ਸੰਗਰੂਰ, 19 ਜੁਲਾਈ (ਯੋਗੇਸ਼ ਸ਼ਰਮਾ)- ਸਥਾਨਕ ਐਸ.ਐਸ.ਪੀ. ਦਫਤਰ ਪੁਲਿਸ ਲਾਈਨ ਵਿਖੇ ਗੌਰਮਿੰਟ ਪੈਨਸ਼ਨਰਜ਼ ਵੈਲਫੇਅਰ ਐਸੋਸੀਏਸ਼ਨ (ਰਜਿ:) ਸੰਗਰੂਰ ਦਾ ਭਰਵਾਂ ਵਫ਼ਦ ਪੈਨਸ਼ਨਰਜ਼ ਕਨਫੈਡਰੇਸ਼ਨ ਦੇ ਸੂਬਾ ਮੀਡੀਆ ਸਲਾਹਕਾਰ ਅਤੇ ਸੰਗਰੂਰ ਦੇ ਪ੍ਰਧਾਨ ਸ਼੍ਰੀ ਰਾਜ ਕੁਮਾਰ ਅਰੋੜਾ, ਸਰਪ੍ਰਸਤ ਇੰਜੀਨੀਅਰ ਪਰਦੀਪ ਬਾਂਸਲ, ਸੀਨੀਅਰ ਮੀਤ ਪ੍ਰਧਾਨ ਨੱਥੂ ਲਾਲ ਢੀਂਗਰਾ ਦੀ ਅਗਵਾਈ ਹੇਠ ਨਵੇਂ ਆਏ ਸੀਨੀਅਰ ਸੁਪਰਡੰਟ ਪੁਲਿਸ ਡਾ. ਸੰਦੀਪ ਗਰਗ ਆਈ.ਪੀ.ਐਸ. ਨੂੰ ਮਿਲਿਆ। ਪ੍ਰਧਾਨ ਸ਼੍ਰੀ ਅਰੋੜਾ ਨੇ ਐਸ.ਐਸ.ਪੀ. ਡਾ. ਸੰਦੀਪ ਗਰਗ ਨੂੰ ਲਿਖਤੀ ਅਤੇ ਜੁਬਾਨੀ ਰੂਪ ਵਿੱਚ ਦੱਸਿਆ ਕਿ ਸੰਸਥਾ ਪੈਨਸ਼ਨਰਾਂ ਦੀਆਂ ਮੰਗਾਂ ਤੋਂ ਇਲਾਵਾ ਸਮਾਜ ਸੇਵਾ, ਧਾਰਮਿਕ ਕੰਮ ਅਤੇ ਸ਼ਹਿਰ ਵਿੱਚ ਅਮਨ ਅਤੇ ਸ਼ਾਂਤੀ ਕਾਇਮ ਰੱਖਣ ਵਿੱਚ ਪੂਰਾ ਯੋਗਦਾਨ ਪਾ ਰਹੀ ਹੈ। ਸਮੇਂ ਸਮੇਂ ਤੇ ਪ੍ਰਦੂਸ਼ਨ ਦੀ ਰੋਕਥਾਮ ਲਈ ਬੂਟੇ ਲਗਾਏ ਜਾਂਦੇ ਹਨ। ਨਸ਼ਿਆਂ ਦੇ ਖਿਲਾਫ਼ ਨੌਜਵਾਨ ਪੀੜ੍ਹੀ ਨੂੰ ਪ੍ਰੇਰਿਤ ਕੀਤਾ ਜਾਂਦਾ ਹੈ। ਜ਼ਿਲ੍ਹਾ ਪ੍ਰਸਾਸ਼ਨ ਅਤੇ ਪੁਲਿਸ ਪ੍ਰਸਾਸ਼ਨ ਨੂੰ ਸਮਾਜ ਭਲਾਈ ਦੇ ਚਲਾਏ ਜਾ ਰਹੇ ਕੰਮਾਂ ਵਿੱਚ ਹਰ ਤਰ੍ਹਾਂ ਦਾ ਸਹਿਯੋਗ ਦਿੱਤਾ ਜਾਂਦਾ ਹੈ। ਇਸ ਮੌਕੇ ਐਸੋਸੀਏਸ਼ਨ ਵੱਲੋਂ ਡਾ. ਸੰਦੀਪ ਗਰਗ ਨੂੰ ਬਤੌਰ ਸੀਨੀਅਰ ਸੁਪਰਡੰਟ ਆਫ਼ ਪੁਲਿਸ ਜ਼ਿਲ੍ਹਾ ਸੰਗਰੂਰ ਦਾ ਅਹੁੱਦਾ ਸੰਭਾਲਣ ਤੇ ਜੀ ਆਇਆਂ ਆਖਦੇ ਹੋਏ ਸਵਾਗਤ ਕੀਤਾ ਗਿਆ ਅਤੇ ਫੁੱਲਾਂ ਦਾ ਗੁਲਦਸਤਾ ਭੇਂਟ ਕੀਤਾ ਗਿਆ। ਡਾ. ਸੰਦੀਪ ਗਰਗ ਐਸ.ਐਸ.ਪੀ. ਸੰਗਰੂਰ ਵੱਲੋਂ ਵਫ਼ਦ ਨੂੰ ਵਿਸਵਾਸ਼ ਦਿਵਾਇਆ ਗਿਆ ਕਿ ਉਹ ਜ਼ਿਲ੍ਹਾ ਸੰਗਰੂਰ ਵਿੱਚ ਅਮਨ ਅਤੇ ਸ਼ਾਂਤੀ ਹਰ ਹਾਲਤ ਵਿੱਚ ਕਾਇਮ ਰੱਖੀ ਜਾਵੇਗੀ। ਉਸਦੇ ਨਾਲ ਹੀ ਪੈਨਸ਼ਨਰਾਂ ਅਤੇ ਸੀਨੀਅਰ ਸਿਟੀਜ਼ਨ ਦੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ ਅਤੇ ਉਨ੍ਹਾਂ ਨੂੰ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ। ਇਸ ਮੌਕੇ ਐਸੋਸੀਏਸ਼ਨ ਦੇ ਜਨਰਲ ਸਕੱਤਰ ਨਸੀਬ ਚੰਦ ਸ਼ਰਮਾ, ਅਡੀਸ਼ਨਲ ਜਨਰਲ ਸਕੱਤਰ ਓ.ਪੀ.ਅਰੋੜਾ, ਮੁੱਖ ਸਲਾਹਕਾਰ ਜਸਵੀਰ ਸਿੰਘ ਖਾਲਸਾ, ਸੁਰਿੰਦਰ ਸਿੰਘ ਸੋਢੀ, ਰਜਿੰਦਰ ਸਿੰਘ ਚੰਗਾਲ, ਜਵਾਹਰ ਲਾਲ ਸ਼ਰਮਾ, ਮਾਸਟਰ ਰਾਮ ਸਰੂਪ ਅਲੀਸ਼ੇਰ, ਵਿੱਤ ਸਕੱਤਰ ਓਮ ਪ੍ਰਕਾਸ਼ ਸ਼ਰਮਾ, ਗਿਰਧਾਰੀ ਲਾਲ, ਵਿਜੈ ਕੁਮਾਰ ਇੰਸਪੈਕਟਰ ਆਦਿ ਹਾਜ਼ਰ ਸਨ।