April 22, 2026 5:05 pm

ਮੋਦੀ ਸਿਰਫ਼ ਵੱਡੇ ਕਾਰੋਬਾਰੀਆਂ ਲਈ ਕੰਮ ਕਰਦੇ ਹਨ : ਰਾਹੁਲ ਗਾਂਧੀ

ਰਾਜ ਸਭਾ ਦੀ ਕਾਰਵਾਈ 23 ਜੁਲਾਈ ਸਵੇਰੇ 11 ਵਜੇ ਤੱਕ ਮੁਲਤਵੀ

ਨਵੀਂ ਦਿੱਲੀ, 20 ਜੁਲਾਈ- ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੇ ਚਿਰਾਂ ਤੋਂ ਆਪਣੀ ਚੁੱਪੀ ਤੋੜਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਆਪਣੇ ਇੱਕ ਘੰਟੇ ਦੇ ਦਮਦਾਰ ਭਾਸ਼ਣ ਨਾਲ ਪਾਣੀ ਪਾਣੀ ਕਰ ਦਿਤਾ। ਭਾਸ਼ਣ ਦੇ ਬਾਅਦ ਉਨ੍ਹਾਂ ਖੁਦ ਮੋਦੀ ਦੀ ਸੀਟ ’ਤੇ ਜਾ ਕੇ ਪ੍ਰਧਾਨ ਮੰਤਰੀ ਨੂੰ ਜੱਫੀ ਪਾਈ। ਭਾਜਪਾ ਅਤੇ ਭਾਰਤੀ ਰਾਜਨੀਤੀ ਲਈ ਇਹ ਇੱਕ ਨਵਾਂ ਅਧਿਆਇ ਸੀ ਕਿ ਰਾਹੁਲ ਗਾਂਧੀ ਨੇ ਆਪਣੇ ਪ੍ਰਤੀ ਭਾਜਪਾ ਵੱਲੋਂ ਦਿੱਤੇ ਜਾਂਦੇ ਭਾਸ਼ਣਾਂ ਦਾ ਪਿਆਰ ਨਾਲ ਦਿੱਤਾ ਗਿਆ ਜਵਾਬ ਸੀ। ਭਾਜਪਾ ਸਰਕਾਰ ਵੱਲੋਂ ਕੀਤੇ ਗਏ ਵਾਅਦਿਆਂ ਨੂੰ ਜੁਮਲੇ ਦਸਦੇ ਹੋਏ ਉਨ੍ਹਾਂ ਨੇ ਸਰਕਾਰ ’ਤੇ ਦੋਸ਼ਾਂ ਦੀ ਝੜੀ ਲਾ ਦਿੱਤੀ। ਉਨ੍ਹਾਂ ਕਿਹਾ ਕਿ ਮੋਦੀ ਸਿਰਫ ਅਮੀਰ ਤੇ ਵੱਡੇ ਕਾਰੋਬਾਰੀਆਂ ਲਈ ਕੰਮ ਕਰਦੇ ਹਨ। ਦੇਸ਼ ਦੇ ਵੱਡੇ ਮਸਲੇ ਜਿਵੇਂ ਬੇਰੁਜ਼ਗਾਰੀ, ਜੀਐਸਟੀ, ਮਹਿਲਾਵਾਂ ਦੀ ਸੁਰੱਖਿਆ ਤੋਂ ਇਲਾਵਾ ਰਾਫੈਲ ਜਹਾਜ਼ਾਂ ਦੇ ਸੌਦੇ ’ਤੇ ਵੀ ਰਾਹੁਲ ਨੇ ਸਰਕਾਰ ’ਤੇ ਸਿੱਧਾ ਨਿਸ਼ਾਨਾ ਸਾਧਿਆ। ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ ਫਰਾਂਸ ਜਾ ਕੇ ਰਾਫੈਲ ਸੌਦੇ ਦੇ ਬਜਟ ਦੀ ਕੀਮਤ ਵਧਾ ਕੇ 1600 ਕਰੋੜ ਕਰ ਦਿੱਤੀ। ਉਨ੍ਹਾਂ ਕਿਹਾ ਕਿ ਹਿੰਦੁਸਤਾਨ ਦੇ ਇਤਿਹਾਸ ਦੇ ਪੰਨਿਆਂ ਵਿਚ ਪਹਿਲੀ ਵਾਰ ਹੋ ਰਿਹਾ ਹੈ ਕਿ ਮਹਿਲਾਵਾਂ ਦੀ ਸੁਰਖਿਆ ਖਤਰੇ ਵਿਚ ਹੈ।ਉਨ੍ਹਾਂ ਕਿਹਾ ਕਿ ਹਜ਼ਾਰਾਂ ਦਲਿਤ ਭਾਰਤ ‘ਚ ਮਾਰੇ ਗਏ। ਪਰ ਪ੍ਰਧਾਨ ਮੰਤਰੀ ਦੇ ਮੂੰਹੋਂ ਇਕ ਵੀ ਸ਼ਬਦ ਨਹੀਂ ਨਿਕਲਿਆ। ਰਾਹੁਲ ਨੇ ਕਿਹਾ ਕਿ, ਕੀ ਦਲਿਤ ਹਿੰਦੁਸਤਾਨ ਦਾ ਹਿਸਾ ਨਹੀਂ ਹਨ? ਕਿਸਾਨਾਂ ਬਾਬਤ ਰਾਹੁਲ ਨੇ ਭਾਸ਼ਣ ਦਿੰਦਿਆਂ ਕਿਹਾ ਕਿ ਮੋਦੀ ਨੇ ਹਾਲ ਹੀ ਵਿਚ ਭਾਰਤੀ ਕਿਸਾਨਾਂ ਲਈ ਇਕ ਜੁਮਲਾ ਛਡਿਆ ਹੈ। ਉਨ੍ਹਾਂ ਕਿਹਾ ਕਿ ਪੂਰੇ ਭਾਰਤ ਦੇ ਕਿਸਾਨਾਂ ਨੂੰ ਮੋਦੀ ਨੇ 10 ਹਜ਼ਾਰ ਕਰੋੜ ਦਿਤਾ, ਜਦਕਿ ਇਕਲੀ ਕਰਨਾਟਕ ਸਰਕਾਰ ਨੇ ਸੂਬੇ ਦੇ ਕਿਸਾਨਾਂ ਲਈ 34 ਹਜ਼ਾਰ ਕਰੋੜ ਰਾਸ਼ੀ ਜਾਰੀ ਕੀਤੀ ਹੈ। ਉਨ੍ਹਾਂ ਕਿਹਾ ਕਿ ਜਿੰਨੇ ਵੀ ਬੀਜੇਪੀ ਮੈਂਬਰ ਇਥੇ ਬੈਠੇ ਹਨ ਉਹ ਸਾਰੇ ਹੀ ਮੋਦੀ ਦੀ ਹਾਰ ਦਾ ਕਾਰਨ ਬਣਨਗੇ। ਰਾਹੁਲ ਦੇ ਭਾਸ਼ਣ ਬਾਅਦ ਸਾਰੇ ਸੰਸਦ ’ਚ ਤਾੜੀਆਂ ਦੀ ਗੂੰਜ ਪੈ ਗਈ।ਰਾਹੁਲ ਨੇ ਕਿਹਾ ਕਿ ਬੀਜੇਪੀ ਜਿੰਨ੍ਹਾਂ ਮਰਜੀ ਉਸ ‘ਤੇ ਚਿਕੜ ਸੁਟ ਦੇਵੇ ਪਰ ਇਹ ਉਨ੍ਹਾਂ ਦੇ ਸੰਸਕਾਰ ਹਨ ਕਿ ਉਹ ਮੋਦੀ ਦੀ ਇੱਜ਼ਤ ਕਰਦੇ ਹਨ। ਉਨ੍ਹਾਂ ਕਿਹਾ ਕਿ ਇਹ ਹੈ ਹਿੰਦੂ ਹੋਣ ਦਾ ਮਤਲਬ। ਉਥੇ ਹੀ ਪ੍ਰਧਾਨ ਮੰਤਰੀ ਨੇ ਰਾਹੁਲ ਦੀ ਪਿਠ ਥਪਥਪਾਉਂਦਿਆਂ ਮੁਸਕਰਾ ਕੇ ਰਾਹੁਲ ਦੇ ਕੰਨ ’ਚ ਕੁਝ ਕਿਹਾ, ਜ਼ਾਹਿਰ ਤੌਰ ’ਤੇ ਉਸਨੂੰ ਸ਼ਾਬਾਸ਼ ਹੀ ਦਿਤੀ ਹੋਵੇਗੀ। ਰਾਜਨਾਥ ਸਿੰਘ ਨੇ ਆਪਣਾ ਪੱਖ ਰੱਖਦਿਆਂ ਕਿਹਾ ਕਿ ਸਾਡੇ ਰਾਜ ਵਿੱਚ ਕੋਈ ਅੱਤਵਾਦੀ ਹਮਲਾ ਨਹੀਂ ਹੋਇਆ ਹੈ। ਉਨ੍ਹਾਂ ਰਾਹੁਲ ਗਾਂਧੀ ’ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਜਿਹੜੇ ਲੋਕ ਚਾਂਦੀ ਚੱਮਚ ਲੈ ਕੇ ਪੈਦਾ ਹੁੰਦੇ ਹਨ। ਉਗ ਗਰੀਬੀ ਨੂੰ ਕੀ ਸਮਝਣਗੇ। ਬੇਭਰੋਸਗੀ ਮਤੇ ਬਾਰੇ ਲੋਕ ਸਭਾ ਦੀ ਵੋਟਿੰਗ ਭਾਜਪਾ ਦੇ ਹੱਥ ਵਿੱਚ ਨਿੱਤਰੀ। ਭਾਜਪਾ ਕੋਲ ਪਹਿਲਾਂ ਹੀ ਬਹੁਮਤ ਸੀ ਪਰ ਸ਼ਿਵਸੈਨਾ ਅਤੇ ਆਰਜੇਡੀ ਵੱਲੋਂ ਵਾਕਆਊਟ ਕੀਤਾ ਗਿਆ।

Send this to a friend