ਭਗਤਾ ਭਾਈ ਕਾ, 7 ਅਗਸਤ (ਸਵਰਨ ਸਿੰਘ ਭਗਤਾ)- ਪਿਛਲੇ ਦਿਨੀ ਇਰਾਨ ਦੇ ਸਹਿਰ ਕਾਰਾਜ ਵਿਖੇ ਹੋਈ ਅੰਡਰ 15 ਏਸੀਅਨ ਰੈਸਲਿੰਗ ਚੈਪੀਅਨਸ਼ਿਪ 2018 ਪੰਜਾਬ ਦੇ ਇਕਲੌਤੇ ਪਹਿਲਵਾਨ ਅਰਸ਼ਦੀਪ ਸਿੰਘ ਨੇ ਭਾਗ ਲਿਆ ਅਤੇ 85 ਕਿੱਲੋ ਭਾਗ ਲਿਆ ਚਾਦੀ ਤਮਗਾ ਮੈਡਲ ਭਾਰਤ ਜਿੱਤਿਆ। ਇਸ ਚੈਪੀਅਨਸ਼ਿਪ ਵਿੱਚ ਭਾਰਤ ਦੀ ਗਰੀਕੋ ਰੋਮਨ ਕੁਸਤੀ ਟੀਮ 10 ਦੇ ਪਹਿਲਵਾਨਾਂ ਨੇ ਵੱਖ ਵੱਖ ਭਾਰ ਵਰਗਾ ਵਿੱਚ ਭਾਗ ਲਿਆ ਜਿਨ੍ਹਾਂ ਨੇ ਬਹੁਤ ਵਧੀਆ ਪਰਦਸਨ ਕੀਤਾ ਜਿਸ ਵਿੱਚ ਪੰਜਾਬ ਦੇ ਪਹਿਲਵਾਨ ਅਰਸ਼ਦੀਪ ਸਿੰਘ ਜੋ ਬਾਬਾ ਸੇਖ ਫਰੀਦ ਅਖਾੜੇ ਫਰੀਦਕੋਟ ਦਾ ਪਹਿਲਵਾਨ ਹੈ ਜਿਸ ਦਾ ਜੱਦੀ ਪਿੰਡ ਭਗਤਾ ਭਾਈ ਹੈ ਅਰਸ਼ਦੀਪ ਦੇ ਪਰਵਾਰ ਵਿਚ ਉਸ ਦਾ ਚਾਚਾ ਰਣਧੀਰ ਸਿੰਘ ਧੀਰਾ ਵੀ ਬਹੁਤ ਵਧੀਆ ਪਹਿਲਵਾਨ ਹੈ ਜਿਸ ਨੇ ਕਈ ਇੰਟਰਨੈਸ਼ਨਲ ਕੁਸ਼ਤੀ ਮੁਕਾਬਲਿਆਂ ਵਿੱਚ ਭਾਗ ਲਿਆ ਅਤੇ ਮੈਡਲ ਜਿੱਤੇ ਹੁਣ ਅਰਸ਼ਦੀਪ ਸਿੰਘ ਵੀ ਬਾਬਾ ਸੇਖ ਫਰੀਦ ਕੁਸ਼ਤੀ ਆਖੜਾ ਫਰੀਦਕੋਟ ਵਿਚ ਪਹਿਲਵਾਨੀ ਦੇ ਦਾਅ ਪੇਚ ਆਪਣੇ ਗੁਰੂ ਭਾਰਤੀ ਕੁਸ਼ਤੀ ਟੀਮ ਕੋਚ ਸਰਦਾਰ ਹਰਗੋਬਿੰਦ ਸਿੰਘ ਸੰਧੂ ਅਤੇ ਇੰਦਰਜੀਤ ਸਿੰਘ ਤੋਂ ਸਿੱਖਣੇ ਸੁਰੂ ਕੀਤੇ ਜਿਸ ਨਤੀਜਾ ਸਭ ਦੇ ਸਾਹਮਣੇ ਹੈ ਭਾਰਤੀ ਕੁਸਤੀ ਟੀਮ ਕੋਚ ਇੰਦਰਜੀਤ ਸਿੰਘ ਨੇ ਦੱਸਿਆ ਪਹਿਲਾਂ ਇਰਾਕ ਪਹਿਲਵਾਨ ਨੂੰ 8-0 ਦੇ ਫਰਕ ਫਿਰ ਕਿਰਗੀਸਤਾਨ 9ਖ਼1 ਅਤੇ ਸੈਮੀਫਾਈਨਲ ਵਿੱਚ ਕਜਾਕਿਸਤਾਨ 10ਖ਼2 ਅੰਕਾਂ ਦੇ ਫਰਕ ਨਾਲ ਹਰਾ ਕੇ ਫਾਈਨਲ ਵਿਚ ਇਰਾਨ ਦੇ ਪਹਿਲਵਾਨ ਕੋਲੋਂ ਕੁਝ ਅੰਕਾਂ ਦੇ ਫਰਕ ਹਾਰ ਕੇ ਭਾਰਤ ਦੀ ਝੋਲੀ ਚਾਂਦੀ ਦਾ ਤਗਮਾ ਪਾਇਆ ਅਰਸ਼ਦੀਪ ਦੇ ਕੋਚ ਸਰਦਾਰ ਹਰਗੋਬਿੰਦ ਸਿੰਘ ਸੰਧੂ ਅਤੇ ਇੰਦਰਜੀਤ ਸਿੰਘ ਨੇ ਦੱਸਿਆ ਕੇ ਅਰਸ਼ਦੀਪ ਸਿੰਘ ਕੋਲੋਂ ਬਹੁਤ ਉਮੀਦਾਂ ਹਨ ਆਉਣ ਵਾਲੇ ਸਮੇ- ਵਿੱਚ ਭਾਰਤ ਦੀ ਝੋਲੀ ਵਿਚ ਹੋਰ ਮੈਡਲ ਪਾਵੇਗਾ ਅਰਸ਼ਦੀਪ ਸਿੰਘ ਦੇ ਜੱਦੀ ਪਿੰਡ ਭਗਤਾ ਭਾਈ ਪਹੁੰਚਣ ਵਿਸੇਸ ਸਨਮਾਨ ਕੀਤਾ ਗਿਆ। ਇਸ ਮੌਕੇ ਮਨਜੀਤ ਸਿੰਘ ਧੁੰਨਾ, ਸੁਲੱਖਣ ਸਿੰਘ ਵੜਿੰਗ ਅਤੇ ਅਮਰਜੀਤ ਸਿੰਘ ਸਾਬਕਾ ਪੰਚ, ਸਤਵਿੰਦਰਪਾਲ ਸਿੰਘ ਪਿੰਦਰ ਤੇ ਹੋਰ ਪਿੰਡ ਵਾਸੀ ਹਾਜ਼ਰ ਸਨ।