ਥਾਣਾ ਸ਼ਾਹਕੋਟ ਖੇਤਰ ’ਚ ਹੋਏ ਅੰਨ੍ਹੇ ਕਤਲ ਦੇ ਦੋ ਦੋਸ਼ੀ ਪੁਲਿਸ ਵੱਲੋਂ ਕਾਬੂ : ਹਰਕਮਲਪ੍ਰੀਤ ਖੱਖ

image ਜ¦ਧਰ 10 ਮਾਰਚ (ਪੀ.ਟੀ.)-ਸ੍ਰੀ ਹਰਕਮਲਪ੍ਰੀਤ ਸਿੰਘ ਖੱਖ ਪੁਲਿਸ ਕਪਤਾਨ (ਡਿਕੈਟਟਿਵ) ਜ¦ਧਰ ਦਿਹਾਤੀ ਨੇ ਥਾਣਾ ਡਵੀਜ਼ਨ ਨੰਬਰ 2 ਵਿੱਚ ਇਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦੱਸਿਆ ਕਿ ਥਾਣਾ ਸ਼ਾਹਕੋਟ ਦੇ ਖੇਤਰ ਵਿਚ 31 ਜਨਵਰੀ 2014 ਨੂੰ ਸੁਖਦੇਵ ਕੁਮਾਰ ਪੁ¤ਤਰ ਸਰਦਾਰਾ ਸਿੰਘ ਵਾਸੀ ਡੱਬਰੀ ਕਲੋਨੀ ਮਲਸੀਆਂ ਦੇ ਅੰਨ੍ਹੇ ਕਤਲ ਦੀ ਗੁ¤ਥੀ ਸੁਲਝਾਉਣ ਲਈ ਸ੍ਰੀ ਜਸਪ੍ਰੀਤ ਸਿੰਘ ਸਿੱਧੂ ਸੀਨੀਅਰ ਪੁਲਿਸ ਕਪਤਾਨ ਜ¦ਧਰ ਦਿਹਾਤੀ ਵਲੋਂ ਗਠਿਤ ਇੰਸਪੈਕਟਰ ਅੰਗਰੇਜ਼ ਸਿੰਘ, ਇੰਚਾਰਜ ਸਪੈਸ਼ਲ ਬ੍ਰਾਂਚ ਜ¦ਧਰ (ਦਿਹਾਤੀ), ਐਸ.ਆਈ.ਜਰਨੈਲ ਸਿੰਘ ਸੀ.ਆਈ.ਏ.ਸਟਾਫ ਜ¦ਧਰ (ਦਿਹਾਤੀ), ਇੰਸਪੈਕਟਰ ਬਿਕਰਮਜੀਤ ਸਿੰਘ ਮੁ¤ਖ ਅਫਸਰ ਥਾਣਾ ਸ਼ਾਹਕੋਟ ਦੇ ਅਧਾਰਿਤ  ਕੀਤੀ ਗਈ ਟੀਮ ਵਲੋਂ ਦੋਸ਼ੀਆਂ

ਨੂੰ ਫੜਨ ਵਿਚ ਸਫਲਤਾ ਹਾਸਿਲ ਕੀਤੀ। ਉਨ੍ਹਾਂ ਦੱਸਿਆ ਕਿ ਸ੍ਰੀ ਪਿਆਰਾ ਸਿੰਘ ਪੁ¤ਤਰ ਸਰਦਾਰਾ ਸਿੰਘ ਕੌਮ ਬਾਲਮੀਕ ਵਾਸੀ ਡੱਬਰੀ ਕਲੌਨੀ ਮਲਸੀਆਂ ਥਾਣਾ ਸ਼ਾਹਕੋਟ ਦੇ ਬਿਆਨ ਤੇ ਮੁਕੱਦਮਾ ਨੰ : 32 ਮਿਤੀ 31.01.2014 ਅ.ਧ 302 ਭ:ਦ ਥਾਣਾ ਸ਼ਾਹਕੋਟ ਜ਼ਿਲ੍ਹਾ ਜ¦ਧਰ ਦਿਹਾਤੀ ਵਿਖੇ ਦਰਜ ਕੀਤਾ ਗਿਆ ਸੀ ਕਿ ਉਸ ਦਾ ਛੋਟਾ ਭਰਾ ਸੁਖਦੇਵ ਸਿੰਘ ਸ਼ਾਹਕੋਟ ਵਿਚ ਪ੍ਰਵੀਨ ਕੁਮਾਰ ਚੋਪੜਾ ਦੀ ਗੱਡੀ ਟਾਟਾ 407 ਤੇ ਡਰਾਇਵਰੀ ਕਰਦਾ ਸੀ ਜੋ ਹਰ ਰੋਜ਼ ਦੀ ਤਰ੍ਹਾਂ ਮਿਤੀ 30.01.2014 ਨੂੰ ਆਪਣੇ ਘਰੋਂ ਆਪਣੇ ਸਾਈਕਲ ਤੇ ਸ਼ਾਹਕੋਟ ਗਿਆ ਅਤੇ ਰਾਤ ਸਮੇਂ ਵਾਪਸ ਨਾ ਆਉਣ ਤੇ ਉਸ ਦੇ ਮੋਬਾਇਲ ਤੇ ਫੋਨ ਵੀ ਕਾਲ ਕਰਨ ਤੇ ਵੀ ਬੰਦ ਆਇਆ ਤਾਂ ਜਦ ਪਿਆਰਾ ਸਿੰਘ ਆਪਣੇ ਭਰਾ ਸੁਖਦੇਵ ਸਿੰਘ ਦੀ ਭਾਲ ਲਈ ਸਵੇਰੇ ਸ਼ਾਹਕੋਟ ਨੂੰ ਜਾ ਰਹੇ ਸੀ ਤਾਂ ਉਨ੍ਹਾਂ ਦੇ ਪਿੰਡਾਂ ਦੇ ਹੀ ਦਿਲਬਾਗ ਸਿੰਘ ਨਾਮ ਦੇ ਹੀ ਵਿਅਕਤੀ ਦੇ ਡੇਰੇ ਦੇ ਨੇੜੇ ਕਣਕ ਦੇ ਖੇਤਾ ਵਿਚ ਉਸ ਦੇ ਭਰਾ ਸੁਖਦੇਵ ਸਿੰਘ ਦੀ ਲਾਸ ਪਈ ਮਿਲੀ ਜਿਸ ਦੇ ਮੂੰਹ ਅਤੇ ਸਿਰ ਉਤੇ ਕਾਫੀ ਡੂੰਘੀਆਂ ਸੱਟਾਂ ਤੇਜ਼ ਹਥਿਆਰਾ ਨਾਲ ਮਾਰ ਕੇ ਬੇਰਹਿਮੀ ਨਾਲ ਕਤਲ ਕੀਤਾ ਹੋਇਆ ਸੀ। ਸ੍ਰੀ ਖੱਖ ਨੇ ਅਗੇ ਦੱਸਿਆ ਕਿ ਗਠਿਤ ਕੀਤੀ ਗਈ ਟੀਮ ਵਲੋਂ ਇਸ ਸਬੰਧ ਵਿਚ ਤਫਤੀਸ਼ ਲਈ ਸੰਜੈ ਪੁ¤ਤਰ ਵਿਜੇ ਨੇੜੇ ਗਾਊਸ਼ਾਲਾ ਕਰਤਾਰ ਪੇਲੈਸ ਸ਼ਾਹਕੋਟ,ਰਾਮੂ ਪੁ¤ਤਰ ਸੁਰਿੰਦਰ ਵਾਸੀ ਨੇੜੇ ਸੁਰਿੰਦਰ ਹਸਪਤਾਲ ਦਾਣਾ ਮੰਡੀ ਸ਼ਾਹਕੋਟ ਨੂੰ ਸ਼ੱਕ ਦੇ ਅਧਾਰ ’ਤੇ ਕਾਬੂ ਕਰਕੇ ਇਨ੍ਹਾਂ ਪਾਸੋਂ ਸਖਤੀ ਨਾਲ ਪੁ¤ਛ ਗਿੱਛ ਕੀਤੀ ਤਾਂ ਇਹ ਗੱਲ ਸਾਹਮਣੇ ਆਈ ਕਿ ਇਹ ਦਾਣਾ ਮੰਡੀ ਵਿਚ ਲੇਬਰ ਦਾ ਕੰਮ ਕਰਦੇ ਹਨ ਅਤੇ ਇਨ੍ਹਾਂ ਦਾ ਮੁ¤ਖ ਸਾਥੀ ਵਿਜੈ ਜੋ ਕਿ ਬਿਹਾਰ ਸਟੇਟ ਦਾ ਰਹਿਣ ਵਾਲਾ ਹੈ ਅਤੇ ਕ੍ਰਿਮੀਨਲ ਬੈਕ ਗਰਾਉਂਡ ਵਾਲਾ ਹੋਣ ਦੇ ਨਾਲ ਨਾਲ ਦਿੱਲੀ ਦੇ ਕਿਸੇ ਮੁਕੱਦਮੇ ਵਿਚ ਭਗੌੜਾ ਵੀ ਹੈ। ਇਨ੍ਹਾਂ ਤਿੰਨਾਂ ਨੇ ਮਿਤੀ 30.01.14 ਦੀ ਰਾਤ ਨੂੰ ਜਦ ਸੁਖਦੇਵ ਸਿੰਘ ਗੱਡੀ ਟਾਟਾ 407 ਸ਼ਾਹਕੋਟ ਵਿਖੇ ਖੜੀ ਕਰਨ ਤੋਂ ਬਾਅਦ ਆਪਣੇ ਸਾਈਕਲ ਤੇ ਵਾਪਸ ਆਪਣੇ ਪਿੰਡ ਮਲਸੀਆਂ ਜਾ ਰਿਹਾ ਸੀ ਤਾਂ ਜਦ ਉਹ ਰੇਲਵੇ ਕਰਾਸਿੰਗ ਮਲਸੀਆਂ ¦ਘ ਰਿਹਾ ਸੀ ਤਾਂ ਦੋਸ਼ੀਆਂ ਸੰਜੈ ਪੁ¤ਤਰ ਵਿਜੈ,ਰਾਮੂ ਪੁ¤ਤਰ ਸੁਰਿੰਦਰ ਨੇ ਆਪਣੇ ਤੀਜੇ ਸਾਥੀ ਵਿਜੈ ਨਾਲ ਮਿਲ ਕੇ ਸੁਖਦੇਵ ਸਿੰਘ ਨੂੰ ਲੁੱਟ ਖੋਹ ਦੀ ਨਿਯਤ ਨਾਲ ਧੱਕਾ ਦੇ ਕੇ ਕਣਕ ਦੇ ਖੇਤ ਵਿਚ ਸੁ¤ਟ ਲਿਆ ਤਾਂ ਜਦ ਸੁਖਦੇਵ ਸਿੰਘ ਨੇ ਅਗੇ ਇਸ ਦਾ ਵਿਰੋਧ ਕੀਤਾ ਤਾਂ ਇਨ੍ਹਾਂ ਤਿੰਨਾਂ ਕਾਤਲਾਂ ਨੇ ਆਪਣੀ ਦਸਤੀ ਦਾਤਰ ਨਾਲ ਕਈ ਵਾਰ ਬੇਰਹਿਮੀ ਨਾਲ ਸੁਖਦੇਵ ਸਿੰਘ ਦੇ ਸਿਰ,ਮੂੰਹ ਤੇ ਕੀਤੇ ਜਿਸ ਨਾਲ ਸੁਖਦੇਵ ਸਿੰਘ ਦੀ ਮੌਕੇ ਤੇ ਮੌਤ ਹੋ ਗਈ।ਉਕਤ ਤਿੰਨੋ ਦੋਸ਼ੀ ਸੁਖਦੇਵ ਸਿੰਘ ਦੇ ਪਰਸ ਵਿਚਲਾ ਕੈਸ਼, ਮੋਬਾਇਲ ਫੋਨ ਅਤੇ ਸਾਇਕਲ ਲੈ ਕੇ ਮੌਕੇ ਤੋਂ ਫਰਾਰ ਹੋ ਗਏ ਸਨ। ਦੋਸੀਆਨ ਸੰਜੈ ਪੁ¤ਤਰ ਵਿਜੈ ਵਾਸੀ ਨੇੜੇ ਗਾਊਸ਼ਾਲਾ ਕਰਤਾਰ ਪੇਲੈਸ ਸ਼ਾਹਕੋਟ, ਰਾਮੂ ਪੁ¤ਤਰ ਸੁਰਿੰਦਰ ਵਾਸੀ ਨੇੜੇ ਸੁਰਿੰਦਰ ਹਸਪਤਾਲ ਦਾਣਾ ਮੰਡੀ ਸ਼ਾਹਕੋਟ ਪਾਸੋਂ ਮ੍ਰਿਤਕ ਸੁਖਦੇਵ ਸਿੰਘ ਦੇ ਖੋਹੇ ਹੋਏ ਪੈਸੇ, ਮੋਬਾਇਲ ਫੋਨ ਅਤੇ ਸਾਈਕਲ ਵੀ ਬਰਾਮਦ ਕਰ ਲਿਆ ਗਿਆ ਹੈ। ਉਨ੍ਹਾਂ ਅਗੇ ਦੱਸਿਆ ਕਿ ਇਨ੍ਹਾਂ ਦੋਸ਼ੀਆਂ ਨੂੰ ਅੱਜ ਮਾਨਯੋਗ ਅਦਾਲਤ ਵਿਚ ਪੇਸ਼ ਕਰਕੇ ਇਨ੍ਰਾਂ ਪਾਸੋਂ ਪੁ¤ਛਗਿੱਛ ਕਰਕੇ ਇਨ੍ਹਾਂ ਦੇ ਤੀਸਰੇ ਸਾਥੀ ਵਿਜੈ ਕੁਮਾਰ ਤੱਕ ਪਹੁੰਚ ਕੇ ਉਸ ਨੂੰ ਵੀ ਗ੍ਰਿਫਤਾਰ ਕੀਤਾ ਜਾਵੇਗਾ।

Send this to a friend