ਚੇਨਈ, 1 ਅਗਸਤ (ਪੀ.ਟੀ.)- ਡੀ. ਐਮ. ਕੇ. ਦੇ ਨੇਤਾ ਐਮ. ਕੇ. ਸਟਾਲਿਨ ਨੇ ਬੁਧਵਾਰ ਦਸਿਆ ਕਿ ਪਾਰਟੀ ਨੇਤਾ ਐਮ. ਕਰੁਣਾ ਦੇ ਹਸਪਤਾਲ ‘ਚ ਦਾਖ਼ਲ ਹੋਣ ਤੋਂ ਬਾਅਦ ਸਦਮੇ ਅਤੇ ਦੁਖ ‘ਚ ਪਾਰਟੀ ਦੇ 21 ਵਰਕਰਾਂ ਦੀ ਮੌਤ ਹੋ ਗਈ। ਸਟਾਲਿਨ ਨੇ ਇਕ ਬਿਆਨ ‘ਚ ਪਾਰਟੀ ਮੈਂਬਰਾਂ ਨੂੰ ਅਜਿਹੀਆਂ ਗਤੀਵਿਧੀਆਂ ਨਾ ਕਰਨ ਦੀ ਬੇਨਤੀ ਕੀਤੀ ਹੈ, ਜਿਹੜੀਆਂ ਕਿ ਉਨ੍ਹਾਂ ਦੀ ਮੌਤ ਦਾ ਕਾਰਨ ਬਣਨ। ਇਸ ਦੇ ਨਾਲ ਹੀ ਸਟਾਲਿਨ ਨੇ ਮ੍ਰਿਤਕ ਵਰਕਰਾਂ ਦੇ ਪਰਿਵਾਰਾਂ ਪ੍ਰਤੀ ਹਮਦਰਦੀ ਵੀ ਪ੍ਰਗਟਾਈ ਹੈ।