ਜਲੰਧਰ, 5 ਮਾਰਚ (ਪੀ. ਟੀ.)-ਐ¤ਮ.ਜੀ.ਐ¤ਨ. ਪਬਲਿਕ ਸਕੂਲ ਆਦਰਸ਼ ਨਗਰ ਦੇ ‘ਰੇਨਬੋ ਵਿੰਗ’ ਵੱਲੋਂ ਯੂ.ਕੇ.ਜੀ. ਦੇ ਬੱਚਿਆਂ ਦਾ ਮਿਸ ਅਤੇ ਮਾਸਟਰ ਐ¤ਮ.ਜੀ.ਐ¤ਨ. ਮੁਕਾਬਲਾ ਕਰਵਾਇਆ ਗਿਆ। ਮੁਕਾਬਲੇ ਵਿੱਚ ਲੜਕੇ ਅਤੇ ਲੜਕੀਆਂ ਨੇ ਆਪਣੇ ਵੱਖਰੇ ਅਤੇ ਨਿਵੇਕਲੇ ਅੰਦਾਜ਼ ਨਾਲ ਰੈਂਪ ਉ¤ਤੇ ਜਲਵੇ ਬਿਖੇਰੇ। ਸਮਾਰੋਹ ਦੀ ਸ਼ੁਰੂਆਤ ਵੰਦਨਾ ਨਾਲ ਕੀਤੀ ਗਈ। ਇਸ ਸਮਾਰੋਹ ਵਿੱਚ ਬਤੌਰ ਮੁੱਖ ਮਹਿਮਾਨ ਡਾਇਰੈਕਟਰ ਐ¤ਮ.ਜੀ. ਸਕੂਲਜ਼ ਮਿਸ ਸਤਵੰਤ ਗਾਖ਼ਲ ਸ਼ਾਮਿਲ ਹੋਏ। ਸਕੂਲ ਦੇ ਕਾਰਜਕਾਰੀ ਪ੍ਰਿੰਸੀਪਲ ਸ੍ਰੀਮਤੀ ਬਰਿੰਦਰ ਬਡਵਾਲ ਨੇ ਬੱਚਿਆਂ ਦੀ ਹੌਂਸਲਾਅਫਜ਼ਾਈ ਕੀਤੀ ਅਤੇ ਜੇਤੂ ਬੱਚਿਆਂ ਨੂੰ ਇਨਾਮ ਦਿੱਤੇ ਗਏ। ਜਿਨ੍ਹਾਂ ਦਾ ਵੇਰਵਾ ਇਸ ਪ੍ਰਕਾਰ ਹੈ-ਲੜਕੀਆਂ: ਏ ਅਟਾਇਰ- ਖੁਸ਼ਨੂਰ ਕੌਰ, ਬੈਸਟ ਕੈਟ ਵਾਕ-
ਆਯੂਸ਼ੀ ਚੱਢਾ, ਸਪਾਰਕ ਆਫ਼ ਈਵ-ਸੀਯਾ, ਸੈਕੰਡ ਰਨਰ-ਅਪ-ਕਨਿਕਾ, ਫਸਟ ਰਨਰ-ਅਪ-ਗੁਰਸਹਿਜਪ੍ਰੀਤ ਕੌਰ, ਮਿਸ ਐ¤ਮ.ਜੀ.ਐ¤ਨ.-ਰਾਬੀਆ ਡਾਂਗ
ਲੜਕੇ: ਏਸ ਅਟਾਇਰ-ਅਮਾਨਤ ਬਸਰਾ, ਟਾਈਗਰ ਵਾਕ-ਜੈ ਮਹਾਜਨ, ਡੈਸ਼ਿੰਗ ਪਰਸਨੈਲਿਟੀ-ਸੁਮੇਯ ਚੋਪੜਾ, ਸੈਕੰਡ ਰਨਰ-ਅਪ-ਪ੍ਰਭੂਨੂਰ ਸਿੰਘ, ਫਸਟ ਰਨਰ-ਅਪ ਗੁਰਪ੍ਰਸਾਦ ਸਿੰਘ, ਮਾਸਟਰ ਐ¤ਮ.ਜੀ.ਐ¤ਨ.-ਆਰਯਨ ਭਾਰਦਵਾਜ, ਵਿੰਗ ਇੰਚਾਰਜ ਸ੍ਰੀਮਤੀ ਸੁਖਮ ਨੇ ਆਏ ਹੋਏ ਮਹਿਮਾਨਾਂ ਦਾ ਧੰਨਵਾਦ ਕੀਤਾ।