April 21, 2026 6:17 pm

ਕਵਾਲਿਟੀ ਕੰਟਰੋਲ ਹੋਵੇਗਾ ਪੀ.ਡਬਲਿਊ.ਡੀ ਦੇ ਸਾਰੇ ਕਾਰਜਾਂ ਦਾ ਆਧਾਰ : ਸਿੰਗਲਾ

ਚੰਡੀਗੜ੍ਹ, 9 ਅਗਸਤ (ਪੰਜਾਬ ਟਾਇਮਜ਼ ਬਿਊਰੋ)- ਠਕਵਾਲਿਟੀ ਕੰਟਰੋਲ ਹੋਵੇਗਾ ਪੀ.ਡਬਲਿਊ.ਡੀ ਦੇ ਸਾਰੇ ਕਾਰਜਾਂ ਦਾ ਮੁੱਖ ਆਧਾਰ ੂ ਇਹ ਕਹਿਣਾ ਹੈ ਸੂਬੇ ਦੇ ਪੀ.ਡਬਲਿਊ.ਡੀ ਮੰਤਰੀ ਸ੍ਰੀ ਵਿਜੈ ਇੰਦਰ ਸਿੰਗਲਾ ਦਾ।ਉਹਨਾਂ ਕਿਹਾ ਕਿ ਸੜਕੀ ਪ੍ਰੋਜੈਕਟਾਂ ਵਿੱਚ ਬੇਨਿਯਮੀਆਂ ਤੇ ਕੁਤਾਹੀਆਂ ਤੋਂ ਬਾਅਦ ਅਧਿਕਾਰੀਆਂ ਖਿਲਾਫ ਜਾਂਚ ਅਤੇ ਮੁਅੱਤਲੀਆਂ ਕਰਕੇ ਸਮਾਂ ਖ਼ਰਾਬ ਕਰਨਾ ਹੁਣ ਬੀਤੇ ਸਮੇਂ ਦਾ ਰਾਗ ਹੋ ਗਿਆ ਹੈ। ਹੁਣ ਸੂਬੇ ਦੇ ਸਾਰੇ ਹਾਟ ਮਿਕਸ ਪਲਾਂਟਾਂ ਦੇ ਮਾਲਕਾਂ ਨੂੰ ਇਹ ਨਿਰਦੇਸ਼ ਜਾਰੀ ਕੀਤੇ ਜਾ ਚੁੱਕੇ ਹਨ ਕਿ ਸੜਕ ਨਿਰਮਾਣ ਦੌਰਾਨ ਵਰਤੀ ਜਾਣ ਵਾਲੀ ਸਮੱਗਰੀ ਵਿੱਚ ਬਿਟੁਮਨ ਦੀ ਮਿਕਦਾਦ ਨੂੰ ਜਾਂਚਣ ਲਈ ਆਟੋਮੈਟਿਕ ਕੰਪਿਉਟਰਾਈਜ਼ਡ ਬਿਟੁਮਨ ਐਕਸਟ੍ਰੇਕਸ਼ਨ ਭੱਠੀਆਂ ਲਗਾਈਆਂ ਜਾਣ। ਇਸ ਦੇ ਨਾਲ ਹੀ ਸੜਕ ਨਿਰਮਾਣ ਜਾਂ ਮੁਰੰਮਤ ਨਾਲ ਸਬੰਧਤ ਸਾਰੇ ਪ੍ਰੋਜੈਕਟਾਂ ਵਿੱਚ ਆਟੋਮੈਟਿਕ ਕੰਪਿਉਟਰਾਈਜ਼ਡ ਬਿਟੁਮਨ ਐਕਸਟ੍ਰੇਕਸ਼ਨ ਰਿਪੋਰਟਾਂ ਦਾ ਹੋਣਾ ਵੀ ਲਾਜ਼ਮੀ ਕਰ ਦਿੱਤਾ ਗਿਆ ਹੈ। ਏਜੰਸੀਆਂ ਨੂੰ ਆਪਣੇ ਕੀਤੇ ਕੰਮਾਂ ਦਾ ਭੁਗਤਾਨ ਤਾਂ ਮਿਲ ਸਕੇਗਾ ਜੇਕਰ ਉਹਨਾਂ ਦੇ ਬਿਲਾਂ ਦੇ ਨਾਲ ਇਹ ਰਿਪੋਰਟਾਂ ਵੀ ਨੱਥੀ ਹੋਣਗੀਆਂ। ਇਸ ਨਾਲ ਪੁਰਾਣੇ ਤੇ ਰਵਾਇਤੀ ਕਵਾਲਿਟੀ ਕੰਟਰੋਲ ਦੇ ਢੰਗ ਦੇ ਨਿਸਬਤ ਗਲਤੀ ਹੋਣ ਦੀ ਗੁੰਜਾਇਸ਼ ਘਟੇਗੀ ਤੇ ਕਾਰਜਕੁਸ਼ਲਤਾ ਵਧੇਗੀ।

Send this to a friend