ਬਠਿੰਡਾ, 16 ਜੁਲਾਈ (ਸੁਖਵਿੰਦਰ ਸਰਾਂ)- ਅਜ ਠੇਕਾ ਮੁਲਾਜ਼ਮ ਸ਼ੰਘਰਸ ਕਮੇਟੀ (ਪਾਵਰ ਕਾਮ) ਜੌਨ ਬਠਿੰਡਾ ਥਰਮਲ ਪਲਾਂਟ ਦੀ ਕਮੇਟੀ ਅਤੇ ਪਾਵਰ ਕਾਮ ਐਡ ਟਰਾਸਕੋ ਵਲੋਂ ਪੰਜਾਬ ਸਰਕਾਰ ਦੇ ਬਿਜਲੀ ਮੰਤਰੀ ਗੁਰਪ੍ਰੀਤ ਸਿੰਘ ਕਾਂਗੜ ਅਤੇ ਚੇਅਰਮੈਨ ਬਲਦੇਵ ਸਿੰਘ ਸਰਾਂ ਜੀ ਨੂੰ ਮਿਲ ਕੇ ਵਰਕਰਾਂ ਦੀਆ ਮੰਗਾ ਬਾਰੇ ਪ੍ਰਧਾਨ ਗੁਰਵਿੰਦਰ ਸਿੰਘ ਪੰਨੂੰ, ਜਰਨਲ ਸਕਤਰ ਖੁਸ਼ਦੀਪ ਸਿੰਘ ਤੇ ਸੀਨੀਅਰ ਮੀਤ ਪ੍ਰਧਾਨ ਦੀਪਕ ਕੁਮਾਰ ਨੇ ਗਲ ਬਾਤ ਕਿਤੀ ਗਈ ਪਾਵਰ ਕਾਮ ਵਲ ਬਕਾਇਆ ਅਪ੍ਰੈਲ ਮਹੀਨੇ ਦੀ 7 ਦਿਨਾਂ ਦੀ ਤਨਖਾਹ ਅਤੇ ਜਿੰਨਾ ਵਰਕਰਾਂ ਨੂੰ ਥਰਮਲ ਵਿਚ ਸਕਿਲ ਲੋਸ ਮਿਲਦੇ ਸਨ ਉਹਨਾਂ ਦੇ ਸਕਿਲ ਲੋਸ ਨਹੀ ਪਾਏ ਗਏ ਅਤੇ ਸਮਝੋਤੇ ਮੁਤਾਬਕ ਉਨ੍ਹਾਂ ਬਣਦੀ ਤਨਖਾਹ ਦੇ ਬਾਰੇ ਗੱਲ ਬਾਤ ਕੀਤੀ ਗਈ ਅਤੇ 3 ਵਰਕਰਾਂ ਨੂੰ ਹਲੇ ਤਕ ਪਾਵਰ ਕਾਮ ਵੱਲੋ ਜੁਆਇਨ ਲੈਟਰ ਨਹੀ ਦਿਤੇ ਗਏ ਉਹਨਾ ਨੂੰ ਜੁਆਇਨ ਲੈਟਰ ਦਿਤੇ ਜਾਣ ਤੇ ਹਰ ਮਹੀਨੇ ਵਰਕਰਾਂ ਦੀ ਤਨਖਾਹ ਸਮੇ ਸਿਰ ਹਰ ਮਹੀਨੇ 5 ਤਰੀਕ ਨੂੰ ਪਾਈ ਜਾਵੇ,ਸਮਝੌਤਾ ਅਨੁਸਾਰ ਵਰਕਰਾਂ ਨੂੰ 10 ਕਿਲੋਮੀਟਰ ਦੇ ਘੇਰੇ ਵਿਚ ਲਿਆ ਜਾਵੇ ਜਾਂ ਫਿਰ ਉਜਾੜਾ ਭਤਾ ਤਾ ਦਿਤਾ ਜਾਵੇ,ਕਿਰਤੀ ਕਾਨੂੰਨ ਦਾ ਅਨੁਸਾਰ ਵਰਕਰਾਂ ਤੋ 8 ਘੰਟੇ ਕੰਮ ਲਿਆ ਜਾਵੇ ਜੇ ਵਧ ਕੰਮ ਲਿਆ ਜਾਂਦਾ ਹੈ ਤਾ ਉਵਰ ਟਾਈਮ ਦਿਤਾ ਜਾਵੇ ਤੇ ਕੁਆਰਟਰ ਆਲਾਟ ਕਿਤੇ ਜਾਣ ਅਤੇ ਹੋਰ ਮੰਗਾਂ ਤੋ ਜਾਣੂ ਕਰਵਾਈਆ ਪਾਵਰ ਕਾਮ ਐਡ ਟਰਾਸਕੋ ਠੇਕਾ ਮੁਲਾਜ਼ਮਾਂ ਯੂਨੀਅਨ ਦੇ ਮੀਤ ਪ੍ਰਧਾਨ ਰਜੇਸ਼ ਕੁਮਾਰ ਨੇ ਆਪਣੀ ਮੰਗਾਂ ਦਾ ਪਤਰ ਦਿਤਾ ਗਿਆ ਜਿਸ ਵਿਚ ਕੀ ਬਿਜਲੀ ਮੰਤਰੀ ਨੂੰ ਲੇਟ ਹੋਈਆਂ ਤਨਖਾਹਾਂ ਅਤੇ ਛਾਂਟੀ ਕਿਤੇ ਗਏ ਕਿਤੇ ਗਏ ਵਰਕਰਾਂ ਨੂੰ ਬਹਾਲ ਕਿਤਾ ਜਾਵੇ ਅਤੇ ਗੁਰਪ੍ਰੀਤ ਸਿੰਘ ਕਾਂਗੜ ਜੀ ਵਲੋਂ ਪੁਰਾ ਭਰੋਸਾ ਦਿਵਾਇਆ ਗਿਆ ਕਿ ਤੁਹਾਡੀਆ ਮੰਗਾਂ ਤੇ ਤੁਰੰਤ ਗੌਰ ਕਿਤਾ ਜਾਵੇ ਗਾ ਅਤੇ ਚੇਅਰਮੇਨ ਬਲਦੇਵਸਿੰਘ ਸਰਾਂ ਜੀ ਨੇ ਕਿਹਾ ਕੀ ਜੇਕਰ ਕਿਸੇ ਵੀ ਤਰਾਂ ਦੀ ਗਲ ਬਾਤ ਕਰਨੀ ਹੈ ਤਾ ਬੇਝਿਜਕ ਪਟਿਆਲਾ ਆ ਕੇ ਸਾਡੇ ਨਾਲ ਗਲ ਬਾਤ ਕਰੋ ਤੁਹਾਡੇ ਮਸਲਿਆਂ ਦਾ ਹਲ ਕੀਤਾ ਜਾਵੇਗਾ ਇਸ ਮੋਕੇ ਹਾਜਰ ਹੋਏ ਮੀਤ ਪ੍ਰਧਾਨ ਜਗਜੀਤ ਸਿੰਘ, ਪ੍ਰੈਸ ਸਕਤਰ ਕਿਰਪਾਲ ਸਿੰਘ ਮਲੀ, ਮੁਖ ਸਲਾਹਕਾਰ ਇਕਬਾਲ ਸਿੰਘ ਪੂਹਲਾ,ਖਜਾਨਚੀ ਰਾਮ ਵਰਨ,ਮੀਡੀਆ ਸਲਾਹਕਾਰ ਰੁਪਿੰਦਰ ਸਿੰਘ,ਸੈਕਟਰੀ ਕਰਮਜੀਤ ਸਿੰਘ, ਕਾਰਜਕਾਰੀ ਮੈਂਬਰ ਅਰੂਣ ਕੁਮਾਰ ਰਵਿੰਦਰ ਸਿੰਘ ਤੇ ਪਾਵਰ ਕਾਮ ਐਡ ਟਰਾਸਕੋ ਠੇਕਾ ਮੁਲਾਜ਼ਮਾਂ ਯੂਨੀਅਨ ਮੀਤ ਪ੍ਰਧਾਨ ਰਜੇਸ ਕੁਮਾਰ,ਗੁਰਮੀਤ ਸਿੰਘ,ਰਾਜ ਕੁਮਾਰ ਅਤੇ ਅਨੀਲ ਕੁਮਾਰ ਆਦਿ ਮੈਂਬਰ ਸ਼ਾਮਲ ਹੋਏ ।