April 20, 2026 4:59 pm

ਅਮਲੋਹ ਥਾਣੇ ਦੇ ਇੰਸਪੈਕਟਰ ਰਾਜ ਕੁਮਾਰ ਨੇ ਸੰਭਾਲਿਆ ਅਹੁੱਦਾ

ਅਮਲੋਹ, 17 ਜੁਲਾਈ (ਰਣਜੀਤ ਸਿੰਘ ਘੁੰਮਣ)- ਇੰਸਪੈਕਟਰ ਰਾਜ ਕੁਮਾਰ ਨੇ ਪੁਲਿਸ ਥਾਣਾ ਅਮਲੋਹ ਵਿਖੇ ਅੱਜ ਬਤੌਰ ਥਾਣਾ ਮੁੱਖੀ ਆਹੁਦਾ ਸੰਭਾਲ ਲਿਆ ਹੈ, ਇਸ ਤੋਂ ਪਹਿਲਾਂ ਉਹ ਇੰਚਾਰਜ ਈ.ਓ.ਵਿੰਗ (ਤਫ਼ਤੀਸ਼) ਫਤਿਹਗੜ੍ਹ ਸਾਹਿਬ ਵਿਖੇ ਸੇਵਾਵਾਂ ਨਿਭਾ ਰਹੇ ਸਨ। ਉਹਨਾਂ ਗੱਲਬਾਤ ਕਰਦਿਆਂ ਕਿਹਾ ਕਿ ਇਲਾਕੇ ਨੂੰ ਮੁਕੰਮਲ ਤੌਰ ਤੇ ਨਸ਼ਾ ਮੁਕਤ ਕੀਤਾ ਜਾਵੇਗਾ ਅਤੇ ਨਸ਼ੇ ਦੇ ਸੁਦਾਗਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਉਹਨਾਂ ਨੇ ਲੋਕਾਂ ਤੋਂ ਇਸ ਸਬੰਧੀ ਸਹਿਯੋਗ ਦੀ ਅਪੀਲ ਕੀਤੀ। ਜਿਕਰਯੋਗ ਹੈ ਕਿ ਪੁਲਿਸ ਥਾਣਾ ਅਮਲੋਹ ਵਿਖੇ ਬਤੌਰ ਮੁੱਖੀ ਸੇਵਾਵਾਂ ਨਿਭਾ ਰਹੇ ਇੰਸਪੈਕਟਰ ਕੁਲਜੀਤ ਸਿੰਘ ਵਾਲੀਆ ਦਾ ਬਤੌਰ ਥਾਣਾ ਮੁੱਖੀ ਮੰਡੀ ਗੋਬਿੰਦਗੜ੍ਹ ਵਿਖੇ ਤਬਾਦਲਾ ਹੋ ਗਿਆ ਹੈ।

Send this to a friend