April 26, 2026 9:57 pm

ਡਾ. ਅਰੁਣ ਪਾਂਡਾ ਸੈਕਟਰੀ ਐਮ.ਐਸ.ਐਮ.ਈ. ਇੰਡੀਆ ਵੱਲੋਂ ਰੂਪਨਗਰ ਰਜਨੀ ਹਰਬਲ ਪਲਾਂਟ ਦਾ ਦੌਰਾ

ਰੂਪਨਗਰ, 7 ਅਗਸਤ (ਲਾਡੀ ਖਾਬੜਾ)- ਰੂਪਨਗਰ ਡਾਕਟਰ ਅਰੁਣ ਪਾਂਡਾ ਆਈ.ਏ.ਐਸ. ਸੈਕਟਰੀ ਐਮ.ਐਸ. ਐਮ.ਈ. ਇੰਡੀਆ ਸੈਂਟਰ ਗੌਰਮਿੰਟ ਨੇ (ਰਜਨੀ ਹਰਬਲ) ਤਪਾਲ ਮਾਜਰਾ ਰੋਪੜ ਦਾ ਦੌਰਾ ਕੀਤਾ।ਉਨ੍ਹਾਂ ਨੇ ਪਲਾਂਟ ਵਿਚ ਤਿਆਰ ਹੋਣ ਵਾਲੇ ਉਤਪਾਦਾਂ ਅਤੇ ਮਸ਼ੀਨਾਂ ਨੂੰ ਦੇਖਿਆ ਅਤੇ ਇਸ ਨੂੰ ਹੋਰ ਵਧਾਉਣ ਲਈ ਅਤੇ ਰੁਜ਼ਗਾਰ ਪੈਦਾ ਕਰਨ ਲਈ ਇਕ ਕਰੋੜ ਤਕ ਦੀ ਸਹਾਇਤਾ ਦੇਣ ਲਈ ਕਿਹਾ ਇਥੇ ਤਿਆਰ ਹੋਣ ਵਾਲੇ ਉਤਪਾਦਾਂ ਨੂੰ ਦੇਖਦੇ ਹੋਏ ਉਨ੍ਹਾਂ ਨੇ ਕੁਲਤਾਰ ਸਿੰਘ (ਰਜਨੀ ਹਰਬਲ) ਨੂੰ ਲਖਨਊ ਵਿਖੇ ਵਿਸ਼ੇਸ਼ ਟ੍ਰੇਨਿੰਗ ਦੇਣ ਦਾ ਵਾਅਦਾ ਕੀਤਾ।ਇਸ ਮੌਕੇ ਸ੍ਰੀ. ਵੀ.ਕੇ. ਸ਼ਰਮਾ ਸਟੇਟ ਡਾਇਰੈਕਟਰ, ਕੇ.ਵੀ.ਆਈ.ਸੀ. ਚੰਡੀਗੜ੍ਹ, ਸ੍ਰੀ ਸੁਧਾਂਸ਼ੂ ਮਾਥੁਰ ਸਹਾਇਕ ਡਾਇਰੈਕਟਰ, ਕੇ.ਵੀ.ਸੀ ਚੰਡੀਗੜ੍ਹ, ਸ. ਮੇਜਰ ਸਿੰਘ ਡਾਇਰੈਕਟਰ ਐਮ.ਐਸ.ਐਮ.ਈ.ਡੀ.ਆਈ ਲੁਧਿਆਣਾ, ਸ੍ਰੀ ਆਰ.ਕੇ. ਪਰਮਾਰ ਅਸਿਸਟੈਂਟ ਡਾਇਰੈਕਟਰ ਐਮ. ਐਸ .ਐਮ .ਈ .ਡੀ. ਆਈ ਲੁਧਿਆਣਾ ਅਤੇ ਹੋਰ ਮੁਖ ਪ੍ਰਬੰਧਕ ਅਤੇ ਸਹਾਇਕ ਨਿਰਦੇਸ਼ਕ ਪੁਜੇ ਹੋਏ ਸਨ ।

Send this to a friend