ਘਗਾ, 22
ਜੁਲਾਈ (ਡਾ. ਦਲਬੀਰ ਸਿੰਘ)- ਥਾਣਾ ਘ¤ਗਾ ਵ¤ਲੋਂ ਨਸ਼ੇ ਦੇ ਖ਼ਿਲਾਫ਼ ਸ਼ੁਰੂ ਕੀਤੇ ਅਸਰਦਾਰੀ ਅਭਿਆਨ ਤਹਿਤ ਦੋ ਔਰਤਾਂ ਨੂੰ ਹਿਰਾਸਤ ਵਿ¤ਚ ਲੈਕੇ ਉਹਨਾਂ ਕੋਲੋਂ 200 ਨਸੀਲੀਆਂ ਗੋਲੀਆਂ ਬਰਾਮਦ ਕੀਤੀਆਂ ਗਈਆਂ।ਜਾਣਕਾਰੀ ਮੁਤਾਬਕ ਥਾਣਾ ਘ¤ਗਾ ਦੇ ਏ ਐਸ ਆਈ ਬਲਜੀਤ ਸਿੰਘ ਆਪਣੀ ਪੁਲੀਸ ਪਾਰਟੀ ਨਾਲ ਪਿੰਡ ਬਕਰਾਹਾ ਦੇ ਕੋਲ ਗਸ਼ਤ ਕਰ ਰਹੇ ਸਨ, ਪੈਦਲ ਆ ਰਹੀ ਇਕ ਔਰਤ ਨੂੰ ਸ਼¤ਕ ਪੈਣ ਤੇ ਰੋਕਿਆ ਗਿਆ ਤੇ ਮਹਿਲਾ ਪੁਲੀਸ ਮੁਲਾਜ਼ਮ ਦੇ ਸਹਿਯੋਗ ਨਾਲ ਪੁਛਤਾਛ ਕਰਨ ਤੇ ਔਰਤ ਕੋਲੋਂ 100 ਨਸ਼ੀਲੀਆਂ ਗੋਲੀਆਂ ਬਰਾਮਦ ਕੀਤੀਆਂ।ਕਾਬੂ ਕੀਤੀ ਔਰਤ ਦੀ ਪਛਾਣ ਗੇਲੋ ਪਤਨੀ ਬਬੀ ਸਿੰਘ ਨਿਵਾਸੀ ਪਿੰਡ ਅਤਾਲਾਂ ਦੇ ਤੋਰ ਹੋਈ, ਇਸਤਰਾਂ ਏ ਐਸ ਆਈ ਸਾਹਿਬ ਸਿੰਘ ਪੁਲੀਸ ਪਾਰਟੀ ਨਾਲ ਘ¤ਗਾ ਵਿ¤ਚ ਗਸ਼ਤ ਕਰ ਰਹੇ ਸਨ, ਸਾਹਮਣੇ ਤੋਂ ਆ ਰਹੀ ਔਰਤ ਨੂੰ ਸ਼¤ਕ ਪੈਣ ਤੇ ਰੋਕਕੇ ਮਹਿਲਾ ਪੁਲੀਸ ਮੁਲਾਜ਼ਮ ਦੀ ਸਹਾਇਤਾ ਨਾਲ ਪੁ¤ਛ ਪੜਤਾਲ ਕੀਤੀ ਤੇ ਕਾਬੂ ਕੀਤੀ ਔਰਤ ਕੋਲੋਂ 100 ਨਸ਼ੀਲੀਆਂ ਗੋਲ਼ੀਆਂ ਬਰਾਮਦ ਕੀਤੀਆਂ ਗਈਆਂ,ਕਾਬੂ ਕੀਤੀ ਔਰਤ ਦੀ ਪਛਾਣ ਬਲਬੀਰ ਕੌਰ ਪਤਨੀ ਬੁ¤ਧ ਰਾਮ ਨਿਵਾਸੀ ਪਿੰਡ ਅਤਾਲਾਂ ਦੇ ਤੌਰ ਤੇ ਹੋਈ ਹੈ,ਕਾਬੂ ਕੀਤੀਆਂ ਦੋਵੇਂ ਔਰਤਾਂ ਤੇ ਨਦਪਸ ਐਕਟ ਦੀ ਧਾਰਾ 14/61/85 ਅਧੀਨ ਪਰਚਾ ਦਰਜ ਕਰਕੇ ਡਿਊਟੀ ਮੈਜਿਸਟਰੇਟ ਦੇ ਸਾਹਮਣੇ ਪੇਸ ਕਰਕੇ ਜੁਡੀਸੀਅਲ ਹਵਾਲਾਤ ਭੇਜਿਆ ।