ਬੀ.ਐੱਸ.ਐੱਫ. ਵੱਲੋਂ 20 ਕਰੋੜ ਰੁਪਏ ਦੇ ਮੁੱਲ ਦੀ ਹੈਰੋਇਨ ਬਰਾਮਦ

image ਫਿਰੋਜ਼ਪੁਰ, 5 ਮਾਰਚ (ਮਨੋਹਰ ਲਾਲ)-ਫਿਰੋਜ਼ਪੁਰ ਅੰਤਰਰਾਸ਼ਟਰੀ ਬਾਰਡਰ ਤੇ ਬੀ ਐਸ ਐਫ ਦੀ 143 ਬਟਾਲੀਅਨ ਨੇ 4 ਕਿਲੋ ਹੈਰੋਇਨ ਬਰਾਮਦ ਕੀਤੀ ਹੈ ਜਿਸ ਦੀ ਅੰਤਰਰਾਸ਼ਟਰੀ ਬਜਾਰ ਵਿਚ ਕੀਮਤ ਕਰੀਬ 20 ਕਰੋੜ ਰੁਪਏ ਹੈ। ਇਹ ਜਾਣਕਾਰੀ ਦਿੰਦੇ ਹੋਏ ਡੀ ਆਈ ਜੀ ਬੀ ਐਸ ਐਫ ਫਿਰੋਜ਼ਪੁਰ ਨੇ ਦੱਸਿਆ ਕਿ ਭਾਰਤ ਪਾਕਿ ਸਰਹੱਦ ਤੇ ਫਿਰੋਜ਼ਪੁਰ ਦੇ ਬੀ ਓ ਪੀ ਅਧਾਰੀਆਂ ਦੇ ਇਲਾਕੇ ਵਿਚ ਬੀਤੀ ਰਾਤ ਦੇਰ ਜਦ ਬੀ ਐਸ ਐਫ ਦੇ ਜਵਾਨ ਸਰਹੱਦ ਤੇ ਪਹਿਰਾ ਦੇ ਰਹੇ ਸਨ ਤਾਂ ਉਨ੍ਹਾਂ ਨੇ ਪਾਕਿਸਤਾਨ ਦੇ ਵਲੋਂ ਹਿਲਜੁਲ ਹੁੰਦੀ ਦਿਖਾਈ ਦਿੱਤੀ। ਉਨ੍ਹਾਂ ਨੇ ਪਾਕਿਸਤਾਨ ਦੇ ਵਲੋਂ ਭਾਰਤੀ ਸਰਹੱਦ ਦੇ ਵਲੋਂ ਵੱਧਦਿਆਂ ਦੇਸ਼ ਵਿਰੋਧੀ ਤੱਤਾਂ ਨੂੰ ਲਲਕਾਰਿਆ ਅਤੇ ਜਦ ਉਹ ਪਿੱਛੈ ਨਹੀ ਹਟੇ ਤਾਂ ਬੀ ਐਸ ਐਫ ਦੇ ਜਵਾਨਾਂ ਨੇ ਗੋਲੀ

ਚਲਾਈਆਂ ਤਾਂ ਉਹ ਸਮੱਗਲਰ ਭੱਜ ਗਏ। ਜਦ ਬੀ ਐਸ ਐਫ ਦੇ ਜਵਾਨਾਂ ਨੇ ਅੱਜ ਸ਼ਪੈਸ਼ਲ ਸਰਚ ਆਪ੍ਰੇਸ਼ਨ ਚਲਾਇਆ ਤਾਂ ਉਹ ਫੈਸਿੰਗ ਦੇ ਪਿੱਛੇ ਪਏ ਹੈਰੋਇਨ ਦੇ ਚਾਰ ਪੈਕੇਟ ਇਕ ਇਕ ਕਿਲੋ ਦੇ ਬੀ ਐਸ ਐਫ ਮਿਲੇ। ਡੀ ਆਈ ਜੀ ਬੀ ਐਸ ਐਫ ਫਿਰੋਜ਼ਪੁਰ ਨੇ ਦੱਸਿਆ ਕਿ ਇਸ ਬਰਾਮਦਗੀ ਸਬੰੱਧੀ ਥਾਣਾ ਸਦਰ ਫਿਰੋਜ਼ਪੁਰ ਦੀ ਪੁਲਸ ਨੇ ਐਨ ਡੀ ਪੀ ਐਸ ਐਕਟ ਦੇ ਤਹਿਤ ਮੁਕੱਦਮਾ ਦਰਜ ਕਰ ਲਿਆ ਹੈ ਅਤੇ ਬੀ ਐਸ ਐਫ ਵਲੋਂ ਇਸ ਗੱਲ ਦਾ ਪਤਾ ਲਗਾਇਆ  ਜਾ ਰਿਹਾ ਹੈ ਕਿ ਇਸ ਹੈਰੋਹਿਨ ਦੀ ਡਿਲਵਰੀ ਹਿੰਦੂਸਤਾਨ ਵਿਚ ਕਿੰਨ੍ਹਾਂ ਕਿੰਨ੍ਹਾਂ ਸਮੱਗਲਰਾਂ ਨੇ ਲੈਣੀ ਸੀ ਅਤੇ ਪਾਕਿਸਤਾਨ ਤੋਂ ਹੈਰੋਇਨ ਭੇਜਣ ਵਾਲੇ ਸਮੱਗਲਰ ਕੌਣ ਸਨ।

Send this to a friend