Skip to content
Independent perspectives. Global stories.
BREAKING

14 ਗ੍ਰਾਮ ਨਸ਼ੀਲਾ ਪਾਊਡਰ ਅਤੇ 96 ਬੋਤਲਾਂ ਸ਼ਰਾਬ ਸਮੇਤ ਦੋ ਕਾਬੂ

Share this story

ਸ੍ਰੀ ਅਨੰਦਪੁਰ ਸਾਹਿਬ, 13 ਜੁਲਾਈ (ਦਵਿੰਦਰਪਾਲ ਸਿੰਘ, ਅੰਕੁਸ਼)- ਮਾਨਯੋਗ ਐਸ.ਐਸ.ਪੀ. ਸਾਹਿਬ ਰੂਪਨਗਰ ਦੇ ਦਿਸ਼ਾ ਨਿਰਦੇਸ਼ਾਂ ਅਤੇ ਡੀ.ਐਸ.ਪੀ. ਸਬ-ਡਵੀਜਨ ਸ੍ਰੀ ਅਨੰਦਪੁਰ ਸਾਹਿਬ ਵੱਲੋ ਜਾਰੀ ਹੋਏ ਹੁਕਮਾਂ ਦੀ ਪਾਲਣਾ ਕਰਦੇ ਹੋਏ ਪਵਨ ਕੁਮਾਰ ਐਸ.ਆਈ./ਐਸ.ਐਚ.ੳ. ਸ੍ਰੀ ਅਨੰਦਪੁਰ ਸਾਹਿਬ ਵੱਲੋ ਸ਼ਪੈਸ਼ਲ ਮੁਹਿੰਮ ਚਲਾਈ ਗਈ। ਇਸ ਮੁਹਿੰਮ ਦੌਰਾਨ 2 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ। ਇਸ ਬਾਰੇ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਪਵਨ ਕਮਾਰ ਨੇ ਦੱਸਿਆ ਕਿ ਥਾ:ਕਸ਼ਮੀਰ ਸਿੰਘ 279/ਆਰ ਵੱਲੋ ਮੁਕੱਦਮਾ ਨੰਬਰ 92 ਮਿਤੀ 12-07-2018 ਅ/ਧ 22-61-85 ਥਾਣਾ ਸ੍ਰੀ ਅਨੰਦਪੁਰ ਸਾਹਿਬ ਵਿੱਚ ਦੋਸ਼ੀ ਸੁਖਵੰਤ ਸਿੰਘ ਪੁੱਤਰ ਕਰਨੈਲ ਸਿੰਘ ਵਾਸੀ ਪਿੰਡ ਨੰਗਲੀ ਨੂੰ ਗ੍ਰਿਫਤਾਰ ਕੀਤਾ ਗਿਆ। ਦਸਗਰਾਈ ਪੁੱਲ ਦੇ ਨੀਚੇ ਤੋਂ ਗ੍ਰਿਫਤਾਰ ਕੀਤੇ ਗਏ ਦੋਸ਼ੀ ਪਾਸੋ 14 ਗ੍ਰਾਮ ਨਸ਼ੀਲਾ ਪਾਊਡਰ ਬ੍ਰਾਮਦ ਹੋਇਆ। ਮੁਕੱਦਮਾ ਦਰਜ ਕਰਕੇ ਉਕਤ ਦੋਸ਼ੀ ਨੂੰ ਅੱਜ ਪੇਸ਼ ਅਦਾਲਤ ਕੀਤਾ ਗਿਆ ਅਤੇ ਹੋਰ ਪੁੱਛ ਗਿੱਛ ਲਈ ਦੋਸ਼ੀ ਦਾ ਇੱਕ ਦਿਨ ਦਾ ਪੁਲਿਸ ਰਿਮਾਂਡ ਹਾਸਿਲ ਕੀਤਾ ਗਿਆ। ਇਸੇ ਤਰਾਂ ਰਘਵੀਰ ਸਿੰਘ 603/ਆਰ ਵੱਲੋ ਮੁਕੱਦਮਾ ਨੰਬਰ 93, ਅਧੀਨ ਦੋਸ਼ੀ ਬੱਗਾ ਪੁੱਤਰ ਲਾਲ ਰਾਮ ਵਾਸੀ ਝੂਗੀਆ ਨੇੜੇ ਖਵਾਜਾ ਮੰਦਿਰ ਨੰਗਲ ਥਾਣਾ ਨੰਗਲ ਜਿਲਾ ਰੂਪਨਗਰ ਨੂੰ ਟੀ-ਪੁਆਇੰਟ ਨਿੱਕੂਵਾਲ ਤੋ ਗ੍ਰਿਫਤਾਰ ਕਰਕੇ ਦੋਸ਼ੀ ਪਾਸੋ 96 ਬੋਤਲਾਂ ਸ਼ਰਾਬ ਬ੍ਰਾਮਦ ਹੋਈ ਮੁਕੱਦਮਾ ਉਕਤ ਦੇ ਦੋਸ਼ੀ ਨੂੰ ਕੱਲ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।

WRITTEN BY