April 25, 2026 5:36 pm

ਨਸ਼ਿਆਂ ਦੇ ਖਾਤਮੇ ਲਈ 48 ਸਕੂਲਾਂ ਦੇ ਬੱਚਿਆਂ ਵੱਲੋਂ ਰੋਡ ਸ਼ੋਅ

ਜਗਰਾਉਂ, 3 ਅਗਸਤ (ਪਰਮਜੀਤ ਸਿੰਘ ਗਰੇਵਾਲ)- ਬਲੌਜ਼ਮਜ਼ ਕਾਨਵੈਂਟ ਸਕੂਲ ਸਿੱਧਵਾਂ ਬੇਟ ਰੋਡ ਜਗਰਾਉਂ ਵੱਲੋਂ ਨਸ਼ੇ ਵਿਰੁੱਧ ਛੇੜੀ ਮੁਹਿੰਮ ਤਹਿਤ ਅੱਜ ਰੋਡ ਸ਼ੋਅ ਕੀਤਾ ਗਿਆ। ਲਗਭਗ 48 ਸਕੂਲ ਜਿਹਨਾਂ ਵਿੱਚੋਂ ਮੋਗਾ, ਜਗਰਾਉਂ ਅਤੇ ਲੁਧਿਆਣਾ ਦੇ ਸੀ.ਬੀ.ਐਸ.ਈ. ਸਕੂਲਾਂ ਨੇ ਇਸ ਕੋਹੜ ਵਰਗੀ ਬਿਮਾਰੀ ਦੇ ਵਿਰੁੱਧ ਆਪਣੀ ਬੁਲੰਦ ਆਵਾਜ਼ ਨੂੰ ਪ੍ਰਸ਼ਾਸਨ ਦੇ ਕੰਨਾਂ ਤੱਕ ਪਹੁੰਚਾਉਣ ਵਾਸਤੇ ਅੱਜ ਮੂਕ ਪ੍ਰਦਰਸ਼ਨ ਕੀਤਾ। ਇਸ ਵਿਚ ਬਲੌਜ਼ਮਜ਼ ਕਾਨਵੈਂਟ ਸਕੂਲ ਦੇ ਲਗਭਗ 400 ਵਿਦਿਆਰਥੀਆਂ ਨੇ ਨਸ਼ੇ ਵਿਰੋਧੀ ਤਖਤੀਆਂ ਫੜ ਕੇ ਰੋਸ ਜ਼ਾਹਿਰ ਕੀਤਾ ਅਤੇ ਇਸ ਤੋਂ ਇਲਾਵਾ ਸੱਤਿਆ ਭਾਰਤੀ ਅਤੇ ਯੂਨੀਰਾਈਜ਼ ਸਕੂਲ ਦੇ 100-100 ਵਿਦਿਆਰਥੀਆਂ ਨੇ ਜਗਰਾਉਂ ਐਸ.ਡੀ.ਐਮ ਦਫ਼ਤਰ ਤੋਂ ਇੱਕ ਲੰਬੀ ਚੇਨ ਬਣਾ ਕੇ ਭਾਗ ਲਿਆ। ਇਸ ਤੋਂ ਇਲਾਵਾ ਮੋਗਾ ਤੋਂ ਕੈਬਰਿਜ਼ ਇੰਟਰਨੈਸ਼ਨਲ, ਡੀ.ਐਨ. ਮਾਡਲ, ਐਸ.ਬੀ.ਐਸ. ਗੁਰੂਕੁਲ, ਮਾਊਂਟ ਲਿਟਰਾ, ਜੀ.ਐਚ.ਜੀ.ਅਕੈਡਮੀ, ਬਲੌਜ਼ਮਜ਼ ਕਾਨਵੈਂਟ ਸਕੂਲ, ਮੁੱਲਾਂਪੁਰ ਤੋਂ ਗੁਰੂ ਨਾਨਕ ਪਬਲਿਕ ਸਕੂਲ਼, ਗੁਰੂ ਗੋਬਿੰਦ ਸਿੰਘ ਅਕਾਦਮੀ, ਪੀਸ ਪਬਲਿਕ, ਜਤਿੰਦਰਾ ਗਰੀਨ ਫੀਲਡ, ਈਸਟਵੁੱਡ ਇੰਟਰਨੈਸ਼ਨਲ, ਐਸ.ਕੇ.ਐਸ ਸਰਾਭਾ ਸਕੂਲ, ਗੁਰੂ ਤੇਗ ਬਹਾਦਰ ਕਾਉਂਕੇ ਕਲਾਂ, ਦੂਨ ਆਕਸਫੋਡ ਸਕੂਲ ਲੁਧਿਆਣਾ, ਬੀ.ਬੀ.ਐਮ ਕਿਚਲੂ ਨਗਰ, ਵੀ.ਵੀ.ਐਮ ਹੰਬੜਾਂ ਰੋਡ, ਲੁਧਿਆਣਾ. ਨਿਊ ਜੀ.ਐਮ.ਟੀ ਹੈਬੋਵਾਲ, ਨਿਊ ਜੀ.ਐਮ.ਟੀ ਸਕੂਲ ਹੰਬੜਾਂ ਰੋਡ, ਸਰਦਾਰ ਸੋਭਾ ਸਿੰਘ ਪਬਲਿਕ ਸਕੂਲ ਰਾਏਕੋਟ, ਰਾਏਕੋਟ ਪਬਲਿਕ ਸਕੂਲ, ਬਡਿੰਗ ਬਰੇਨ ਸਕੂਲ ਰਾਏਕੋਟ, ਗੁਰੂ ਨਾਨਕ ਇੰਟਰਨੈਸ਼ਨਲ ਸਕੂਲ ਹਲਵਾਰਾ, ਬਾਬਾ ਸ੍ਰੀ ਚੰਦ ਸਕੂਲ ਨੂਰਪੁਰਾ, ਬੀ.ਸੀ.ਐਮ ਸ਼ਾਸਤਰੀ ਨਗਰ, ਬੀ.ਸੀ.ਐਮ ਬਸੰਤ ਐਵੇਨਿਊ, ਸ਼ੈਮਰੌਕ ਕ੍ਰਿਸਚਨ ਸਕੂਲ, ਸ੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਲੁਧਿਆਣਾ, ਨਨਕਾਣਾ ਸਾਹਿਬ ਪਬਲਿਕ ਸਕੂਲ ਗਿੱਲ ਰੋਡ, ਆਤਮ ਪਬਕਿਲ ਸਕੂਲ ਲੁਧਿਆਣਾ, ਐਚ.ਵੀ.ਐਮ ਪਬਲਿਕ ਸਕੂਲ ਲੁਧਿਆਣਾ, ਡੀ.ਏ.ਵੀ ਪਟਿਆਲਾ, ਐਸ.ਕੇ.ਐਸ.ਐਸ ਸਰਾਭਾ, ਯੂ.ਕੇ. ਇੰਟਰਨੈਸ਼ਨਲ ਧਰਮਕੋਟ, ਗਾਰਡਿਨ ਵੈਲੀ ਪਬਲਿਕ ਸਕੂਲ, ਆਤਮ ਪਬਲਿਕ ਸਕੂਲ, ਮੈਰੀਟੋਰੀਅਸ ਗੌਰਮਿੰਟ ਸਕੂਲ ਲੁਧਿਆਣਾ, ਟੈਗੋਰ ਪਬਲਿਕ ਸਕੂਲ ਅਤੇ ਲੁਧਿਆਣਾ ਬੀ.ਵੀ.ਐਮ ਹਰਿਕ੍ਰਿਸ਼ਨ ਪਬਲਿਕ ਸਕੂਲ ਸਮੇਤ ਪੰਜਾਬ ਦੇ ਹੋਰ ਕਈ ਸਕੂਲਾਂ ਨੇ ਇਹ ਪ੍ਰਦਰਸ਼ਨ ਮਿਥੇ ਸਮੇਂ ਤੇ ਕੀਤਾ। ਇਸ ਮੌਕੇ ਐਸ.ਡੀ.ਐਮ. ਰਾਮ ਸਿੰਘ, ਤਹਿਸੀਲਦਾਰ ਜੁਗਿੰਦਰ ਸਿੰਘ ਅਤੇ ਪੁਲਿਸ ਪ੍ਰਸ਼ਾਸਨ ਦੇ ਸੀਨੀਅਰ ਅਫ਼ਸਰ ਸਾਹਿਬਾਨ ਡੀ.ਐਸ.ਪੀ. ਪ੍ਰਭਜੋਤ ਕੌਰ, ਡੀ.ਐਸ.ਪੀ. ਹਰਪਿੰਦਰ ਕੌਰ, ਐਸ.ਐਚ.ਓ ਸਿਟੀ ਇੰਦਰਜੀਤ ਸਿੰਘ ਬੋਪਾਰਾਏ ਅਤੇ ਟ੍ਰੈਫਿਕ ਇੰਚਾਰਜ ਨਿਧਾਨ ਸਿੰਘ ਵੀ ਸ਼ਾਮਿਲ ਹੋਏ। ਇਸ ਮੌਕੇ ਸਕੂਲ ਦੇ ਪ੍ਰਿੰਸੀਪਲ ਡਾ:ਅਮਰਜੀਤ ਕੌਰ ਨਾਜ਼ ਨੇ ਪ੍ਰੈਸ, ਪ੍ਰਸ਼ਾਸਨ ਅਤੇ ਆਮ ਲੋਕਾਂ ਦੇ ਸਾਥ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਸੀ.ਬੀ.ਐਸ.ਈ ਬੋਰਡ ਵੱਲੋਂ ਵਿਜ਼ੀਲੈਂਸ ਵੀਕ ਨੂੰ ਮਨਾਉਣ ਤੇ ਸਮਾਜਿਕ ਕੁਰੀਤੀਆਂ ਨੂੰ ਜੜੋਂ ਪੱਟਣ ਦੀ ਕੀਤੀ ਇਸ ਪਨੀਰੀ ਨੂੰ ਸੇਧ ਦੇਣ ਦੀ ਲੋੜ ਹੈ ਤਾਂ ਜੋ ਅਸੀਂ ਆਪਣੇ ਆਉਣ ਵਾਲੇ ਸਮਾਜ ਨੂੰ ਚੰਗੇ ਨਾਗਰਿਕ ਦੇ ਸਕੀਏ। ਮੇਰੀ ਇੱਥੇ ਇੱਕ ਗੁਜ਼ਾਰਿਸ਼ ਹੈ ਕਿ ਹਮੇਸ਼ਾ ਸਾਨੂੰ ਸਰਕਾਰ ਦੇ ਹੱਥਾਂ ਵੱਲ ਨਹੀਂ ਦੇਖਣਾ ਚਾਹੀਦਾ ਸਗੋਂ ਇੱਕ ਸੂਝਵਾਨ ਨਾਗਰਿਕ ਬਣ ਕੇ ਅੱਗੇ ਆਉਣਾ ਚਾਹੀਦਾ ਹੈ ਅਤੇ ਸਮਾਜਕ ਕੁਰੀਤੀਆਂ ਨੂੰ ਦੂਰ ਕਰਨ ਦੇ ਵਿਸ਼ੇਸ਼ ਉਪਰਾਲੇ ਕਰਨੇ ਚਾਹੀਦੇ ਹਨ। ਇਸ ਮੌਕੇ ਸਕੂਲ ਦੇ ਚੇਅਰਮੈਨ ਹਰਭਜਨ ਸਿੰਘ ਜੌਹਲ ਅਤੇ ਪ੍ਰੈਜ਼ੀਡੈਂਟ ਮਨਪ੍ਰੀਤ ਸਿੰਘ ਬਰਾੜ ਵੱਲੋਂ ਸਾਂਝਾ ਬਿਆਨ ਦਿੰਦੇ ਹੋਏ ਕਿਹਾ ਕਿ ਨਸ਼ਿਆਂ ਦੇ ਵਗ ਰਹੇ ਛੇਵੇਂ ਦਰਿਆ ਨੂੰ ਠੱਲ੍ਹ ਪਾਉਣ ਲਈ ਵਿੱਦਿਅਕ ਅਦਾਰਿਆਂ ਦਾ ਅੱਗੇ ਆਉਣਾ ਲਾਜ਼ਮੀ ਹੈ।

Send this to a friend