April 18, 2026 10:47 pm

ਸੁਸ਼ਮਾ ਸਵਰਾਜ ਵੱਲੋਂ ਬਹਿਰੀਨ ਦੇ ਰਾਜਕੁਮਾਰ ਤੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ

ਭਾਰਤ-ਬਹਿਰੀਨ ਦੋ ਪੱਖੀ ਸਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਵਿਚਾਰ-ਵਟਾਂਦਰਾ


ਮਨਾਮਾ, 15 ਜੁਲਾਈ- ਵਿਦੇਸ਼ ਮੰਤਰੀ ਸੁਸ਼ਮਾ ਸਵਰਾਜ ਨੇ ਬਹਿਰੀਨ ਦੇ ਪ੍ਰਧਾਨ ਮੰਤਰੀ ਖ਼ਲੀਫ਼ਾ ਬਿਨ ਸਲਮਾਨ-ਅਲ-ਖ਼ਲੀਫ਼ਾ ਨਾਲ ਮੁਲਾਕਾਤ ਕੀਤੀ ਅਤੇ ਦੋ-ਪ¤ਖੀ ਸੰਬੰਧਾਂ ਨੂੰ ਮਜ਼ਬੂਤ ਕਰਨ ਦੇ ਤਰੀਕਿਆਂ ਬਾਰੇ ਚਰਚਾ ਕੀਤੀ।ਦ¤ਸਣਯੋਗ ਹੈ ਕਿ ਸੁਸ਼ਮਾ ਸਵਰਾਜ ਕ¤ਲ ਬਹਿਰੀਨ ਦੋ ਦਿਨਾ ਦੌਰੇ ’ਤੇ ਪਹੁੰਚੇ ਸਨ।ਸੁਸ਼ਮਾ ਸਵਰਾਜ ਨੇ ਆਪਣੇ ਹਮਰੁਤਬਾ ਅਤੇ ਭਾਰਤ ਦੇ ਨੇੜਲੇ ਮਿ¤ਤਰ ਵਿਦੇਸ਼ ਮੰਤਰੀ ਸ਼ੇਖ ਖਾਲਿਦ ਬਿਨ ਅਹਿਮਦ ਅਲ ਖਲੀਫਾ ਨਾਲ ਵੀ ਅ¤ਜ ਬੈਠਕ ਕੀਤੀ।ਦੋਹਾਂ ਨੇਤਾਵਾਂ ਨੇ ਭਾਰਤ-ਬਹਿਰੀਨ ਹਾਈ ਜੁਆਇੰਟ ਕਮਿਸ਼ਨ ਦੀ ਬੈਠਕ ਦੀ ਸਹਿ-ਪ੍ਰਧਾਨਗੀ ਕੀਤੀ।ਵਿਦੇਸ਼ੀ ਮਾਮਲਿਆਂ ਬਾਰੇ ਮੰਤਰੀ ਸੁਸ਼ਮਾ ਸਵਾਰਜ ਨੇ ਮਨਾਮਾ ਦੇ ਗੁਦਿਆਬਿਆ ਮਹਿਲ ‘ਚ ਬਹਿਰੀਨ ਦੇ ਕ੍ਰਾਊਨ ਪ੍ਰਿੰਸ ਸਲਮਾਨ ਬਿਨ ਹਾਮਦ ਅਲ ਖਲੀਫ਼ਾ ਨਾਲ ਵੀ ਮੁਲਾਕਾਤ ਕੀਤੀ।ਇਸ ਦੌਰਾਨ ਅੱਤਵਾਦ ਦੇ ਮੁੱਦੇ ’ਤੇ ਗੰਭੀਰਤਾ ਨਾਲ ਚਰਚਾ ਹੋਈ ਅਤੇ ਅੰਤਰਰਾਸ਼ਟਰੀ ਅੱਤਵਾਦ ਦੇ ਫੈਲਾਅ ਖਿਲਾਫ ਸੰਯੁਕਤ ਰਾਸ਼ਟਰ ਕੋਲ ਮੁੱਦਾ ਉਠਾਉਣ ਬਾਰੇ ਚਰਚਾ ਹੋਈ।

Send this to a friend