ਸੰਗੀਤਕ ਖੇਤਰ ਵਿਚ ਪੌੜੀ ਦਰ ਪੌੜੀ ਕੋ ਸਿੰਗਰ ਵਜੋਂ ਆਪਣੀ ਮੰਜਿਲ ਵੱਲ ਵੱਧ ਰਿਹਾ ਹੈ ਸੁਖਪਾਲ ਸਿੰਘ ਜਵੰਧਾ । ਪਿੰਡ ਭਾਈਰੂਪਾ(ਬਠਿੰਡਾ) ਦਾ ਜੰਮਪਲ ਸੁਖਪਾਲ ਸਿੰਘ ਜਵੰਧਾ ਨੇ ਆਪਣੀ ਗਾਇਕੀ ਦਾ ਸਫਰ ਨਿਰੋਲ ਸੱਭਿਅਚਾਰਕ ਗੀਤਾਂ ਦੇ ਗਾਇਕ ਬਲਵੀਰ ਚੋਟੀਆ ਨਾਲ ਸੁਰੂ ਕੀਤਾ ਤੇ ਅੱਜ ਪੰਜਾਬ ਦੇ ਕਈ ਕਲਾਕਾਰਾਂ ਨਾਲ ਸਹਿ ਗਾਇਕ ਦੇ ਤੌਰ ਤੇ ਗਾਇਆ ਹੈ।ਸੁਖਪਾਲ ਨੇ ਬਲਵੀਰ ਚੋਟੀਆ ਨੂੰ ਉਸਤਾਦ ਧਾਰ ਕੇ ਉਨਾਂ ਤੋਂ ਗਾਇਕੀ ਦੇ ਗੁਰ ਸਿੱਖੇ ।ਸੱਭਿਆਚਾਰਕ ਅਤੇ ਹੋਰ ਪ੍ਰੋਗਰਾਮਾਂ ਸੁਖਪਾਲ ਆਪਣੀ ਕਲਾ ਦੇ ਜਰੀਏ ਅਨੇਕਾਂ ਵਾਰ ਸਨਮਾਨਿਤ ਹੋ ਚੁੱਕਾ ਹੈ। ਮੇਲਾ ਮਾਲਵੇ ਦਾ ਵਿਚ ਹਾਜਰੀ ਲਵਾਉਦੇ ਹੋਏ ਉਸਨੇ ਹਮੇਸ਼ਾ ਸਾਫ ਸੁਥਰੀ ਗਾਇਕੀ ਗਾਉਣ ਦਾ ਪ੍ਰਣ ਲਿਆ। ਇਹ ਕੋ-ਸਿੰਗਰ ਆਪਣੇ ਕੰਠ ਨੂੰ ਹੋਰ ਸੁਰੀਲਾ ਬਣਾਉਣ ਲਈ ਦਿਨ ਰਾਤ ਰਿਆਜ ਕਰਦਾ ਹੈ।ਸੁਖਪਾਲ ਦੀ ਆਪਣੀ ਨਵੀ ਪਹਿਲੀ ਕੈਸਿਟ ਸਰੋਤਿਆਂ ਦੀ ਕਚਿਹਰੀ ਵਿਚ ਆਉਣ ਨੂੰ ਤਿਆਰ ਹੈ ਇਸ ਟੇਪ ਨੂੰ ਲੈ ਕੇ ਉਹ ਖੂਬ ਆਸਵੰਦ ਹੈ। ਸੁਖਪਾਲ ਸਿੰਘ ਜਵੰਧਾ ਨੇ ਬਲਵੀਰ ਚੋਟੀਆ, ਜੈਸਮੀਨ ਚੋਟੀਆ, ਕੰਚਨ ਸਾਬਰੀ, ਕਰਮਾ ਟੋਪਰ ਅਤੇ ਹੋਰ ਕਈ ਗਾਇਕਾ ਨਾਲ ਸਹਿ ਗਾਇਕਾ ਵਜੋਂ ਸਟੇਜਾਂ ਕਰਦਾ ਹੈ। ਵਾਹਿਗੁਰੂ ਸੁਖਪਾਲ ਸਿੰਘ ਜਵੰਧਾ ਨੂੰ ਗਾਇਕੀ ਦੇ ਖੇਤਰ ਵਿਚ ਖੂਬ ਬੁਲੰਦੀਆਂ ਛੂਹੇ।
-ਸੁਖਮੰਦਰ ਰਾਮਪੁਰਾ-99888-52705