ਬਾਦਸ਼ਾਹਪੁਰ/ਘੱਗਾ, 8 ਅਗਸਤ (ਗੁਰਪ੍ਰਕਾਸ਼ ਸਿੰਘ ਧੰਜੂ, ਡਾ. ਦਲਬੀਰ ਸਿੰਘ)- ਆਰਥਿਕ ਪਖੋਂ ਕਮਜੋਰ ਹੋਏ ਪੰਜਾਬ ਦੇ ਕਿਸਾਨਾਂ ਅਤੇ ਕਿਰਤੀਆਂ ਦੀ ਬਾਂਹ ਪੰਜਾਬ ਦੀ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠਲੀ ਕਾਂਗਰਸ ਸਰਕਾਰ ਨੇ ਹੀ ਫੜੀ ਹੈ। ਸੂਬਾ ਸਰਕਾਰ ਨੇ ਜਿਥੇ ਪੰਜਾਬ ਦੇ 10 ਲਖ ਦੇ ਕਰੀਬ ਕਿਸਾਨਾਂ ਦਾ 2-2 ਲਖ ਰੁਪਏ ਕਰਜਾ ਮੁਆਫ਼ ਕੀਤਾ ਉਥੇ ਹੀ 16 ਹਜ਼ਾਰ ਦੇ ਕਰੀਬ ਕਿਰਤੀਆਂ-ਕਾਮਿਆਂ ਦੇ 50-50 ਹਜ਼ਾਰ ਰੁਪਏ ਤਕ ਦੇ ਕਰਜ਼ੇ ਵੀ ਮੁਆਫ਼ ਕਰ ਦਿਤੇ ਹਨ।ਸ੍ਰੀਮਤੀ ਪਰਨੀਤ ਕੌਰ ਅਜ ਹਲਕਾ ਸ਼ੁਤਰਾਣਾ ਦੇ ਪਿੰਡ ਬਾਦਸ਼ਾਹਪੁਰ ਵਿਖੇ ਹਲਕਾ ਵਿਧਾਇਕ ਸ. ਨਿਰਮਲ ਸਿੰਘ ਦੀ ਅਗਵਾਈ ਹੇਠ ਲਗਾਏ ਗਏ ਲੋਕ ਦਰਬਾਰ ਮੌਕੇ ਹਲਕੇ ਦੇ 31 ਪਿੰਡਾਂ ਦੇ ਵਸਨੀਕਾਂ ਦੀਆਂ ਸਮਸਿਆਵਾਂ ਤੇ ਦੁਖ ਤਕਲੀਫਾਂ ਸੁਨਣ ਪੁਜੇ ਹੋਏ ਸਨ। ਇਸ ਮੌਕੇ ਉਨ੍ਹਾਂ ਨੇ ਮੁਸ਼ਕਿਲਾਂ ਸੁਣਕੇ ਮੌਕੇ ‘ਤੇ ਹੀ ਨਿਪਟਾਰਾ ਵੀ ਕਰਵਾਇਆ ਅਤੇ ਭਰੋਸਾ ਦਿਵਾਇਆ ਕਿ ਇਲਾਕੇ ਦੀਆਂ 50 ਦੇ ਕਰੀਬ ਸੜਕਾਂ ਦਾ ਕੰਮ ਸਤੰਬਰ ਮਹੀਨੇ ਸ਼ੁਰੂ ਹੋਣ ਜਾ ਰਿਹਾ ਹੈ।ਲੋਕਾਂ ਦੇ ਵਿਸ਼ਾਲ ਇਕਠ ਨੂੰ ਸੰਬੋਧਨ ਕਰਦਿਆਂ ਸ੍ਰੀਮਤੀ ਪਰਨੀਤ ਕੌਰ ਨੇ ਦਸਿਆ ਕਿ ਪੰਜਾਬ ਅਨੁਸੂਚਿਤ ਜਾਤੀਆਂ ਭੋਂ ਵਿਕਾਸ ਅਤੇ ਵਿਤ ਕਾਰਪੋਰੇਸ਼ਨ ਵਲੋਂ 14269 ਕਰਜ਼ਦਾਰਾਂ ਦੇ 50 ਹਜ਼ਾਰ ਰੁਪਏ ਤਕ ਦੇ ਲਗਭਗ 46 ਕਰੋੜ ਅਤੇ ਬੈਕਫਿੰਕੋ ਦੇ 1630 ਲਾਭਪਾਤਰੀਆਂ ਦਾ 6.59 ਕਰੋੜ ਮੁਆਫ਼ ਕੀਤਾ ਗਿਆ ਹੈ, ਕਿਉਂਕਿ ਕੈਪਟਨ ਸਰਕਾਰ ਕੰਮ ਕਰਨ ‘ਚ ਯਕੀਨ ਕਰਦੀ ਹੈ। ਉਨ੍ਹਾਂ ਦਸਿਆ ਕਿ ਕੈਪਟਨ ਅਮਰਿੰਦਰ ਸਿੰਘ, ਪੰਜਾਬ ਨੂੰ ਹਰ ਪਖੋਂ ਦੇਸ਼ ਦਾ ਇਕ ਨੰਬਰ ਦਾ ਸੂਬਾ ਬਨਾਉਣ ਲਈ ਜੁਟੇ ਹੋਏ ਹਨ।
ਵਿਧਾਇਕ ਨੇ ਦਸਿਆ ਕਿ ਸ੍ਰੀਮਤੀ ਪਰਨੀਤ ਕੌਰ ਦੇ ਅਸ਼ੀਰਵਾਦ ਸਦਕਾ ਰੇਤਗੜ੍ਹ ਤੋਂ ਸ਼ੁਤਰਾਣਾ ਸੜਕ ਦਾ 6.54 ਕਰੋੜ ਰੁਪਏ ਦੀ ਲਾਗਤ ਵਾਲਾ ਕੰਮ ਬਹੁਤ ਜਲਦ ਸ਼ੁਰੂ ਹੋਣ ਵਾਲਾ ਹੈ ਜਦੋਂਕਿ ਘਗਾ-ਕਲਵਾਣੂ ਭਾਖੜਾ ਦੇ ਪੁਲ ‘ਤੇ ਕਰੀਬ 9.63 ਕਰੋੜ ਰੁਪਏ, ਨਾਗਰੀ ਤੋਂ ਨਨਹੇੜਾ ਭਾਖੜਾ ਨਹਿਰ ਦਾ ਪੁਲ 8.4 ਕਰੋੜ ਰੁਪਏ ਦੀ ਲਾਗਤ ਨਾਲ ਮੁਰੰਮਤ ਕਰਵਾਇਆ ਜਾ ਰਿਹਾ ਹੈ।ਇਸ ਮੌਕੇ ਮੁਖ ਮੰਤਰੀ ਦੇ ਓ.ਐਸ.ਡੀ. ਸ. ਅੰਮ੍ਰਿਤਪ੍ਰਤਾਪ ਸਿੰਘ ਹਨੀ ਸੇਖੋਂ, ਕਾਂਗਰਸ ਦੇ ਜਨਰਲ ਸਕਤਰ ਸ. ਸੁਰਿੰਦਰ ਸਿੰਘ ਘੁੰਮਣ, ਮਹਿਲਾ ਕਾਂਗਰਸ ਦੀ ਦਿਹਾਤੀ ਪ੍ਰਧਾਨ ਗੁਰਸ਼ਰਨ ਕੌਰ ਰੰਧਾਵਾ, ਯੂਥ ਕਾਂਗਰਸ ਦੇ ਹਲਕਾ ਪ੍ਰਧਾਨ ਸਤਨਾਮ ਸਿੰਘ, ਨਗਰ ਪੰਚਾਇਤ ਘਗਾ ਦੇ ਪ੍ਰਧਾਨ ਸ੍ਰੀ ਬਲਰਾਜ ਸਿੰਘ ਗਿਲ, ਕੀਮਤ ਸਿੰਘ ਹਰਚੰਦ ਪੁਰਾ, ਬਲਵੰਤ ਸਿੰਘ ਗਿਲ, ਤੇਜ ਕੁਮਾਰ ਗੋਇਲ, ਐਸ ਐਮ ਉ ਬਾਦਸ਼ਾਹ ਪੁਰ ਸਤਿੰਦਰ ਸਿੰਘ, ਜਸਵਿੰਦਰ ਸਿੰਘ ਜਸਾ ਬਕਰਾਹਾ, ਧਨਵੰਤ ਸਿੰਘ, ਇਕਬਾਲ ਸਿੰਘ ਔਜਲਾ, ਪੀ.ਏ ਅਮਰਜੀਤ ਸਿੰਘ ਬੋਪਰਾਏ, ਐਸ.ਡੀ.ਐਮ. ਪਾਤੜਾਂ ਸ੍ਰੀਮਤੀ ਪਾਲਿਕਾ ਅਰੋੜਾ ਤੇ ਐਸ.ਡੀ.ਐਮ. ਅਰਵਿੰਦ ਗੁਪਤਾ, ਡੀ.ਐਸ.ਪੀ. ਪ੍ਰਿਤਪਾਲ ਸਿੰਘ ਘੁੰਮਣ, ਬੀ.ਡੀ.ਪੀ.ਓ. ਅਜੈਬ, ਸਮੇਤ ਵਖ-ਵਖ ਵਿਭਾਗਾਂ ਦੇ ਅਧਿਕਾਰੀ ਅਤੇ 31 ਪਿੰਡਾਂ ਦੇ ਵਸਨੀਕ ਵਡੀ ਗਿਣਤੀ ‘ਚ ਪੁਜੇ ਹੋਏ ਸਨ।