April 24, 2026 9:21 pm

ਸ਼੍ਰੋਮਣੀ ਅਕਾਲੀ ਦਲ ਹਲਕਾ ਗਿੱਲ ਦੀ ਨਸ਼ਿਆਂ ਖਿਲਾਫ ਮੀਟਿੰਗ ਹੋਈ

ਲੁਧਿਆਣਾ, 30 ਜੁਲਾਈ (ਅਮਰ ਸਿੰਘ ਲਾਡੋਵਾਲ)- ਸਰਕਲ ਲਾਡੋਵਾਲ ਵਿਚ ਪੈਂਦੇ  ਪਿੰਡ ਕੁਤਬੇਵਾਲ ਗੁਜਰਾਂ ਵਿਖੇ ਨਸ਼ਿਆਂ ਦੇ ਖਿਲਾਫ ਸ਼੍ਰੋਮਣੀ ਅਕਾਲੀ ਦਲ ਬਾਦਲ ਵੱਲੋਂ ਇਕ ਅਹਿਮ ਮੀਟਿੰਗ ਬੁਲਾਈ ਗਈ।ਜਿਸ ਦੀ ਅਗਵਾਈ ਹਲਕਾ ਗਿਲ ਦੇ ਸਾਬਕਾ ਐਮ ਐਲ ਏ  ਦਰਸ਼ਨ ਸਿੰਘ ਸ਼ਿਵਾਲਿਕ ਨੇ ਕੀਤੀ। ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਦਰਸ਼ਨ ਸਿੰਘ ਸ਼ਿਵਾਲਿਕ ਨੇ ਕਿਹਾ ਕਿ ਪੰਜਾਬ ਵਿਚ ਨਸ਼ਿਆਂ ਦਾ ਹਰ ਵਗ ਰਿਹਾ ਹੈ ਅਤੇ ਹਲਕਾ ਗਿਲ ਵਿਚ ਬਹੁਤ ਨੌਜਵਾਨ ਨਸ਼ਿਆਂ ਤੇ ਲਗੇ ਹੋਏ ਹਨ ਇਸ ਬੇਟ ਏਰੀਏ ਵਿੱਚ ਬਹੁਤ ਸਾਰੇ ਪਿੰਡ ਅਜਿਹੇ ਹਨ ਜਿਥੇ ਨਸ਼ਾ ਸ਼ਰੇਆਮ ਵਿਕਦਾ ਹੈ।ਹਲਕਾ ਗਿਲ ਵਿਚ ਨਸਲਾਂ ਨੂੰ ਠਲ੍ਹ ਪਾਉਣ ਲਈ ਸ਼੍ਰੋਮਣੀ ਅਕਾਲੀ ਦਲ ਵਲੋਂ ਕੁਝ ਅਹਿਮ ਫੈਸਲੇ ਲਏ ਜਾ ਰਹੇ ਹਨ ਅਤੇ ਟੀਮਾਂ ਬਣਾਈਆਂ ਜਾ ਰਹੀਆਂ ਹਨ।ਆਖਰ ਵਿਚ  ਜ਼ਿਲ੍ਹਾ ਪ੍ਰਧਾਨ ਦਰਸ਼ਨ ਸਿੰਘ ਸ਼ਿਵਾਲਿਕ ਨੇ ਲੋਕਾਂ ਨੂੰ ਨਸ਼ਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ।ਇਸ ਮੌਕੇ  ਸਰਕਲ ਲਾਡੋਵਾਲ ਦਾ ਪ੍ਰਧਾਨ ਮਨਜਿੰਦਰ ਸਿੰਘ, ਮੋਹਨ ਬਿਰਦੀ  ਸਰਕਲ ਪ੍ਰਧਾਨ ਐਸੀ ਵਿੰਗ ਲਾਡੂਵਾਲ, ਗੁਰਮੀਤ ਸਿੰਘ ਨੰਬਰਦਾਰ ਭੋਲੇਵਾਲ ਕਦੀਮ  ਮੀਤ ਪ੍ਰਧਾਨ, ਰਣਜੀਤ ਸਿੰਘ ਛੋਲੇ ਪਤੀ  ਮੀਤ ਪ੍ਰਧਾਨ, ਜੈਮਲ ਸਿੰਘ ਕਪੂਰ ਸਿੰਘ ਵਾਲਾ ਮੀਤ ਪ੍ਰਧਾਨ, ਦਰਸ਼ਨ ਸਿੰਘ ਕੁਤਬੇਵਾਲ ਮੀਤ ਪ੍ਰਧਾਨ, ਮਲ ਸਿੰਘ ਭੋਲੇਵਾਲ ਜਦੀਦ ਮੀਤ ਪ੍ਰਧਾਨ, ਵਰਿੰਦਰ ਗਰੋਵਰ ਲਾਡੋਵਾਲ ਜਨਰਲ ਸਕਤਰ, ਜਗਰਾਜ ਸਿੰਘ ਬੌਂਕੜ  ਡੋਗਰਾ ਮੀਤ ਪ੍ਰਧਾਨ, ਕਾਲਾ ਸਿੰਘ ਛੋਲੇ ਪਤੀ ਜਨਰਲ ਸਕਤਰ, ਗੁਲਜ਼ਾਰ ਸਿੰਘ ਛੋਲੇ ਪਤੀ  ਜਨਰਲ ਸਕਤਰ, ਗੁਲਜ਼ਾਰ ਸਿੰਘ ਕੁਤਬੇਵਾਲ ਗੁਜਰਾਂ ਮੀਤ ਪ੍ਰਧਾਨ ਆਦਿ ਹਾਜ਼ਰ ਸਨ।

Send this to a friend