April 22, 2026 5:04 pm

ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਫਾਜ਼ਿਲਕਾ ਵੱਲੋਂ ਡਵੀਜ਼ਨ ਪੱਧਰੀ ਰੋਸ ਧਰਨਾ

ਫਾਜ਼ਿਲਕਾ, 19 ਜੁਲਾਈ (ਬਲਰਾਜ ਸਿੱਧੂ, ਰਾਜ ਅਰੋੜਾ)– ਜਲ ਸਪਲਾਈ ਤਾਲਮੇਲ ਸੰਘਰਸ਼ ਕਮੇਟੀ ਪੰਜਾਬ ਦੇ ਫੈਸਲੇ ਮੁਤਾਬਿਕ ਅੱਜ ਤਾਲਮੇਲ ਸੰਘਰਸ਼ ਕਮੇਟੀ ਫਾਜਿਲਕਾ ਵਲੋਂ ਐਕਸੀਅਨ ਦਫਤਰ ਫਾਜਿਲਕਾ ਵਿਖੇ ਕਮੇਟੀ ਦੇ ਜਿਲ੍ਹਾ ਕਨਵੀਨਰ ਰਾਜਿੰਦਰ ਸਿੰਘ ਸੰਧੂ, ਚੱੜਤ ਸਿੰਘ ਅਤੇ ਗੁਰਮੀਤ ਸਿੰਘ ਆਲਮਕੇ ਦੀ ਪ੍ਰਧਾਨਗੀ ਹੇਠ ਡਵੀਜਨ ਪੱਧਰੀ ਰੋਸ ਧਰਨਾ ਦਿੱਤਾ ਗਿਆ ਅਤੇ ਇਸ ਧਰਨੇ ਦੌਰਾਨ ਜਿਲ੍ਹਾ ਫਾਜ਼ਿਲਕਾ ਤੋਂ ਵੱਡੀ ਗਿਣਤੀ ਵਿੱਚ ਰੈਗੂਲਰ ਅਤੇ ਠੇਕੇ ’ਤੇ ਜਲ ਸਪਲਾਈ ਸਕੀਮਾਂ ਚਲਾਉਣ ਵਾਲੇ ਕੰਟਰੈਕਟ ਵਰਕਰਾਂ ਨੇ ਸ਼ਿਰਕਤ ਕੀਤੀ ਅਤੇ ਮਹਿਕਮਾ ਜਲ ਸਪਲਾਈ ਅਤੇ ਸੈਨੀਟੇਸ਼ਨ ਅਤੇ ਪੰਜਾਬ ਸਰਕਾਰ ਵਿਰੁੱਧ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਧਰਨੇ ਸਬੰਧੀ ਜਾਣਕਾਰੀ ਦਿੰਦੇ ਹੋਏ ਜਲ ਸਪਲਾਈ ਤੇ ਸੈਨੀਟੇਸ਼ਨ ਕੰਟਰੈਕਟ ਵਰਕਰਜ਼ ਯੂਨੀਅਨ (ਰਜਿ.31) ਪੰਜਾਬ ਦੇ ਪ੍ਰੈਸ ਸਕੱਤਰ ਸਤਨਾਮ ਸਿੰਘ ਫਲੀਆਂਵਾਲਾ ਨੇ ਦੱਸਿਆ ਕਿ ਫਾਜਿਲਕਾ ਐਕਸੀਅਨ ਦਫਤਰ ਅੱਗੇ ਦਿੱਤੇ ਗਏ ਡਵੀਜਨ ਪੱਧਰੀ ਇਸ ਧਰਨੇ ਦੌਰਾਨ ਐਕਸੀਅਨ ਰਾਹੀ ਭੇਜੇ ਗਏ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਜਲ ਸਪਲਾਈ ਸਕੀਮਾਂ ਨੂੰ ਪੰਚਾਇਤੀਕਰਨ ਦੇ ਨਾਂਅ ’ਤੇ ਨਿੱਜੀਕਰਨ ਦਾ ਫੈਸਲਾ ਵਾਪਸ ਲਿਆ ਜਾਵੇ ਅਤੇ ਪਹਿਲਾਂ ਪੰਚਾਇਤਾਂ ਨੂੰ ਦਿੱਤੀਆਂ ਹੋਈਆ ਸਕੀਮਾਂ ਵੀ ਵਾਪਸ ਲਈਆ ਜਾਣ ਕਿਉਂਕਿ ਜੋ ਸਕੀਮਾਂ ਪੰਚਾਇਤਾਂ ਕੋਲ ਹਨ, ਉਹ ਜਿਆਦਾਤਰ ਬੰਦ ਹੋ ਚੁੱਕੀਆ ਹਨ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅੰਦਰ ਲੰਮੇ ਸਮੇਂ ਤੋਂ ਲਗਾਤਾਰ ਵਾਟਰ ਸਪਲਾਈ ਸਕੀਮਾਂ ਅਤੇ ਦਫਤਰਾਂ ਵਿੱਚ ਇਨਲਿਸਟਮੈਂਟ, ਕੰਪਨੀਆ, ਸੁਸਾਇਟੀਆਂ ਅਤੇ ਵੱਖ ਵੱਖ ਠੇਕਕੇਦਾਰਾਂ ਰਾਹੀ ਕੰਮ ਕਰਦੇ ਸਮੁੱਚੇ ਵਰਕਰਾਂ ਨੂੰ ਤਜਰਬੇ ਦੇ ਅਧਾਰ ’ਤੇ ਵਿਭਾਗ ਵਿੱਚ ਸ਼ਾਮਿਲ ਕਰਕੇ ਰੈਗੂਲਰ ਕੀਤਾ ਜਾਵੇ। ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਅੰਦਰ 59 ਦੇ ਕਰੀਬ 27-27 ਸਾਲਾਂ ਤੋਂ ਲਗਾਤਾਰ ਕੰਮ ਕਰਦੇ ਅਣ ਕੁਆਲੀਫਾਈਡ ਕਹਿ ਕੇ ਪੱਕੇ ਹੋਣ ਤੋਂ ਰੋਕੇ ਗਏ ਕਰਮਚਾਰੀਆਂ ਨੂੰ ਤੁਰੰਤ ਪੱਕਾ ਕਤਾ ਜਾਵੇ ਅਤੇ ਆਉਟ ਸੋਰਸਿੰਗ, ਇਨਸੋਰਸਿੰਗ ਅਤੇ ਹਰੇਕ ਤਰ੍ਹਾਂ ਦੇ ਕਰਮਚਾਰੀਆ ਨੂੰ ਪੱਕਾ ਕੀਤਾ ਜਾਵੇ। ਵਿਭਾਗ ਵਿੱਚ ਕੰਮ ਕਰਦੇ ਇਨਲਿਸਟਮੈਂਟ, ਸੁਸਾਇਟੀਆਂ ਅਤੇ ਵੱਖ ਵੱਖ ਠੇਕੇਦਾਰਾਂ, ਕੰਪਨੀਆ, ਸੁਸਾਇਟੀਆ ਆਦਿ ਰਾਹੀ ਕੰਮ ਕਰਦੇ ਦਫਤਰੀ ਕਾਮਿਆ ਦੀਆਂ ਤਨਖਾਹਾਂ ਦਾ ਹੈਡ ਬਦਲਣ ਵਾਲਾ ਐਚ.ਓ.ਡੀ. ਵਲੋਂ ਜਾਰੀ ਪੱਤਰ ਨੂੰ ਰੱਦ ਕੀਤਾ ਜਾਵੇ। ਪੇ ਕਮਿਸ਼ਨ ਦੀ ਰਿਪੋਰਟ ਨੂੰ ਰਿਲੀਜ ਕੀਤਾ ਜਾਵੇ ਅਤੇ ਡੀ.ਏ. ਦੀਆਂ ਡਿਊ 3 ਕਿਸ਼ਤਾਂ ਤੁਰੰਤ ਦਿੱਤੀਆ ਜਾਣ ਅਤੇ 22 ਮਹੀਨਿਆ ਦਾ ਪਿਛਲਾ ਬਕਾਇਆ ਦਿੱਤਾ ਜਾਵੇ। ਫੀਲਡ ਮੁਲਾਜਮਾਂ ਦੇ ਸਰਵਿਸ ਰੂਲ ਬਣਾਏ ਜਾਣ ਅਤੇ ਹਰੇਕ ਤਰ੍ਹਾਂ ਦਾ ਪ੍ਰਮੋਸ਼ਨ ਚੈਨਲ ਚਾਲੂ ਕੀਤਾ ਜਾਵੇ, ਜਿਵੇ ਕਿ ਟੈਸਟ ਪਾਸ ਕਰਮਚਾਰੀਆ ਨੂੰ 6 ਪ੍ਰਤੀਸ਼ਤ ਕੋਟੇ ਅਨੁਸਾਰ ਬਤੌਰ ਜੂਨੀਅਰ ਇੰਜੀਨੀਅਰ ਤਰੱਕੀ ਦਿੱਤੀ ਜਾਵੇ ਅਤੇ ਦਰਜਾ 4 ਅਤੇ ਦਰਜਾ 3 ਤਰੱਕੀ ਦਿੱਤੀ ਜਾਵੇ।

Send this to a friend