ਮੂਣਕ, ਛਾਜਲੀ, 19 ਜੁਲਾਈ (ਕੁਲਵੰਤ ਸਿੰਘ ਦੇਹਲਾ)- ਥਾਣਾ ਛਾਜਲੀ ਵਿਖੇ ਡਿਊਟੀ ਤੇ ਤਾਇਨਾਤ ਮੁਖ ਮੁਨਸ਼ੀ ਗੁਰਵਿੰਦਰ ਸਿੰਘ (ਬਾਬਾ) ਦੀ ਥਾਣੇ ਅੰਦਰ ਸਰਕਾਰੀ ਅਸਲਾ ਸਾਫ ਕਰਦੇ ਸਮੇਂ ਅਚਾਨਕ ਗੋਲੀ ਲਗਣ ਨਾਲ ਮੌਤ ਹੋ ਗਈ ਹੈ।ਥਾਣਾ ਛਾਜਲੀ ਦੇ ਸਹਾਇਕ ਮੁਨਸ਼ੀ ਗੁਰਮੇਲ ਸਿੰਘ ਨੇ ਜਾਣਕਾਰੀ ਦਿੰਦਿਆਂ ਦਸਿਆ ਕਿ ਅਜ ਸਵੇਰੇ ਕਰੀਬ ਸਤ ਵਜੇ ਮੁਨਸ਼ੀ ਗੁਰਵਿੰਦਰ ਸਿੰਘ(53)ਜੋ ਪਿਛਲੇ ਦੋ ਸਾਲ ਤੋ ਥਾਣਾ ਛਾਜਲੀ ਵਿਖੇ ਡਿਊਟੀ ਕਰ ਰਿਹਾ ਸੀ ਅਜ ਜਦੋਂ ਡਿਊਟੀ ਤੇ ਤਾਇਨਾਤ ਸਨ ਜਦੋਂ ਉਹ ਸਰਕਾਰੀ ਅਸਲਾ ਸਾਫ ਕਰਨ ਲਗੇ ਤਾਂ ਅਚਾਨਕ ਗੋਲੀ ਲਗਣ ਨਾਲ ਮੌਤ ਹੋ ਗਈ। ਇਸ ਪੂਰੀ ਘਟਨਾ ਦਾ ਜਾਇਜ਼ਾ ਲੈਣ ਖੁਦ ਡੀ. ਐਸ. ਪੀ ਯੋਗੇਸ਼ ਕੁਮਾਰ ਦਿੜ੍ਹਬਾ ਮੌਕੇ ਤੇ ਪਹੁੰਚੇ ਜਿਸ ਬਾਅਦ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ਸੁਨਾਮ ਊਧਮ ਸਿੰਘ ਵਾਲਾ ਵਿਖੇ ਭੇਜ ਦਿਤਾ ਗਿਆ। ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿਤੀ ਹੈ।