Skip to content
Independent perspectives. Global stories.
BREAKING

ਪੰਜਾਬੀਆਂ ਨੇ ਚੋਰ ਤੇ ਚੌਕੀਦਾਰ ਦੀ ਪਛਾਣ ਨਹੀਂ ਕੀਤੀ : ਮਨਪ੍ਰੀਤ ਬਾਦਲ

Share this story

ਸ਼ਾਹਕੋਟ, 16 ਜੁਲਾਈ (ਸੁਰਿੰਦਰ ਸਿੰਘ ਪਦਮ)-”ਪੰਜਾਬੀਆਂ ਵੱਲੋਂ  ਸ਼ਹੀਦਾਂ ਦੇ ਚੰਗੇ ਵਾਰਸ ਨਾ ਬਣਨ ਕਰ ਕੇ ਅੱਜ 66 ਸਾਲਾਂ ਦੀ ਆਜ਼ਾਦੀ ਤੋਂ ਬਾਅਦ ਵੀ ਪੰਜਾਬੀ ਚੰਗਾ ਜੀਵਨ ਜਿਉੂਣ ਦੇ ਸਮਰੱਥ ਨਹੀਂ ਹੋਏ।” ਉਕਤ ਪ੍ਰਗਟਾਵਾ ਪੀਪਲਜ਼ ਪਾਰਟੀ  ਆਫ ਪੰਜਾਬ ਦੇ ਪ੍ਰਧਾਨ ਮਨਪ੍ਰੀਤ ਸਿੰਘ ਬਾਦਲ ਨੇ ਇਥੋਂ ਦੇ ਸ੍ਰੀ ਲਕਸ਼ਮੀ ਨਰਾਇਣ ਮੰਦਰ ਵਿਖੇ ਪਾਰਟੀ ਵਰਕਰਾਂ ਦੀ ਇੱਕ ਮੀਟਿੰਗ ਨੂੰ ਸੰਬੋਧਨ ਕਰਦਿਆਂ ਕੀਤਾ।
manpreet badal
ਸ. ਬਾਦਲ ਨੇ ਕਿਹਾ ਕਿ ਕੌਮੀ ਮੁਕਤੀ ਲਹਿਰ ਦੇ ਮਹਾਨ ਸ਼ਹੀਦਾਂ ਨੇ ਜਿਸ ਕਿਸਮ ਦੇ ਸਮਾਜ ਦਾ ਆਲਣਾਂ ਸੰਯੋਇਆ ਸੀ ਪੰਜਾਬੀਆ ਵੱਲੋਂ ਉਨ੍ਹਾਂ ਨੂੰ ਸਾਂਭੇ ਨਾ ਜਾਣ ਕਾਰਨ ਅੱਜ ਪੰਜਾਬੀ ਗਰੀਬੀ, ਬੇਰੁਜਗਾਰੀ, ਫਿਰਕਾਪ੍ਰਸਤੀ, ਰਿਸ਼ਵਤਖੋਰੀ ਅਤੇ ਭ੍ਰਿਸ਼ਟਾਚਾਰ ਵਰਗੀਆ ਅਲਾਮਤਾਂ ਵਿਚ ਜਕੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਗੁਦਾਮਾਂ ਨੂੰ ਅਨਾਜ ਦੇ ਭੰਡਾਰ ਨਾਲ ਭਰਨ ਵਾਲਾ ਕਿਸਾਨ ਅੱਜ ਕਰਜ਼ੇ ਦੇ ਜਾਲ ‘ਚ ਫਸ ਕੇ ਖੁਦਕਸ਼ੀਆਂ ਕਰਨ ਲਈ ਮਜਬੂਰ ਹੈ। ਉਨ੍ਹਾਂ ਪੰਜਾਬੀਆਂ ਨੂੰ ਉਲਾਂਭਾ ਦਿੰਦੇ ਕਿਹਾ ਕਿ ਉਨ੍ਹਾਂ ਨੇ ਚੋਰ ਤੇ ਚੌਕੀਦਾਰ ਦੀ ਪਛਾਣ ਨਾ ਕਰਦੇ ਹੋਏ ਦੁਬਾਰਾ ਫਿਰ ਸ਼੍ਰੋਮਣੀ ਅਕਾਲੀ ਦਲ ਨੂੰ ਸੱਤਾ ਸੌਂਪ ਕੇ ਬਹੁਤ ਵੱਡਾ ਗੁਨਾਹ ਕੀਤਾ ਹੈ। ਉਨ੍ਹਾਂ ਕਿਹਾ ਕਿ ਖਾਲੀ ਖਜ਼ਾਨਾ ਹੋਣ ਦੀ ਦੁਹਾਈ ਪਾਉਣ ਵਾਲੇ ਮੁੱਖ ਮੰਤਰੀ ਤੇ ਡਿਪਟੀ ਮੁੱਖ ਮੰਤਰੀ ਪੰਜਾਬ ਨੇ ਹਾਲ ਹੀ ਵਿੱਚ ਸਰਕਾਰੀ ਖਜਾਨੇ ‘ਚ 34 ਕਰੋੜ ਰੁਪਏ ਦਾ ਹੈਲੀਕਾਪਟਰ ਤੇ 7 ਕਰੋੜ ਰੁਪਏ ਦੀਆਂ ਦੋ ਕਾਰਾਂ ਖ੍ਰੀਦ ਕੇ ਖਜ਼ਾਨੇ ਨੂੰ ਖੂਬ ਚੂਨਾ ਲਗਾਇਆ ਹੈ। ਉਨ੍ਹਾਂ ਕਿਹਾ ਕਿ ਇਸ ਸਮੇਂ ਦੇਸ਼ ਅੱਗੇ ਸਭ ਤੋਂ ਵੱਡੀ ਸਮੱਸਿਆ ਗਰੀਬੀ, ਬੇਰੁਜਗਾਰੀ, ਰਿਸ਼ਵਤਖੋਰੀ ਤੇ ਭ੍ਰਿਸ਼ਟਾਚਾਰ ਹੈ, ਜਿਸ ਦੇ ਖਾਤਮੇ ਲਈ ਸਾਨੂੰ ਸਭ ਨੂੰ ਮਿਲਕੇ ਇਸ ਪ੍ਰਬੰਧ ਨੂੰ ਬਦਲਣ ਦੀ ਲੋੜ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆ ਕਿਹਾ ਕੇ ਉਹ ਸ਼ਹੀਦਾਂ ਦੇ ਸੁਪਨਿਆ ਦਾ ਸਮਾਜ ਸਿਰਜਣ ਲਈ ਉਨ੍ਹਾਂ ਦੀ ਪਾਰਟੀ ਨੂੰ ਸਹਿਯੋਗ ਦੇਣ ਇਸ ਮੋਕੇ ਤੇ ਡਾ.ਨਵਜੋਤ ਸਿੰਘ ਦਾਹੀਆ, ਗੁਰਦੇਵ ਸਿੰਘ ਥਾਪਰ,ਕੁਲਦੀਪ ਸਿੰਘ, ਅਮਰਜੀਤ ਸਿੰਘ ਸਮਰਾ, ਰਵੀ ਕੁਮਾਰ ਕੌਲ, ਚਮਨ ਲਾਲ ਸਰਪੰਚ, ਬਲਵੀਰ ਕੁਮਾਰ ਮੈਂਬਰ ਪੰਚਾਇਤ, ਜਸਵੀਰ ਸਿੰਘ ਔਖਲ,ਗੁਰਨਾਮ ਸਿੰਘ ਜੌੜਾ ਨਿਰਮਲ ਸਿੰਘ ਨਿੰਮਾ , ਵਾਸਦੇਵ ਆਦਿ ਹਾਜਰ ਸਨ।

WRITTEN BY