ਸ੍ਰੀ ਅਨੰਦਪੁਰ ਸਾਹਿਬ, 4 ਅਗਸਤ (ਦਵਿੰਦਰਪਾਲ ਸਿੰਘ, ਅੰਕੁਸ਼)- ਦਿੱਲੀ ਨਿਵਾਸੀ ਇੱਕ ਬਜੁਰਗ ਵਿਅਕਤੀ ਦੀ ਸਥਾਨਕ ਬੱਸ ਸਟੈਂਡ ਤੋਂ ਪੁਲਿਸ ਨੂੰ ਲਾਸ਼ ਬਰਾਮਦ ਹੋਈ ਹੈ। ਚੋਂਕੀ ਇੰਚਾਰਜ ਏਐਸਆਈ ਸੋਹਨ ਸਿੰਘ ਨੇ ਦੱਸਿਆਂ ਕਿ ਸਥਾਨਕ ਬੱਸ ਸਟੈਂਡ ਤੇ ਬਣੇ ਬਾਥਰੂਮਾਂ ਕੋਲ ਇੱਕ 55 ਕੁ ਸਾਲ ਦੇ ਸਿੱਖ ਬਜੁਰਗ ਵਿਅਕਤੀ ਮਰਿਆ ਪਿਆ ਮਿਲਿਆ ਹੈ, ਜਿਸਦੀ ਸ਼ਨਾਖਤ ਦਿੱਲੀ ਨਿਵਾਸੀ ਵਜੋਂ ਹੋਈ ਹੈ। ਮ੍ਰਿਤਕ ਵਿਅਕਤੀ ਕਾਫੀ ਸਮੇਂ ਤੋਂ ਦਿੱਲੀ ਤੋਂ ਆ ਕੇ ਇੱਥੇ ਰਹਿ ਰਿਹਾ ਸੀ ਤੇ ਬੱਸ ਅੱਡੇ ਦੀ ਬੈਕ ਸਾਈਡ ਤੇ ਬਣੇ ਕਿਸੇ ਢਾਬੇ ਤੇ ਕੰਮ ਕਰਕੇ ਰੋਟੀ ਖਾ ਲੈਂਦਾ ਸੀ। ਵਿਅਕਤੀ ਦੇ ਦਿੱਲੀ ਰਹਿੰਦੇ ਪਰਿਵਾਰ ਵਾਲਿਆਂ ਨੂੰ ਇਤਲਾਹ ਦੇ ਦਿੱਤੀ ਗਈ ਹੈ ਅਤੇ ਲਾਸ਼ ਨੂੰ ਸਥਾਨਕ ਭਾਈ ਜੈਤਾ ਜੀ ਸਿਵਲ ਹਸਪਤਾਲ ਦੀ ਮੋਰਚਰੀ ’ਚ ਰੱਖਵਾ ਦਿੱਤਾ ਗਿਆ ਹੈ।