇਕ ਕਰਕੇ ਇਹਦੇ ਤਾਰ ਟੂਟੇਠ।
ਨੇਕੀ ਵਾਲੇ ਦਰਿਆ ਸਭ ਸੁਕ ਰਹੇ ਨੇ, ਵਧੀ ਜਾਂਦੀਆਂ ਜਗ ਵਿਚ ਵੇਖ! ਬਦੀਆਂ।
ਖ਼ਬਰ ਹੈ ਕਿ ਦੇਸ਼ ਦੇ ਵਖੋ-ਵਖਰੇ ਰਾਜਾਂ ਵਿਚ 14 ਕਰੋੜ ਫਰਜ਼ੀ ਉਪਭੋਗਤਾ ਹਰ ਮਹੀਨੇ ਲਗਭਗ 17000 ਕਰੋੜ ਦਾ ਸਰਕਾਰੀ ਰਾਸ਼ਨ ਡਕਾਰ ਰਹੇ ਸਨ। ਹੁਣ ਕੇਂਦਰ ਸਰਕਾਰ ਨੇ ਰਾਜ ਸਰਕਾਰਾਂ ਦੀ ਸਹਾਇਤਾ ਨਾਲ ਰਾਸ਼ਨ ਡੀਪੂਆਂ ਉਤੇ ਚਲਣ ਵਾਲੇ ਇਸ ਫਰਜ਼ੀਵਾੜੇ ਨੂੰ ਫੜਿਆ ਹੈ। ਕਾਬਲੇਗੌਰ ਹੈ ਕਿ ਦੇਸ਼ ਵਿਚ 5.27 ਲਖ ਸਰਕਾਰੀ ਰਾਸ਼ਨ ਡੀਪੂ ਹਨ ਅਤੇ 23 ਕਰੋੜ ਕਾਰਡ ਧਾਰਕ ਹਨ। ਇਹਨਾ ਡੀਪੂਆਂ ਉਤੇ ਸਰਕਾਰ 81 ਕਰੋੜ ਲਾਭਪਾਤਰਾਂ ਨੂੰ ਵਖੋ-ਵਖਰੀ ਕਿਸਮ ਦਾ ਰਾਸ਼ਨ ਸਸਤੇ ਭਾਅ ਉਤੇ ਦਿੰਦੀ ਹੈ। ਸਰਕਾਰ ਵਲੋਂ ਇਸ ਕੰਮ ਲਈ 145333 ਕਰੋੜ ਦੀ ਸਬਸਿਡੀ ਦਿਤੀ ਜਾਂਦੀ ਹੈ।
ਕਵੀਓ ਵਾਚ ਸੁਣੋ, ਠਪੈਦਾ ਦੇਸ਼ ਵਿਚ ਹੋ ਗਿਆ ਲੁਟਤੰਤਰ, ਲੋਕਤੰਤਰ ਦਾ ਹੋਇਆ ਹੈ ਘਾਣ ਬੇਲੀ। ਰਾਜਨੀਤੀਏ, ਨੌਕਰਸ਼ਾਹੀ ਘਿਉ ਖਿਚੜੀ, ਲਾਹ ਲਾਹ, ਮਲਾਈ ਪਏ ਖਾਣ ਬੇਲੀ’’।
ਉਂਜ ਭਾਈ, ਅਤ ਹੀ ਨਹੀਂ ਹੋ ਗਈ, 130 ਕਰੋੜ ਦੀ ਆਬਾਦੀ ਵਿਚੋਂ 81 ਕਰੋੜ ਮੁਫਤ ਮੌਜਾਂ ਮਾਣੀ ਜਾਂਦੇ ਆ। ਇਕ ਰੁਪਈਏ ਨੂੰ ਕਿਲੋ ਸੁਸਰੀ ਲਗੀ ਕਣਕ, ਦੋ ਰੁਪਈਏ ਨੂੰ ਕਿਲੋ ਨੂੰ ਟੋਟਾ ਚੌਲ, ਚਾਰ ਰੁਪਏ ਕਿਲੋ ਨੂੰ ਪੁਰਾਣੀਆਂ, ਅਧ ਖਾਧੀਆਂ ਦਾਲਾਂ, ਸਰਕਾਰੀ ਖਜਾਨੇ ‘ਚੋਂ ਖਾਈ ਜਾਂਦੇ ਆ। ਨੇਤਾਵਾਂ ਨੂੰ ਅਖਾਂ ਮੀਟ ਕੇ ਵੋਟਾਂ ਪਾਈ ਜਾਂਦੇ ਆ, ਸਰਕਾਰ ਦੇ ਗੁਣ ਗਾਈ ਜਾਂਦੇ ਆ।
ਉਂਜ ਭਾਈ, ਅਤ ਹੀ ਨਹੀਂ ਹੋ ਗਈ, ਨੇਤਾ ਲੋਕ ਦਲਾਲਾਂ ਨਾਲ ਰਲਕੇ, ਇਸ ਗਰੀਬ-ਗੁਰਬੇ ਦੇ ਹਿਸੇ ਵਿਚੋਂ ਫਰਜ਼ੀਵਾੜੇ ਨਾਲ ਆਪਣਾ ਹਿਸਾ ਖਾਈ ਜਾਂਦੇ ਆ। ਸੜਕਾਂ ਦੀ ਬਣਵਾਈ ‘ਚੋਂ ਹਿਸਾ, ਵਿਦੇਸ਼ਾਂ ਤੋਂ ਸਮਾਨ ਮੰਗਾਉਣ ‘ਚੋਂ ਹਿਸਾ, ਪੁਲਾਂ, ਰੇਲਾਂ ਦੀਆਂ ਪਟੜੀਆਂ ਬਨਾਉਣ ‘ਚੋਂ ਹਿਸਾ ਲੈਕੇ ਗੋਗੜ ਵਧਾਈ ਜਾਂਦੇ ਆ। ਤੇ ਨੇਤਾ ਲੋਕਾਂ ਦੀ ਕਤਾਰ ਵਿਚ ਹੋਰ ਵਡੇ ਨੇਤਾ ਬਣ ਵਡੇ ਸਮਾਜ ਸੇਵਕ ਦਾ ਲਵਾਦਾ ਪਾ, ਆਪੋ ਹੀ ਆਪਣੇ ਗੁਣ ਗਾਈ ਜਾਂਦੇ ਆ। ਵਿਚਾਰੇ ਅਸਲੀ ਸਮਾਜ ਸੇਵਕ ਘੁਰਨਿਆਂ ‘ਚ ਵੜ, ‘ਭਲੇ ਦਿਨਾਂ ਦੀ ਉਡੀਕ‘ ਦਾ ਭੁਲੇਖਾ ਮਨ ‘ਚ ਪਾਈ ਜਾਂਦੇ ਆ। ਤੇ ਸਾਡਾ ਕਵੀ ਤਦੇ ਕਹਿਣੋ ਨਹੀਂ ਟਲਦਾ, ਠਨੇਕੀ ਵਾਲੇ ਦਰਿਆ ਸਭ ਸੁਕ ਰਹੇ ਨੇ, ਵਧੀ ਜਾਂਦੀਆਂ ਜਗ ਵਿਚ ਵੇਖ! ਬਦੀਆਂਠ।
ਬੇ-ਬੁਨਿਆਦ ਮਸਲੇ ਅਸੀਂ ਚੁਕਦੇ ਹਾਂ, ਮਸਲੇ ਜਿਹੜੇ ਬੁਨਿਆਦੀ ਉਹ ਟਾਲਦੇ ਹਾਂ।
ਖ਼ਬਰ ਹੈ ਕਿ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੇ ਰਾਜਸਥਾਨ ‘ਚ ਚੋਣਾਂ ਸਬੰਧੀ ਹੋਈਆਂ ਰੈਲੀਆਂ ਦੌਰਾਨ ਕਿਹਾ ਹੈ ਕਿ ਕਾਂਗਰਸ ਨੂੰ ਬੰਗਲਾਦੇਸੀ ਘੁਸਪੈਂਠੀਏ ਵਡਾ ਵੋਟ ਬੈਂਕ ਦਿਖਾਈ ਦਿੰਦੇ ਹਨ। ਉਹਨਾ ਨੇ ਸਵਾਲ ਕੀਤਾ ਕਿ ਜਨਤਾ ਦਸੇ ਕਿ ਬੰਗਲਾਦੇਸੀ ਘੁਸਪੈਂਠੀਆਂ ਨੂੰ ਦੇਸ਼ ‘ਚੋਂ ਬਾਹਰ ਕਢਿਆ ਜਾਵੇ ਜਾਂ ਨਾ। ਸੁਪਰੀਮ ਕੋਰਟ ਦੇ ਹੁਕਮਾਂ ਅਤੇ ਨਿਗਰਾਨੀ ਵਿਚ ਤਿਆਰ ਕੀਤੇ ਗਏ ਰਾਸ਼ਟਰੀ ਨਾਗਰਿਕ ਰਜਿਸਟਰ ਅਰਥਾਤ ਐਨ ਆਰ ਸੀ ਉਤੇ ਸਿਆਸੀ ਹੰਗਾਮਾ ਖੜਾ ਹੋ ਗਿਆ ਹੈ। ਅਤੇ ਸਿਆਸਤ ਇਕ ਗਲ ਉਤੇ ਗਰਮਾ ਗਈ ਹੈ ਕਿ ਜਿਹਨਾ 40 ਲਖ ਲੋਕਾਂ ਦੇ ਨਾਮ ਐਨ.ਆਰ.ਸੀ. ਵਿਚ ਦਰਜ ਨਹੀਂ ਉਹਨਾ ਨੂੰ ਦੇਸ਼ ਵਿਚੋਂ ਕਢਿਆ ਜਾਵੇ, ਇਹਨਾ ਵਿਚ ਬੰਗਲਾਦੇਸੀਆਂ ਤੋਂ ਬਿਨ੍ਹਾਂ 40 ਹਜ਼ਾਰ ਰੋਹਿੰਗੇ ਮੁਸਲਮਾਨ ਵੀ ਸ਼ਾਮਲ ਹਨ। ਭਾਜਪਾ ਦੇ ਇਕ ਵਿਧਾਇਕ ਨੇ ਪਿਛਲੇ ਦਿਨੀਂ ਬਿਆਨ ਦਿਤਾ ਸੀ ਕਿ ਜਿਹੜੇ ਬੰਗਲਾਦੇਸੀ ਜਾਂ ਰਹੰਗੇ ਭਾਰਤੀ ਨਾਗਰਿਕ ਨਹੀਂ ਹਨ, ਉਹਨਾ ਨੂੰ ਗੋਲੀ ਮਾਰ ਦਿਤੀ ਜਾਣੀ ਚਾਹੀਦੀ ਹੈ।
ਜਾਪਦੈ, ਵੋਟਾਂ ਦੀ ਖਾਤਰ ਨੇਤਾ ਠਭੀੜ ਤੰਤਰਠ ਉਸਾਰ ਸਕਦੇ ਆ। ਜੀਹਨੂੰ ਵੀ ਮਰਜੀ ਗਊ ਮਾਤਾ ਦੇ ਨਾਮ ਉਤੇ, ਮਝਾਂ ਚੋਰੀ ਕਰਨ ਦੇ ਨਾਮ ਉਤੇ, ਬਚਾ ਚੁਕਣ ਦੇ ਨਾਮ ਉਤੇ, ਵਿਰੋਧੀ ਵਿਚਾਰਾਂ ਵਾਲੇ ਨੂੰ ਮਾਰਵਾ ਸਕਦੇ ਆ, ਜਾਂ ਫਿਰ ਦਿਨੇ ਤਾਰੇ ਵਿਖਾ ਸਕਦੇ ਆ।
ਜਾਪਦੈ, ਵੋਟਾਂ ਦੀ ਖਾਤਰ ਨੇਤਾ, ਬੰਦੇ ਵਿਚਲੇ ਲਾਲ ਖੂਨ ਨੂੰ, ਚਿਟਾ ਖੂਨ ਬਣਾ ਸਕਦੇ ਆ, ਹਿੰਦੂ ਖੂਨ ਇਕ ਪਾਸੇ, ਮੁਸਲਮਾਨ ਖੂਨ ਦੂਜੇ ਪਾਸੇ, ਈਸਾਈ ਖੂਨ ਤੀਜੇ ਪਾਸੇ ਕਰਕੇ ਹਥ ‘ਚ ਡਾਗਾਂ, ਛੁਰੀਆਂ, ਗੰਢਾਸੇ ਫੜਾ ਸਕਦੇ ਆ। ਇਕ ਬੰਦੇ ਨੂੰ ਚੋਰ, ਦੂਜੇ ਨੂੰ ਠਗ, ਤੀਜੇ ਨੂੰ ਘੁਸਪੈਠੀਆ, ਚੌਥੇ ਨੂੰ ਭ੍ਰਿਸਟਾਚਾਰੀ, ਦੇਸ਼ ਧਰੋਹੀ ਕਰਾਰ ਦੇਕੇ ਸਾਲਾਂ ਬਧੀ ਜੇਲ੍ਹ ਦੀ ਹਵਾ ਖੁਆ ਸਕਦੇ ਆ।
ਪਰ ਭਾਈ ਨੇਤਾ ਕੀ ਜਾਨਣ ਲੋਕ ਭੁਖ ਨਾਲ ਮਰ ਰਹੇ ਆ। ਨੇਤਾ ਕੀ ਜਾਨਣ ਲੋਕ ਨੌਕਰੀ ਨੂੰ ਤਰਸ ਰਹੇ ਆ। ਨੇਤਾ ਦੀ ਭੁਖ ਤਾਂ ਵੋਟ ਹੈ। ਨੇਤਾ ਦੀ ਭੁਖ ਤਾਂ ਲੋਕਾਂ ‘ਚ ਫੁਟ ਹੈ। ਨੇਤਾ ਦੀ ਭੁਖ ਤਾਂ ਲੋਕਾਂ ‘ਚ ਨਫਰਤ ਹੈ। ਤਦੇ ਤਾਂ ਇਹੋ ਜਿਹੇ ਨੇਤਾਵਾਂ ਬਾਰੇ ਕਵੀ ਕਹਿੰਦਾ ਹੈ, ਠਮਸਲੇ ਅਸੀਂ ਚੁਕਦੇ ਹਾਂ, ਮਸਲੇ ਜਿਹੜੇ ਬੁਨਿਆਦੀ ਉਹ ਟਾਲਦੇ ਹਾਂ। ਅਗੇ ਵੰਡ ਦੀ ਅਗ ਹਾਂ ਸੇਕ ਬੈਠੇ, ਅਗ ਨਫਰਤਾਂ ਦੀ ਮੁੜ ਮੁੜ ਬਾਲਦੇ ਹਾਂਠ।
ਨਹੀਂ ਰੀਸਾਂ ਦੇਸ਼ ਮਹਾਨ ਦੀਆਂ
ਜੂਨ 2018 ‘ਚ ਕੀਤੇ ਇਕ ਸਰਵੇਖਣ ਅਨੁਸਾਰ ਇਹ ਗਲ ਨਿਕਲਕੇ ਸਾਹਮਣੇ ਆਈ ਹੈ ਕਿ ਪੂਰੀ ਦੁਨੀਆਂ ਵਿਚ ਭਾਰਤੀ ਨਾਗਰਿਕਾਂ ਵਿਚੋਂ ਆਪਣੀ ਇਛਾ ਅਨੁਸਾਰ 74 ਫੀਸਦੀ ਲੋਕ ਅੰਗ ਦਾਨ ਕਰਦੇ ਹਨ। ਜਦਕਿ ਤੁਰਕੀ ਵਿਚ 72 ਫੀਸਦੀ ਅਤੇ ਬਰਤਾਨੀਆ ‘ਚ 67 ਫੀਸਦੀ ਲੋਕ ਆਪਣੇ ਅੰਗ ਦਾਨ ਕਰਨ ਲਈ ਤਿਆਰ ਹਨ।
ਇੱਕ ਵਿਚਾਰ
ਸਿਰਫ ਉਹੀ ਯਾਤਰਾ ਅਸੰਭਵ ਹੈ, ਜੋ ਤੁਸੀਂ ਹਾਲੀ ਸ਼ੁਰੂ ਨਹੀਂ ਕੀਤੀ
– ਟੋਨੀ ਰਾਂਨਬਿਸ