ਨਥਾਣਾ, 4 ਅਗਸਤ (ਚਰਨਜੀਤ ਸਿੱਧੂ, ਅਕਾਸ਼ ਸ਼ਰਮਾ)- ਅੱਜ ਬੀਬਾ ਹਰਸਿਮਰਤ ਕੌਰ ਬਾਦਲ ਕਂੇਦਰੀ ਫ਼ੂਡ ਪ੍ਰੋਸੈਸਿੰਗ ਮੰਤਰੀ ਵੱਲੋ ਨਥਾਣਾ ਇਲਾਕੇ ਦੇ ਪਿੰਡਾਂ ਦਾ ਦੌਰਾ ਕੀਤਾ। ਇਸ ਮੌਕੇ ਉਹਨਾਂ ਨਾਲ ਜਗਸੀਰ ਸਿੰਘ ਕਲਿਆਣ ਕੌਮੀ ਜਰਨਲ ਸਕੱਤਰ ਅਕਾਲੀ ਦਲ ਬਾਦਲ ਅਤੇ ਜਗਦੀਪ ਸਿੰਘ ਨਕੱਈ ਜ਼ਿਲ੍ਹਾ ਪ੍ਰਧਾਨ ਸ੍ਰੋਮਣੀ ਅਕਾਲੀ ਦਲ ਬਾਦਲ ਸ਼ਾਮਲ ਸਨ। ਬੀਬਾ ਬਾਦਲ ਪਹਿਲਾਂ ਗੋਬਿੰਦਪੁਰਾ ਪਹੁੰਚੇ ਇਸ ਤੋਂ ਬਾਅਦ ਨਥਾਣਾ ਦਰਸ਼ਨ ਮਾਲਵਾ ਦੇ ਘਰ ਉਨ੍ਹਾਂ ਦੇ ਪਿਤਾ ਦੀ ਮੌਤ ਦਾ ਅਫ਼ਸੋਸ ਕਰਨ ਉਪਰੰਤ ਨਗਰ ਪੰਚਾਇਤ ਨਥਾਣਾ ਦੇ ਪ੍ਰਧਾਨ ਸ੍ਰ: ਦਿਲਬਾਗ ਸਿੰਘ ਦੇ ਘਰ ਪਹੁੰਚੇ ਜਿਥੇ ਉਨ੍ਹਾਂ ਵਰਕਰਾਂ ਅਤੇ ਨਗਰ ਪੰਚਾਇਤ ਦੇ ਸਾਰੇ ਅਕਾਲੀ ਐਮ ਸੀ ਨਾਲ ਗੱਲਬਾਤ ਕੀਤੀ, ਨਗਰ ਪੰਚਾਇਤ ਪ੍ਰਧਾਨ ਦਿਲਬਾਗ ਨੇ ਬੀਬਾ ਬਾਦਲ ਕੋਲ ਫੌਗਿੰਗ ਮਸ਼ੀਨ ਦੇਣ ਦੀ ਮੰਗ ਰੱਖੀ ਅਤੇ ਪ੍ਰਧਾਨ ਮੰਤਰੀ ਅਵਾਸ ਯੋਜਨਾ ਤਹਿਤ ਗਰੀਬਾਂ ਲਈ ਮਕਾਨ ਅਤੇ ਲੈਟਰੀਨਾਂ ਦੇ ਜੋ ਰੁਪਏ ਖ਼ਾਤੇ ਵਿੱਚ ਆਉਣੇ ਸਨ ਉਹ ਕਿਉ ਨਹੀ ਆਏ ਇਸ ਗੱਲ ਨੂੰ ਵੀ ਬੀਬਾ ਜੀ ਦੇ ਧਿਆਨ ਵਿੱਚ ਲਿਆਦਾਂ। ਇਸ ਮੌਕੇ ਪਿੰਡ ਨਥਾਣਾ ਦੇ ਇਕੱਠੇ ਹੋਏ ਪੰਤਵੰਤੇ ਲੋਕਾਂ ਅਤੇ ਸਾਰੇ ਅਕਾਲੀ ਵਰਕਰਾਂ ਨੂੰ ਆਉਣ ਵਾਲੀਆਂ 2019 ਦੀਆਂ ਲੋਕ ਸਭਾ ਚੋਣਾ ਲਈ ਲੋਕਾਂ ਨੂੰ ਅਕਾਲੀ ਦਲ ਨਾਲ ਜੋੜਨ ਲਈ ਕਿਹਾ, ਉਹਨਾਂ ਕਿਹਾ ਕਿ ਪਿੰਡ ਦੇ ਸਾਂਝੇ ਕੰਮ ਲਈ ਜੇਕਰ ਗਰਾਂਟ ਦੀ ਲੋੜ ਹੈ ਤਾਂ ਐਮ ਪੀ ਕੋਟੇ ਵਿੱਚੋਂ ਜਾਰੀ ਕਰ ਦਿੱਤੀ ਜਾਵੇਗੀ। ਇਸ ਤੋਂ ਬਾਅਦ ਬੀਬਾ ਹਰਸਿਮਰਤ ਕੌਰ ਬਾਦਲ ਨੇ ਪਿੰਡ ਕਲਿਆਣ ਵੱਲ ਆਪਣੇ ਕਾਫ਼ਲੇ ਸਮੇਤ ਚੱਲ ਪਏ।