ਚੰਨੋ, 7 ਅਗਸਤ (ਇਕਬਾਲ ਬਾਲੀ)- ਇੱਥੋਂ ਨੇੜਲੇ ਪਿੰਡ ਨੂਰਪੁਰਾਂ ਵਿਖੇ ਬਾਰਵੀ ਜਮਾਤ ਚ ਪੜਨ ਵਾਲੇ ਗਰੀਬ ਪਰਿਵਾਰ ਦੇ ਲੜਕੇ ਸੋਮ ਸਿੰਘ ਵੱਲੋ ਅਪਣੀ ਜੀਵਨ ਲੀਲਾ ਸਮਾਪਤ ਕਰਨ ਦਾ ਦੁਖਦਾਇਕ ਸਮਾਚਾਰ ਪ੍ਰਾਪਤ ਹੋਇਆ ਹੈ ।ਪੱਤਰਕਾਰਾ ਨੂੰ ਜਾਣਕਾਰੀ ਦਿੰਦੇ ਹੋਏ ਚੌਕੀ ਇਨਚਾਰਜ ਸ੍ਰੀ ਰਾਜਵੰਤ ਕੁਮਾਰ ਜੀ ਨੇ ਦੱਸਿਆ ਕਿ ਮ੍ਰਿਤਕ ਦੇ ਭਰਾ ਸੰਦੀਪ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਨੂਰਪੁਰਾ ਨੇ ਦੱਸਿਆ ਕਿ ਅਸ਼ੀ ਤਿੰਨ ਭਰਾ ਹਾ ਅਤੇ ਤਿੰਨ ਭੈਣਾ ਜੋ ਸਾਦੀਸੁਦਾ ਹਨ ।ਅਤੇ ਮੈ ਵੀ ਸਾਦੀ ਸੁਦਾ ਹਾ ,ਮੇਰੇ ਦੋ ਭਰਾ ਸੋਮ ਸਿੰਘ ਤੇ ਸੁਖਵਿੰਦਰ ਸਿੰਘ ਅਜੇ ਕੁਆਰੇ ਸਨ ।ਸਾਡੇ ਪਿਤਾ ਦੀ ਮੌਤ ਤਕਰੀਬਨ 16 ਸਾਲ ਪਹਿਲਾ ਹੋ ਚੁੱਕੀ ਹੈ ਅਤੇ ਸਾਡੀ ਮਾਤਾ 2 ਸਾਲ ਪਹਿਲਾ ਸਾਨੂੰ ਛੱਡ ਕੇ ਕਿੱਤੇ ਹੋਰ ਚੱਲ ਗਈ ਇਸ ਕਾਰਨ ਮੇਰਾ ਛੋਟਾ ਭਰਾ ਸੋਮ ਸਿੰਘ ਪ੍ਰੇਸਾਨ ਰਹਿਣ ਲੱਗਾ ਸੀ ਮੇਰੇ ਦੋਨੋ ਭਰਾ ਮੇਰੇ ਨਾਲ ਹੀ ਰਹਿੰਦੇ ਸਨ ਰਾਤੀ ਸੋਣ ਤੋ ਬਾਅਦ ਜਦ ਸਵੇਰੇ ਉਠ ਕੇ ਵੇਖਿਆ ਮੇਰਾਂ ਭਰਾ ਸੋਮ ਸਿੰਘ ਅਪਣੇ ਬਿਸਤਰ ਤੇ ਨਹੀ ਸੀ ਜਿਸ ਅਸੀ ਆਲੇ ਦੁਆਲੇ ਕਾਫੀ ਭਾਲ ਕੀਤੀ ਪਰ ਉਹ ਸਾਨੂੰ ਨਹੀ ਮਿਲਿਆ।ਇਨੇ ਵਿੱਚ ਸਾਨੂੰ ਮੇਰੀ ਭਰਜਾਈ ਹਰਦੀਪ ਕੌਰ ਤੋ ਪਤਾ ਲੱਗਾ ਕਿ ਮੇਰਾ ਭਰਾ ਸੋਮ ਸਿੰਘ ਪੰਚਾਇਤ ਘਰ ਚ ਲੱਗੇ ਨਿੰਮ ਦੇ ਦਰੱਖਤ ਨਾਲ ਗਲ ਵਿੱਚ ਪਰਨਾ ਪਾ ਲਟਕਿਆ ਹੋਇਆ ਹੈ ਮੈ ਪਿੰਡ ਦੇ ਮੋਹਤਬਰ ਬੰਦਿਆ ਨੂੰ ਲਿਜਾ ਕੇ ਵੇਖਿਆ ਸੋਮ ਸਿੰਘ ਗਲ ਪਰਨਾ ਪਾ ਆਤਮ ਹੱਤਿਆਂ ਕਰ ਲਈ ਸੀ ਇਹ ਹਾਦਸਾ ਮੇਰੇ ਪਿਤਾ ਜੀ ਮੌਤ ਹੋਣ ਕਰਕੇ ਅਤੇ ਮੇਰੀ ਮਾਤਾ ਦੇ ਘਰੋ ਕਿਸੇ ਨਾਲ ਚੱਲੀ ਜਾਣ ਕਰਕੇ ਪ੍ਰੇਸਾਨ ਰਹਿਣ ਕਰਕੇ ਕੁਦਰਤੀ ਤੇ ਅਚਾਨਕ ਵਾਪਰਿਆ ਹੈ ਪੁਲਿਸ ਨੇ 174 ਦੀ ਕਾਰਵਾਈ ਅਮਲ ਵਿੱਚ ਲਿਆ ਕੇ ਲਾਂਸ਼ ਵਾਰਸਾ ਹਵਾਲੇ ਕੀਤੀ ਗਈ।