April 23, 2026 12:38 am

ਸਰਕਾਰ ਦੀ ਧੱਕੇਸ਼ਾਹੀ ਦੇ ਖਿਲਾਫ ਸੜਕਾਂ ’ਤੇ ਉਤਰੇ ਕੈਮਿਸਟ

ਜਗਰਾਓਂ, 14 ਜੁਲਾਈ (ਪਰਮਜੀਤ ਸਿੰਘ ਗਰੇਵਾਲ)- ਪੰਜਾਬ ਕੈਮਿਸਟ ਐਸੋਸੀਏਸ਼ਨ ਦੇ ਸਦੇ ਤੇ ਪੰਜਾਬ ਸਰਕਾਰ ਅਤੇ ਪੁਲਿਸ ਦੀ ਧਕੇਸ਼ਹੀ ਦੇ ਖਿਲਾਫ 14 ਜੁਲਾਈ ਤੋਂ 17 ਜੁਲਾਈ ਤਕ ਤਿੰਨ ਦਿਨ ਲਈ ਕੈਮਿਸਟ ਐਸੋਸਿਏਸ਼ਨ ਜਗਰਾਓਂ ਵਲੋਂ ਅਪਣੀਆਂ ਦੁਕਾਨਾਂ ਬੰਦ ਕਰਕੇ ਰੋਸ ਪ੍ਰਦਸ਼ਨ ਕੀਤਾ ਗਿਆ। ਐਸੋਸੀਏਸ਼ਨ ਦੇ ਪ੍ਰਧਾਨ ਪੰਕਜ ਅਗਰਵਾਲ ਅਤੇ ਸੈਕਟਰੀ ਕੇਵਲ ਕ੍ਰਿਸ਼ਨ ਮਲਹੋਤਰਾ ਨੇ ਕਿਹਾ ਕਿ ਪੰਜਾਬ ਵਿਚ ਨਸ਼ੇ ਦੀ ਓਵਰਡੋਜ ਨਾਲ ਰੋਜਾਨਾਂ ਨੌਜਵਾਨਾਂ ਦੀ ਹੋ ਰਹੀ ਮੌਤ ਲਈ ਪੰਜਾਬ ਸਰਕਾਰ ਕੈਮਿਸਟਾਂ ਨੂੰ ਦੋਸ਼ੀ ਠਹਿਰਾ ਕੇ ਖੁਦ ਆਪਣੀ ਜਿੰਮੇਵਾਰੀ ਤੋਂ ਭੰਜਣਾ ਚਾਹੁੰਦੀ ਹੈ ਜਦੋਂ ਕਿ ਕੈਮਿਸਟਾਂ ਦਾ ਇਸ ਵਿਚ ਕੋਈ ਵੀ ਰੋਲ ਨਹੀਂ ਹੈ। ਪੰਜਾਬ ਸਰਕਾਰ ਨੇ ਸਿਹਤ ਵਿਭਾਗ ਦੇ ਨਾਲ ਪੁਲਿਸ ਅਤੇ ਪ੍ਰਸਾਸ਼ਨਿਕ ਅਧਿਕਾਰੀਆਂ ਨੂੰ ਕੈਮਿਸਟਾਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਕਰਨ ਦੇ ਨਿਰਦੇਸ਼ ਦੇ ਦਿਤੇ ਹਨ। ਪੁਲਿਸ ਅਤੇ ਪ੍ਰਸਾਸ਼ਨਿਕ ਅਧਿਕਾਰੀ ਵਡੀ ਸੰਖਿਆ ਵਿਚ ਕਰਮਚਾਰੀ ਨਾਲ ਲੈ ਕੇ ਕੈਮਿਸਟਾਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਕਰਨ ਲਈ ਪਹੁੰਚ ਾਜੰਦੇ ਹਨ। ਇਕ ਵਡੇ ਮੁਜਰਿਮ ਵਾਂਗ ਘੇਰਾਬੰਦੀ ਕੀਤੀ ਜਾਂਦੀ ਹੈ। ਜਦੋਂ ਦੁਕਾਨ ਤੋਂ ਕੁਝ ਵੀ ਇਤਰਾਜਯੋਗ ਹਾਸਿਲ ਨਹੀਂ ਹੁੰਦਾ ਤਾਂ ਉਹ ਸੌਰੀ ਕਹਿ ਕੇ ਚਲਦੇ ਬਣਦੇ ਹਨ। ਪਰ ਕੈਮਿਸਟ ਦੀ ਆਪਣੇ ਇਲਾਕੇ ਵਿਚ ਕਿਰਕਰੀ ਹੋ ਜਾਂਦੀ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਪੰਜਾਬ ਨੂੰ ਪੂਰੀ ਤਰ੍ਹਾਂ ਨਾਲ ਨਸ਼ਾ ਮੁਕਤ ਕਰੇ ਉਸ ਲਈ ਕੈਮਿਸਟ ਜਦੋਂ ਤਕ ਸਰਕਾਰ ਚਾਹੇ ਉਸ ਸਮੇਂ ਤਕ ਆਪਣੀਆਂ ਦੁਕਾਨਾਂ ਬੰਦ ਕਰਨ ਲਈ ਤਿਆਰ ਹਨ। ਅਗਰਵਾਲ ਨੇ ਕਿਹਾ ਕਿ ਪੰਜਾਬ ਵਿਚ ਸਮੈਕ ਅਤੇ ਚਿਟੇ ਦਾ ਧੰਦਾ ਕਿਸ ਤਰ੍ਹਾਂ ਅਤੇ ਕਿਸਦੀ ਸਰਪ੍ਰਸਤੀ ਹੇਠ ਹੋ ਰਿਹਾ ਹੈ ਇਹ ਪੰਜਾਬ ਵਿਚ ਕਿਸੇ ਤੋਂ ਛੁਪੀ ਹੋਈ ਗਲ ਨਹੀਂ ਹੈ। ਕੈਮਿਸਟਾਂ ਨੂੰ ਦੋ ਰੁਪਏ ਦੀ ਸਰਿੰਜ ਵੇਚਣ ਤੋਂ ਤਾਂ ਰੋਕਿਆ ਜਾ ਰਿਹਾ ਹੈ ਪਰ ਸਰਕਾਰ ਚਿਟਾ ਰੋਕਣ ਤੋਂ ਬੁਰੀ ਤਰ੍ਹਾਂ ਨਾਲ ਫੇਲ ਹੋ ਚੁਕੀ ਹੈ। ਉਨ੍ਹਾਂ ਕਿਹਾ ਕਿ ਕੈਮਿਸਟ ਪੜ੍ਹੇ ਲਿਖੀ ਜਮਾਤ ਹੈ ਅਤੇ ਆਪਣੇ ਫਰਜਾਂ ਨੂੰ ਬਾਖੂਬੀ ਸਮਝਦੀ ਹੈ। ਸਰਿੰਜ ਨਾ ਵੇਚਣ ਨਾ ਨਸ਼ਾ ਖਤਮ ਹੋਣ ਵਾਲਾ ਨਹੀਂ ਹੈ ਇਸ ਲਈ ਸਰਕਾਰ ਬਹਾਨੇਬਾਜੀ ਛਡ ਕੇ ਵਡੀਆਂ ਮਛਲੀਆਂ ਨੂੰ ਨਥ ਪਾਉਣ ਲਈ ਕਾਰਵਾਈ ਕਰੇ। ਨਸ਼ਾ ਕਰਨ ਵਾਲੇ ਨੌਜਵਾਨਾਂ ਨੂੰ ਮੁਕਦਮੇ ਦਰਜ ਕਰਕੇ ਜੇਲਾਂ ਵਿਚ ਸੁਟਣ ਅਤੇ ਕੈਮਿਸਟਾਂ ਦੀਆਂ ਦੁਕਾਨਾਂ ਤੇ ਛਾਪੇਮਾਰੀ ਕਰਕੇ ਲੋਕਾਂ ਦਾ ਧਿਆਨ ਨਸ਼ੇ ਦੇ ਮੁਦੇ ਤੋਂ ਭਟਕਾਉਣਾ ਚਾਹੁੰਦੀ ਹੈ। ਉਨ੍ਹਾਂ ਦਸਿਆ ਕਿ ਐਤਵਾਰ ਨੂੰ ਜਗਰਾਓਂ ਵਿਖੇ ਕੈਮਿਸਟ ਰੋਸ ਰੈਲੀ ਕਢਣਘੇ ਅਤੇ ਸੋਮਵਾਰ ਨੂੰ ਧਰਨਾ ਪ੍ਰਦਸ਼ਨ ਕੀਤਾ ਜਾਵੇਗਾ। ਜੇਕਰ ਸਰਕਾਰ ਨੇ ਕੈਮਿਸਟਾਂ ਨੂੰ ਨਜਾਇਜ ਤੌਰ ਤੇ ਤੰਗ ਪ੍ਰੇਸ਼ਾਨ ਕਰਨਾ ਬੰਦ ਨਹੀਂ ਕੀਤਾ ਤਾਂ ਉਹ ਅਣਮਿਥੇ ਸਮੇਂ ਲਈ ਦੁਕਾਨਾਂ ਬੰਦ ਕਰਕੇ ਹੜਤਾਲ ਤੇ ਚਲੇ ਜਾਣਗੇ। ਜਿਸਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ। ਇਸ ਮੌਕੇ ਚੇਅਰਮੈਨ ਹਰੀਸ਼ ਮਲਹੋਤਰਾ, ਉਪ ਪ੍ਰਧਾਨ ਜੈਪਾਲ ਚੋਪੜਾ, ਸੰਦੀਪ ਭੰਡਾਰੀ, ਨਵਦੀਪ ਗੁਪਤਾ, ਪਰਮਿੰਦਰ ਸਿੰਘ, ਸਤੀਸ਼ ਗੁਪਤਾ ਅਤੇ ਸੁਰੇਸ਼ ਕੁਮਾਰ ਸਮੇਤ ਵਡੀ ਗਿਣਤੀ ਵਿਚ ਐਸੋਸੀਏਸ਼ਨ ਦੇ ਮੈਂਬਰ ਮੌਜੂਦ ਸਨ।

Send this to a friend