ਵਾਸ਼ਿੰਗਟਨ, 8 ਮਾਰਚ (ਪੀ.ਟੀ.)- ਅਮਰੀਕੀ ਰਾਸ਼ਟਰਪਤੀ ਦੇ ਦਫ਼ਤਰ ਵੱਲੋਂ ਜਾਰੀ ਇਕ ਬਿਆਨ ’ਚ ਕਿਹਾ ਗਿਆ ਹੈ ਕਿ ਗੁਜਰਾਤ ਦੇ ਮੁੱਖ ਮੰਤਰੀ ਨਰਿੰਦਰ ਮੋਦੀ ਲਈ ਵੀਜ਼ਾ ਨੀਤੀ ਵਿੱਚ ਉਸ ਦੇ ਦ੍ਰਿਸ਼ਟੀਕੋਣ ’ਚ ਕੋਈ ਬਦਲਾਅ ਨਹੀਂ ਆਇਆ ਹੈ। ਰਾਜ ਵਿਭਾਗ ਦੀ ਬੁਲਾਰਣ ਜੇਨ ਸਾਕੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਭਾਵੇਂ ਭਾਰਤ ’ਚ ਆਮ ਚੋਣਾਂ ਹੋਣ ਵਾਲੀਆਂ ਹਨ ਪਰ ਫਿਰ ਵੀ ਅਮਰੀਕਾ ਦਾ ਵੀਜ਼ਾ ਪ੍ਰਾਪਤ ਕਰਨ ਲਈ ਆਮ ਪ੍ਰਕ੍ਰਿਆ ’ਚੋਂ ਗੁਜ਼ਰਨਾ ਪਵੇਗਾ।