ਦਿੜ੍ਹਬਾ ਮੰਡੀ, 20 ਜੁਲਾਈ (ਸਤਪਾਲ ਖਡਿਆਲ)- ਉਘੇ ਸਮਾਜ ਸੇਵਕ ਤੇ ਕੋਪਲ ਗਰੁੱਪ ਦੇ ਐਮਡੀ ਸੰਜੀਵ ਬਾਸ਼ਲ ਸੂਲਰ ਘਰਾਟ ਨੇ ਜਿਲਾ ਸੰਗਰੂਰ ਦੇ ਨਵ ਯੁਕਤ ਪੁਲਿਸ ਮੁਖੀ ਡਾ ਸੰਦੀਪ ਗਰਗ (ਆਈ ਪੀ ਐਸ) ਨਾਲ ਵਿਸ਼ੇਸ਼ ਮੁਲਾਕਾਤ ਕੀਤੀ। ਇਸ ਮੌਕੇ ਉਹਨਾਂ ਜਿਲਾ ਪੁਲਿਸ ਮੁਖੀ ਨੂੰ ਫੁੱਲਾਂ ਦਾ ਗੁਲਦਸਤਾ ਭੇਂਟ ਕਰਦਿਆਂ ਜੀ ਆਇਆ ਆਖਿਆ। ਇਸ ਮੌਕੇ ਉਹਨਾਂ ਪੱਤਰਕਾਰਾ ਨਾਲ ਗੱਲਬਾਤ ਕਰਦਿਆ ਦੱਸਿਆ ਕਿ ਜਿਲਾ ਪੁਲਿਸ ਮੁਖੀ ਡਾ. ਗਰਗ ਇੱਕ ਇਮਾਨਦਾਰ, ਨਿੱਡਰ ਤੇ ਉਚੀ ਸੋਚ ਦੇ ਮਾਲਿਕ ਪੁਲਿਸ ਅਫਸਰ ਹਨ। ਉਹਨਾਂ ਦੇ ਆਉਣ ਨਾਲ ਜਿਲੇ ਅੰਦਰ ਜਿੱਥੇ ਸਮਾਜ ਵਿਰੋਧੀ ਅਨਸਰਾਂ ਤੇ ਸਖਤ ਕਾਰਵਾਈ ਹੋਵੇਗੀ। ਉਥੇ ਹੀ ਅਮਨ ਕਾਨੂੰਨ ਦੀ ਵਿਵਸਥਾ ਵੀ ਬਣੀ ਰਹੇਗੀ। ਉਨ੍ਹਾਂ ਐਸਐਸਪੀ ਸੰਗਰੂਰ ਨੂੰ ਨਸ਼ਿਆ ਵਿਰੂੱਧ ਚਲਾਈ ਮੁਹਿੰਮ ਚ ਹਰ ਸੰਭਵ ਸਹਿਯੋਗ ਦੇਣ ਦੀ ਵੱਚਨਬੱਧਤਾ ਪ੍ਰਗਟਾਈ।