April 20, 2026 6:46 pm

ਸਾਬਕਾ ਵਿਧਾਇਕ ਬੀਬੀ ਵਨਿੰਦਰ ਕੌਰ ਲੂੰਬਾ ਨੇ ਹਲਕਾ ਸੁਤਰਾਣਾ ਤੋਂ ਬਣਾਈ ਦੂਰੀ ਬਣੀ ਚਰਚਾ ਦਾ ਵਿਸ਼ਾ

ਬਾਦਸ਼ਾਹ ਪੁਰ, 17 ਜੁਲਾਈ (ਗੁਰਪ੍ਰਕਾਸ਼ ਸਿੰਘ ਧੰਜੂ)- ਪਿਛਲੇ ਸਮੇਂ ਲੰਘੀਆਂ ਵਿਧਾਨ ਸਭਾ ਚੋਣਾਂ ‘ਚ ਸੁਬੇ ਵਿਚ ਅਕਾਲੀ ਦਲ ਦੀ ਹੋਈ ਵਡੀ ਹਾਰ ਦੇ ਚਲਦਿਆਂ ਸਮੁਚੀ ਪਾਰਟੀ ਦੇ ਵਰਕਰਾਂ ਵਿਚ ਇੰਨੀ ਦਿਨੀਂ ਨਿਰਾਸ਼ਾ ਦੇਖਣ ਨੂੰ ਮਿਲ ਰਹੀ ਹੈ। ਜਿਸ ਦੀ ਤਾਜ਼ਾ ਤਸਵੀਰ ਹਲਕਾ ਸੁਤਰਾਣਾ ਵਿਚ ਵੇਖਣ ਨੂੰ ਮਿਲੀ ਜਿਥੇ ਅਕਾਲੀ ਦਲ ਦੀ ਉਮੀਦਵਾਰ ਬੀਬੀ ਵਨਿੰਦਰ ਕੌਰ ਲੂੰਬਾ ਨੇ ਚੋਣ ਹਾਰਨ ਤੋਂ ਬਾਅਦ ਮੁੜ ਕਦੇ ਹਲਕੇ ਦਾ ਮੂੰਹ ਤਕ ਨਹੀਂ ਦੇਖਿਆ ਉਥੇ ਹੀ ਆਪਣੇ ਵਰਕਰਾਂ ਦੇ ਦੁਖ – ਸੁਖ ਵਿਚ ਸ਼ਰੀਕ ਹੋਣ ਲਈ ਕਦੇ ਵੀ ਹਲਕੇ ਵਿਚ ਨਹੀਂ ਆਈ। ਅਕਾਲੀ ਦਲ ਦੇ ਅੰਦਰੂਨੀ ਸੂਤਰਾਂ ਦਾ ਕਹਿਣਾ ਹੈ ਕਿ ਬੀਬੀ ਲੂੰਬਾ ਵਲੋਂ ਇਸ ਤਰ੍ਹਾਂ ਹਲਕੇ ਨੂੰ ਛਡ ਕੇ ਚਲੇ ਜਾਣ ਨਾਲ ਅਕਾਲੀ ਵਰਕਰਾਂ ਦਾ ਮਨੋਬਲ ਪੁਰੀ ਨਾਲ ਡਿਗ ਚੁਕਾ ਹੈ। ਜਿਸ ਨਾਲ ਪਾਰਟੀ ਵਰਕਰਾਂ ਵਿਚ ਭਾਰੀ ਨਿਰਾਸ਼ਾ ਪਾਈ ਜਾ ਰਹੀ ਹੈ। ਪੰਜਾਬ ਵਿਚ ਮੋਜੂਦਾ ਸਰਕਾਰ ਵਲੋਂ ਨਸ਼ੇ ਨੂੰ ਰੋਕਣ ਲਈ ਅਨੇਕਾਂ ਜਤਨ ਕੀਤੇ ਜਾ ਰਹੇ ਹਨ ਅਕਾਲੀ ਵਰਕਰਾਂ ਜਾ ਅਕਾਲੀ ਲੀਡਰਸ਼ਿਪ ਵਲੋਂ ਅਜਿਹੀ ਮੁਹਿੰਮ ਦਾ ਨਾਹੀ ਸਵਾਗਤ ਕੀਤਾ ਗਿਆ ਅਤੇ ਨਾਹੀ ਨਸ਼ੇ ਕਾਰਨ ਹੋ ਰਹੀਆਂ ਮੋਤਾ ਬਾਰੇ ਕੋਈ ਮੁਦਾ ਚੁਕਿਆ ਗਿਆ ਹੈ। ਜਿੰਨਾ ਹਲਾਤਾਂ ਵਿਚੋਂ ਅਜ ਪੰਜਾਬ ਦੀ ਜਵਾਨੀ ਗੁਜਰ ਰਹੀ ਹੈ ਜੇਕਰ ਇਸਨੂੰ ਬਚਾਉਣ ਲਈ ਸਰਕਾਰ ਵਲੋਂ ਵਧੀਆ ਉਪਰਾਲਾ ਕੀਤਾ ਜਾ ਰਿਹਾ ਹੈ।

Send this to a friend