April 25, 2026 8:21 am

ਕੈਂਸਰ ਨੇ ਲਈ ਨੌਜਵਾਨ ਦੀ ਜਾਨ, ਮ੍ਰਿਤਕ ਦਾ ਪਿਤਾ ਵੀ ਹੈ ਗਲੇ ਦੇ ਕੈਂਸਰ ਤੋਂ ਪੀੜਤ

ਬਰੇਟਾ, 1 ਅਗਸਤ (ਨਛੱਤਰ ਸਿੰਘ ਕਾਹਨਗੜ੍ਹ)- ਬੀਤੇ ਦਿਨ ਨੇੜੇ ਦੇ ਪਿੰਡ ਕੁਲਰੀਆਂ ਵਿਚ 26 ਸਾਲਾਂ ਨੌਜਵਾਨ ਨਿਕਾ ਸਿੰਘ ਪੁਤਰ ਲਾਭ ਸਿੰਘ ਦੀ ਕੈਂਸਰ ਕਾਰਨ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੈ। ਸਮਾਜ ਸੇਵੀ ਰਵੀ ਕੰਕਰ ਨੇ ਦਸਿਆਂ ਕਿ ਮ੍ਰਿਤਕ ਲਗਭਗ 6 ਮਹੀਨੇ ਤੌਂ ਇਸ ਬਿਮਾਰੀ ਨਾਲ ਪੀੜਤ ਸੀ । ਪੇਟ ਵਿਚ ਕੈਂਸਰ ਕਾਰਨ ਉਸਦਾ ਪਹਿਲਾ ਵੀ ਇਕ ਫੂਡ ਵਾਲੀ ਨਾੜੀ ਦਾ ਆਪ੍ਰੇਸ਼ਨ ਹੋਇਆਂ ਸੀ।ਹੁਣ ਦੂਜੇ ਆਪ੍ਰੇਸ਼ਨ ਤੋਂ ਬਾਅਦ ਉਸਦੀ ਹਾਲਤ ਕਾਫੀ ਨਾਜੁਕ ਹੋ ਗਈ ਸੀ।ਨਿਕਾ ਸਿੰਘ ਬੁਹਤ ਹੀ ਗਰੀਬ ਪਰਿਵਾਰ ਨਾਲ ਸਬੰਧ ਰਖਦਾ ਸੀ।ਉਸਤੋਂ ਬਿਨਾਂ ਘਰ ਵਿਚ ਕਮਾਉਣ ਵਾਲਾ ਕੋਈ ਨਹੀ ਸੀ। ਮ੍ਰਿਤਕ ਦਾ ਪਿਤਾ ਲਾਭ ਸਿੰਘ ਵੀ ਗਲੇ ਦੇ ਕੈਂਸਰ ਤੋਂ ਪੀੜਤ ਹੈ।ਦੋ ਦਿਨ ਪਹਿਲਾਂ ਆਪ੍ਰੇਸ਼ਨ ਦੌਰਾਨ ਉਸਦੇ ਪਿਤਾ ਦੀ ਅਵਾਜ ਚਲੀ ਗਈ।ਮ੍ਰਿਤਕ ਆਪਣੇ ਪਿਛੇ ਦੋ ਬਚੇ, ਪਤਨੀ, ਮਾਂ ਅਤੇ ਕੈਂਸਰ ਦੀ ਬਿਮਾਰੀ ਨਾਲ ਪੀੜਤ ਪਿਤਾ ਛਡ ਗਿਆ ਹੈ। ਰਵੀ ਨੇ ਇਹ ਵੀ ਦਸਿਆ ਕਿ ਪਿੰਡ ਕੁਲਰੀਆਂ ਵਿਚ ਕੈਂਸਰ ਲਗਾਤਾਰ ਆਪਣਾ ਪੈਰ ਪਸਾਰਦਾ ਜਾ ਰਿਹਾ ਹੈ।ਕੁਲਰੀਆਂ ਵਿਚ 20 ਦੇ ਕਰੀਬ ਕੈਂਸਰ ਪੀੜਤ ਸਨ ਜਿਨਾਂ ਵਿਚੋ 8 ਦੀ ਮੌਤ ਹੋ ਗਈ ਅਤੇ 12 ਦੇ ਕਰੀਬ ਅਜੇ ਵੀ ਮਰੀਜ ਇਸ ਪਿੰਡ ਵਿਚ ਕੈਂਸਰ ਦੀ ਬਿਮਾਰੀ ਨਾਲ ਜੂਝ ਰਹੇ ਹਨ।

Send this to a friend