April 25, 2026 5:05 am

ਵੱਧੀਆ ਸਮਾਜ ਦੀ ਨੀਂਹ ਹੈ ਨੌਜਵਾਨ ਅਤੇ ਵਿਦਿਆਰਥੀ

ਮਰੋ ਜਾ ਵਿਰੋਧ ਕਰੋ ਦੇ ਅੰਤਰਗਤ ਚਿਟੇ ਦੇ ਖਿਲਾਫ਼ ਮੰਨਾਏ ਜਾ ਰਹੇ ਕਾਲੇ ਹਫ਼ਤੇ ਦੀ ਇਸ ਲਹਿਰ ਨੇ ਸਾਡੀਆਂ ਸਰਕਾਰਾ ਤੋ ਇਲਾਵਾ ਹਰ ਵਰਗ ਨੂੰ ਕਾਫ਼ੀ ਜਾਗਰੁਕ ਕਰ ਦਿਤਾ ਹੈ ਕਿਉਕਿ ਇਸ ਨਾਮੁਰਾਦ ਨਸ਼ੇ ਨੇ ਨੌਜਵਾਨੀ ਨੂੰ ਸੰਨ ਤਾ ਲਾਈ ਹੀ ਹੈ ਨਾਲ ਹੀ ਨੌਜਵਾਨਾ ਦੇ ਇਸ ਰਾਹ ਤੇ ਚਲਦਿਆ ਵਿਛ ਰਹੇ ਸਥਰਾ ਨੇ ਸਾਡੇ ਸੋਨੇ ਦੀ ਚਿੜੀ ਕਹੇ ਜਾਣ ਵਾਲੇ ਪੰਜਾਬ ਨੂੰ ਕਲਕਿਤ ਕਰ ਰਖ ਦਿਤਾ ਹੈ । ਗੁਰੂਆਂ ਪੀਰਾਂ ਤੇ ਫ਼ਕੀਰਾ ਦੀ ਇਸ ਧਰਤੀ ਉਪਰ ਇਕ ਸਮਾ ਸੀ ਜਦੋ ਕਈ ਸੁਰਬੀਰ ਸੂਰਮੇ ਅਤੇ ਹੀਰੇ ਪੈਦਾ ਹੋਇਆ ਕਰਦੇ ਸਨ ਅਤੇ ਪੰਜਾਬ ਦੀ ਨੋਜਵਾਨੀ ਹਮੇਸ਼ਾ ਹੀ ਅਗਾਹ ਵਧੂ ਸੋਚ ਰਖਿਆ ਕਰਦੀ ਸੀ ਪਰ ਮਜੌਦਾ ਪੰਜਾਬ ਦੀ ਸਥਿਤੀ ਇਸ ਤੋ ਬਿਲਕੁਲ ਹੀ ਵਖਰੀ ਹੈ ਕਿਉਕਿ ਇਸ ਨਸ਼ੇ ਦੀ ਨਾਮੁਰਾਦ ਬਿਮਾਰੀ ਨੇ ਸਾਡੀ ਨੌਜਵਾਨੀ ਦਾ ਖਾਤਮਾ ਕਰ ਕੇ ਰਖ ਦਿਤਾ ਹੈ ਜਿਸ ਸਦਕਾ ਪੰਜਾਬ ਦੀ ਬਹਾਦਰ ਕਹੀ ਜਾਣ ਵਾਲੀ ਸੁਰਬੀਰ ਤੇ ਨਿਧੜਕ ਕੌਮ ਨੂੰ ਹਰ ਪਾਸੇ ਸ਼ਰਮਿੰਦਗੀ ਦਾ ਮੂਹ ਦੇਖਣਾ ਪੈ ਰਿਹਾ ਹੈ । ਇਸ ਦੇ ਆਪਾ ਆਪ ਜਿਮੇਵਾਰ ਹਾ ਕਿਉਕਿ ਆਪਣੀ ਕੀਮਤੀ ਵੋਟ ਨਸ਼ੇੜੀ ਲੋਕ ਨਸ਼ੇ ਦੇ ਵਸ ਪੈ ਕੇ ਵੇਚ ਦਿੰਦੇ ਹਨ ਅਤੇ ਕਈ ਬੁਧੀਜੀਵੀ ਲੋਕ ਆਪਣੀ ਸ਼ਾਨ ਰਖਣ ਵਾਸਤੇ ਆਪ ਹੀ ਵਿਆਹ ਸ਼ਾਦੀ ਜਾ ਹੋਰ ਪੋਰਗਰਾਮਾ ਤੇ ਸ਼ਰਾਬ ਵਰਤਾ ਕੇ ਇਸ ਨੂੰ ਵਡਾਵਾ ਦੇ ਰਹੇ ਹੈ ਜਿਸ ਦੀ ਕੀਮਤ ਸਾਡੀਆ ਪੀੜੀਆ ਨੂੰ ਕੀਮਤੀ ਜਾਣਾ ਦੇ ਕੇ ਗਵਾਉਣੀ ਪੈ ਰਹੀ ਹੈ। ਜਿਸ ਉਪਰ ਵਿਚਾਰ ਕਰਨ ਦੀ ਲੋੜ ਹੈ ਕਿਉ ਕਿ ਚਿਟਾ ਜੇਕਰ ਖਾਨਾ ਹੀ ਹੈ ਤਾ ਦੁਧ, ਦਹੀ, ਪਨੀਰ ਆਦਿ ਖਾਵੋ ਅਤੇ ਜਿਸ ਨਾਲ ਬੁਧੀਜੀਵੀ ਅਤੇ ਸੁਰਬੀਰ ਬਣਕੇ ਤੁਸੀ ਸਰਦਾਰ ਭਗਤ ਸਿੰਘ ਦੇ ਸੁਪਨਿਆ ਦਾ ਦੇਸ਼ ਸਿਰਜਣ ਵਿਚ ਮਦਦ ਕਰ ਸਕੋ।
ਜੇਕਰ ਇਸ ਨਾਮੁਰਾਦ ਬਿਮਾਰੀ ਦਾ ਜਿਕਰ ਕਰੀਏ ਤਾ ਇਹ ਆਮ ਤੋਰ ਤੇ ਉਸ ਸਮੇਂ ਲਗਦੀ ਹੈ ਜਦੋ ਮਨੁਖ ਇਕ ਸਮਝਦਾਰ ਅਵਸਥਾ ਵਿਚ ਹੁੰਦਾ ਹੈ ਜਿਸ ਨੂੰ ਮੈ ਆਪਣੇ ਅਖੀ ਦੇਖੀ ਇਕ ਆਪ ਬੀਤੀ ਘਟਨਾ ਨਾਲ ਸਮਝਾਉਣ ਦੀ ਕੌਸਿਸ਼ ਕਰਗਾ ਜਿਸ ਤੇ ਜੋਕਰ ਵਿਚਾਰ ਕੀਤਾ ਜਾਵੇ ਤਾ ਸ਼ਾਇਦ ਇਸ ਦਾ ਹਲ ਲਭਣ ਵਿਚ ਕੋਈ ਮਦਦ ਮਿਲ ਸਕੇ। ਗਲ ਉਸ ਸਮੇ ਦੀ ਹੈ ਜਦੋ ਮੈ ਗਰੈਜੂਏਸ਼ਨ ਕੰਪਿਊਟਰ ਕਰਨ ਤੋ ਬਆਦ ਮਾਸਟਰ ਡਿਗਰੀ ਵਿਚ ਦਾਖਲਾ ਲੈ ਆਪਣੀ ਪੜਾਈ ਸ਼ੁਰੂ ਕੀਤੀ । ਇਸ ਨਵੀ ਡੀਗਰੀ ਦਾ ਮਨ ਵਿਚ ਕਾਫ਼ੀ ਚਾ ਸੀ ਜਿਸ ਨਾਲ ਇਸ ਨਵੇ ਭਵਿਖ ਦੇ ਕਾਫੀ ਸੁਪਨੇ ਅਤੇ ਵਧੀਆ ਕਰੀਅਰ ਦੀ ਉਮੀਦ ਜੁੜੀ ਹੋਈ ਸੀ। ਆਰਥਕ ਅਤੇ ਹੋਰ ਘਰੇਲੂ ਤੰਗੀਆ ਦੇ ਚਲਦਿਆ ਪਹਿਲਾ ਸਾਲ ਵਧੀਆ ਅੰਕਾ ਨਾਲ ਪਾਸ ਕਰਦਿਆ ਦੋ ਸਮੈਸ਼ਟਰ ਬੀਤੇ ਹੀ ਸਨ ਕੇ ਦੋਸਤਾ ਦਾ ਦਾਇਰਾ ਵੀ ਕਾਫ਼ੀ ਵਿਸ਼ਾਲ ਹੋ ਗਿਆ ਜਿਸ ਦੇ ਚਲਦਿਆ ਕੰਟੀਨੀ ਪਾਰਟੀਆ ਅਤੇ ਹੋਰ ਸ਼ੋਕ ਕਾਫ਼ੀ ਆਨੰਦ ਦੇਣ ਲਗੇ ਜਿਸ ਨਾਲ ਚੰਗੇਰੇ ਭਵਿਖ ਅਤੇ ਅਗਾਹ ਵਧੂ ਸੋਚਾ ਪਤਾ ਨਹੀ ਕਿਥੇ ਗਵਾਚ ਗਈਆ ਜਿਸ ਸਰੂਰ ਅਤੇ ਸੋਕਾ ਨੇ ਮਾਪਿਆ ਦੇ ਸੁਪਨੇ ਅਤੇ ਆਰਥਿਕ ਤੰਗੀਆ ਵੀ ਚੇਤੇ ਨਾ ਆਉਣ ਦਿਤੀਆ ਗਲ ਇਥੇ ਹੀ ਮੁਕਣ ਵਾਲੀ ਨਹੀ ਇਹ ਸ਼ੋਕ ਵੀ ਭਾਵੇ ਜ਼ਿੰਦਗੀ ਦਾ ਸਰਮਾਇਆ ਹਨ ਜਿਸ ਦਾ ਤਜਰਬਾ ਹੋਣਾ ਵੀ ਲਾਜਮੀ ਹੈ ਪਰ ਕਾਲਜ ਦੇ ਅੰਦਰ ਦੀ ਕੰਨਟੀਨ ਕਦੋ ਕਾਲਜ ਦੇ ਬਾਹਰ ਵਾਲੇ ਟਾਬੇ ਤੋ ਹੁੰਦੀ ਹੋਈ ਅਹਾਤੇ ਤੇ ਜਾ ਪੁਜੀ ਪਤਾ ਹੀ ਨਾ ਲਗਾ ਉਸ ਸਮੇ ਤਕ ਭਾਵੇ ਮੈ ਕਦੇ ਪੈਗ ਜਾ ਹੋਰ ਨਸ਼ਾ ਦਾ ਸੁਆਦ ਵੀ ਚਖਿਆ ਨਹੀ ਸੀ ਸਿਰਫ਼ ਕੋਲਡਰਿੰਕ ਜਾ ਹੋਰ ਸੋਫ਼ਟ ਡਰਿੰਕ ਹੀ ਮੇਰੀ ਪੈਗ ਲਗਾ ਰਹੇ ਦੌਸਤਾ ਨਾਲ ਮਹਿਫ਼ਲ ਦਾ ਸ਼ਰਮਾਇਆ ਸਨ ਪਹ ਇਸ ਕੋਕ ਨੂੰ ਗਲਾਸੀ ਖੜਕਾਉਦਿਆ ਦੇਰ ਨਾ ਲਗੀ ਅਤੇ ਯਾਰ ਵੀ ਇਸ ਰੰਗ ਵਿਚ ਸਵਰਗ ਦੇ ਨਜਾਰੇ ਦੇਖਣ ਲਗੇ ਅਤੇ ਦੋ ਪੈਗ ਲਾ ਲੈ ਯਾਰਾ ਜਿਹੇ ਗਾਨੇ ਹੀ ਭਵਿਖ ਜਾਪਣ ਲਗੇ ਇਸ ਦੀ ਸੁਰਆਤ ਇਕ ਦੌਸਤ ਦੇ ਯਾਰੀ ਦਾ ਵਾਸਤਾ ਦੇਣ ਤੋ ਹੋਈ ਜਿਸ ਦੀ ਜਾਗ ਕਦੋ ਖੁਲੀ ਹੁਣ ਸਾਝੀ ਕਰਦਾ ਹਾ ਦੋਸਤੋ ਜਦੋ ਤੀਜੇ ਸਮੈਸ਼ਟਰ ਵਿਚ ਕੰਪਾਰਟਮੈਟ ਦਾ ਮੂੰਹ ਦੇਖਿਆ ਉਸ ਸਮੇ ਮਾਪਿਆ ਅਤੇ ਆਪਣੇ ਸੁਪਣੇ ਯਾਦ ਆਏ ਅਤੇ ਉਸ ਤੋ ਬਆਦ ਇਸ ਕਸ਼ ਲਈ ਅੰਦਰੋ ਘ੍ਰਿਣਾ ਕਰਦਿਆ ਆਪਣੇ ਆਪ ਨਾਲ ਮਾਫੀ ਮੰਗੀ ਅਤੇ ਮੁੜ ਤੋ ਅਜਿਹਾ ਨਾ ਕਰਨ ਦਾ ਪ੍ਰਣ ਵੀ ਲਿਆ ਅਤੇ ਦਿਲ ਲਾ ਕੇ ਆਪਣੀ ਬਾਕੀ ਬਚਦੀ ਡਿਗਰੀ ਕੰਪਲੀਟ ਕੀਤੀ ।
ਮੇਰੇ ਇਸ ਘਟਨਾ ਨੂੰ ਇਥੇ ਸਾਝੀ ਕਰਨ ਦਾ ਮੇਰਾ ਉਦੇਸ਼ ਇਹ ਹੈ ਕਿ ਉਸ ਘਟਨਾ ਨੇ ਮੈਨੂੰ ਤਾ ਵਾਪਿਸ ਮੋੜ ਲਿਆ ਹੋ ਸਕਦਾ ਕੋਈ ਹੋਰ ਦੀ ਕਿਸਮਤ ਮੇਰੇ ਵਾਗ ਸਾਥ ਨਾ ਦਵੇ ਅਤੇ ਇਹ ਕੋਲਡ੍ਰਿਕ ਤੋ ਪੈਗ ਤਕ ਦਾ ਸਫ਼ਰ ਚੀਟੇ ਤੇ ਜਾ ਕੇ ਰੁਕੇ ਅਤੇ ਤੰਹੁਡਾ ਭਵਿਖ ਬਲਦੀ ਚਿਖਾ ਵਾਲੇ ਸਿਵੇ ਤਹੁੰਡੇ ਮਾਪੇ ਸੇਕਦੇ ਹੋਣ ਕਿਉਕਿ ਇਹ ਛੋਟੇ ਛੋਟੇ ਕਾਲਪਨਿਕ ਸੁਖ ਹੀ ਵਡੇ ਵਿਨਾਸ਼ ਦਾ ਕਾਰਨ ਬਣਦੇ ਹਨ। ਕਿਉ ਕਿ ਚੰਗੇ ਕਰਦਿਆ ਹੀ ਇਮਤਿਹਾਨਾ ਵਿਚੋ ਗੁਜਰਨਾ ਪੈਦੇ ਹੈ ਇਹ ਇਮਤਿਹਾਨ ਹੀ ਵਿਦਿਆਰਥੀ ਜੀਵਨ ਦੀ ਸ਼ਰਮਾਇਆ ਹਨ ਅਤੇ ਇਹਨਾ ਚੋ ਗੁਜਰਦਿਆ ਹੀ ਅਗੇ ਵਧਦਿਆ ਜਾ ਸਕਦਾ ਹੈ ਨਾ ਕਿ ਕੁਝ ਸਮੇ ਸੁਖਾ ਚੋ ਸਰੂਰ ਤਰਾਸ਼ ਕੇ ਉਹ ਸੁਖ ਤਾ ਮਨੁਖ ਦੀ ਸੋਚਣ ਸ਼ਕਤੀ ਹੀ ਨਸ਼ਟ ਕਰ ਦਿੰਦੇ ਹਨ ਜਿਸ ਨਾਲ ਉਹ ਇਕ ਅਜਿਹਾ ਪ੍ਰਾਣੀ ਬਣ ਜਾਦਾ ਹੈ ਜਿਸ ਨੂੰ ਜਾਨਵਰ ਹੀ ਕਿਹਾ ਜਾ ਸਕਦਾ ਹੈ। ਸੋ ਇਸ ਤੋ ਵਿਦਿਆਰਥੀ ਵਰਗ ਨੂੰ ਬਚਾਉਣ ਦੀ ਵਿਸ਼ੇਸ ਲੋੜ ਹੈ ਕਿਉਕਿ ਸਾਡੀ ਨੋਜਵਾਨੀ ਹੀ ਸਾਡੇ ਦੇਸ਼ ਦੀ ਬੁਨਿਆਦ ਹੈ ਅਤੇ ਸਾਨੂੰ ਬੁਰਾਈ ਛਡ ਕੇ ਚੰਗਿਆਈ ਦਾ ਰਸਤਾ ਅਪਣਾਉਣਾ ਚਾਹੀਦਾ ਹੈ ਕਿਉ ਕਿ ਇਕ ਆਮ ਵਾਕ ਪ੍ਰਚਲਿਤ ਹੈ ਚੰਗੇ ਮਾਰਗ ਚਲਦਿਆ ਉਸਤਤ ਕਰੇ ਜਹਾਨ।

Send this to a friend