ਘਨੌਰ, 12 ਜੁਲਾਈ (ਭਾਗ ਸਿੰਘ ਅੰਟਾਲ)- ਅੱਜ ਕਸਬਾ ਘਨੌਰ ਵਿਖੇ ਪ੍ਰੇਸ਼ ਕਲੱਬ ਘਨੌਰ ਦੀ ਮੀਟਿੰਗ ਪ੍ਰ੍ਰਧਾਨ ਭਾਰਤ ਸੂਦ, ਜਨਰਲ ਸਕੱਤਰ ਪ੍ਰੇਮ ਚੰਦ ਘਨੌਰ ਦੀ ਸਾਂਝੀ ਅਗੁਵਾਈ ਹੇਠ ਕੀਤੀ ਗਈ।
ਮੀਟਿੰਗ ਵਿੱਚ ਜਾਦਵਿੰਦਰ ਸਿੰਘ ਸਮਰਾਓ, ਭਾਗ ਸਿੰਘ ਲਾਛੜੂ, ਮਦਨ ਲਾਲ, ਅਭਿਸ਼ੇਕ ਸੂਦ, ਸਰਦਾਰਾ ਸਿੰਘ ਲਾਛੜੂ, ਸੁਸੀਲ ਕੁਮਾਰ, ਮਦਨ ਲਾਲ ਅਤੇ ਸੁੱਖਵਿੰਦਰ ਸਿੰਘ ਸਣੇ ਹੋਰਨਾ ਨੇ ਭਾਗ ਲਿਆ। ਇਸ ਮੌਕੇ ਮੀਟਿੰਗ ਵਿੱਚ ਪੰਜਾਬ ਦੇ ਵਿੱਚ ਨਸ਼ੇ ਦੇ ਵੱਧ ਰਹੇ ਧੰਦੇ ਅਤੇ ਨਸ਼ੇ ਦੀ ਓਵਰਡੋਜ਼ ਨਾਲ ਹੋ ਰਹੀਆਂ ਨੌਜਵਾਨਾਂ ਦੀਆਂ ਮੌਤਾਂ ਤੇ ਚਿੰਤਾ ਜਤਾਈ। ਇਸ ਮੌਕੇ ਸਮੂਹ ਪੱਤਕਾਰਾਂ ਨੇ ਪੰਜਾਬ ਸਰਕਾਰ ਨੂੰ ਅਪੀਲ ਕੀਤੀ ਕਿ ਨਸ਼ਾ ਤਸਕਰਾਂ ਨੂੰ ਨੱਥ ਪਾਈ ਜਾਏ ਤਾ ਕਿ ਪੰਜਾਬ ਦੀ ਗਰਗ ਰਹੀ ਜਵਾਨੀ ਨੂੰ ਬਚਾਇਆ ਜਾ ਸਕੇ। ਇਸ ਮੌਕੇ ਪ੍ਰਧਾਨ ਭਾਰਤ ਸੂਦ ਨੇ ਸਮੂਹ ਕਲੱਬ ਮੈਬਰਾਂ ਨੂੰ ਕਲੱਬ ਦੇ ਪਹਿਚਾਣ ਪੱਤਰ ਦਿੱਤੇ ਗਏ। ਮੀਟਿੰਗ ਵਿੱਚ ਕਲੱਬ ਵੱਲੋ ਲੋੜੀਦੇ ਮਤੇ ਪਾਸ ਕੀਤੇ ਅਤੇ ਪੱਤਰਕਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸਕਲਾਂ ਤੇ ਵਿਚਾਰ ਚਰਚਾ ਕੀਤੀ ਗਈ।
ਪ੍ਰੈਸ ਕਲੱਬ ਘਨੌਰ ਦੀ ਮੀਟਿੰਗ ਹੋਈ



