April 24, 2026 8:14 am

ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਵਿਖੇ ਗੁਰਬਾਣੀ ਕੰਠ ਮੁਕਾਬਲੇ

ਜਲੰਧਰ, 27 ਜੁਲਾਈ (ਪੰਜਾਬ ਟਾਇਮਜ਼ ਬਿਊਰੋ)- ਗੁਰਦੁਆਰਾ ਛੇਵੀਂ ਪਾਤਸ਼ਾਹੀ ਬਸਤੀ ਸ਼ੇਖ ਦੇ ਇਤਿਹਾਸਕ ਅਸਥਾਨ ਤੇ 29 ਜੁਲਾਈ ਐਤਵਾਰ ਨੂੰ ਸੰਗਤੀ ਆਸਾਂ ਦੀ ਵਾਰ ਉਪਰੰਤ 10 ਵਜੇ ਤਕ ਗੁਰਬਾਣੀ ਕੰਠ ਮੁਕਾਬਲੇ ਵਿਚ ਸ਼ਾਮਲ ਹੋਏ 150 ਬੱਚਿਆਂ ਨੂੰ ਬਾਬਾ ਸੰਗਤ ਸਿੰਘ ਸ਼ਹੀਦ (ਚਮਕੌਰ) ਵਲੋਂ ਇਨਾਮ ਦਿਤੇ ਜਾਣਗੇ ਪ੍ਰਧਾਨ ਗੁ ਕਮੇਟੀ ਸ ਬੇਅੰਤ ਸਿੰਘ ਸਰਹਦੀ ਨੇ ਦਸਿਆ ਕਿ ਇਹ ਪ੍ਰੋਗਰਾਮ ਸ਼ਹੀਦ ਸੰਗਤ ਸਿੰਘ ਟਰੋਜਨ ਵਲੋਂ ਸ ਚੇਤਨ ਸਿੰਘ ਐਕਸ ਡਾਇਰੈਕਟਰ ਭਾਸ਼ਾ ਵਿਭਾਗ ਪੰਜਾਬ ਵਲੋਂ ਕਰਾਇਆ ਜਾ ਰਿਹਾ ਹੈ ਸ ਸੁਰਜੀਤ ਸਿੰਘ ਸਿਧ ਮਿਸ਼ਨਰੀ ਤੇ ਸ ਕੁਲਵੰਤ ਸਿੰਘ ਮੈਂਬਰ ਸ਼੍ਰੋਮਣੀ ਕਮੇਟੀ ਇਨਾਮ ਦੇਣ ਦੀ ਰਸਮ ਅਦਾ ਕਰਨਗੇ।

Send this to a friend