ਪੰਜਾਬ ’ਚ 13 ਸੀਟਾਂ ਲਈ 30 ਅਪ੍ਰੈਲ ਨੂੰ ਪੈਣਗੀਆਂ ਵੋਟਾਂ

ਚੋਣਾਂ ਲਈ ਨੋਟੀਫਿਕੇਸ਼ਨ 2 ਅਪ੍ਰੈਲ ਨੂੰ ਹੋਵੇਗਾ ਜਾਰੀ
image ਚੰਡੀਗੜ੍ਹ, 5 ਮਾਰਚ (ਪੰਜਾਬ ਟਾਇਮਜ਼ ਬਿਊਰੋ)-ਪੰਜਾਬ ਵਿੱਚ ਸੱਤਵੇਂ ਪੜਾਅ ਹੇਠ 30 ਅਪ੍ਰੈਲ ਨੂੰ ਲੋਕ ਸਭਾ ਦੀਆਂ 13 ਸੀਟਾਂ ਲਈ ਵੋਟਾਂ ਪਾਈਆਂ ਜਾਣਗੀਆਂ। ਪੰਜਾਬ ਵਿੱਚ ਲੋਕ ਸਭਾ ਚੋਣਾਂ ਲਈ ਨੋਟੀਫਿਕੇਸ਼ਨ 2 ਅਪ੍ਰੈਲ ਨੂੰ ਜਾਰੀ ਹੋਵੇਗਾ ਜਿਸ ਦੇ ਨਾਲ ਹੀ ਨਾਮਜ਼ਦਗੀਆਂ ਭਰਨ ਦਾ ਸਿਲਸਿਲਾ ਸ਼ੁਰੂ ਹੋ ਜਾਵੇਗਾ। ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ 9 ਅਪ੍ਰੈਲ ਹੋਵੇਗੀ। 10 ਅਪ੍ਰੈਲ ਨੂੰ ਨਾਮਜ਼ਾਦਗੀ ਪੱਤਰਾਂ ਦੀ ਜਾਂਚ ਪੜਤਾਲ ਕੀਤੀ ਜਾਵੇਗੀ। 12 ਅਪ੍ਰੈਲ ਤੱਕ ਉਮੀਦਵਾਰ ਆਪਣੇ ਨਾਮਜ਼ਦਗੀ ਪੱਤਰ ਵਾਪਸ ਲੈ ਸਕਣਗੇ ਤੇ 30 ਅਪ੍ਰੈਲ ਨੂੰ ਵੋਟਾਂ ਪਾਈਆ ਜਾਣਗੀਆਂ। ਵੋਟਾਂ ਦੀ ਗਿਣਤੀ 16 ਮਈ ਨੂੰ ਕੀਤੀ ਜਾਵੇਗੀ। ਪੰਜਾਬ ਵਿੱਚ ਵੋਟਰਾਂ ਦੀ ਗਿਣਤੀ 1 ਕਰੋੜ 92 ਲੱਖ 7 ਹਜ਼ਾਰ 230 ਹੈ, ਜਿਸ ਵਿੱਚ ਪੁਰਸ਼ ਵੋਟਰਾਂ ਦੀ ਗਿਣਤੀ 1

ਕਰੋੜ ਇੱਕ ਲੱਖ 12 ਹਜ਼ਾਰ 897 ਤੇ 90 ਲੱਖ 94 ਹਜ਼ਾਰ 333 ਮਹਿਲਾ ਵੋਟਰ ਹਨ।
ਜ¦ਧਰ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ ਤੇ ਫਰੀਦਕੋਟ ਹਲਕੇ ਅਨੁਸੂਚਿਤ ਜਾਤੀ ਲਈ ਰਾਖਵੇਂ
ਚੰਡੀਗੜ੍ਹ-16ਵੀਆਂ ਲੋਕ ਸਭਾ ਚੋਣਾਂ ਦਾ ਐਲਾਨ ਅੱਜ ਚੋਣ ਕਮਿਸ਼ਨ ਸ਼੍ਰੀ .ਵੀ.ਐਸ. ਸੰਪਤ ਵੱਲੋਂ ਕੀਤਾ ਗਿਆ ਹੈ। ਚੋਣ ਪ੍ਰੋਗਰਾਮ ਮੁਤਾਬਿਕ ਪੰਜਾਬ ਵਿੱਚ ਕੁੱਲ 13 ਪਾਰਲੀਮਾਨੀ ਚੋਣ ਹਲਕੇ ਹਨ, ਜਿਨ੍ਹਾਂ ਵਿੱਚ ਗੁਰਦਾਸਪੁਰ, ਅੰਮ੍ਰਿਤਸਰ, ਖਡੂਰ ਸਾਹਿਬ, ਆਨੰਦਪੁਰ ਸਾਹਿਬ, ਲੁਧਿਆਣਾ, ਫਿਰੋਜ਼ਪੁਰ, ਬਠਿੰਡਾ, ਸੰਗਰੂਰ ਤੇ ਪਟਿਆਲਾ ਪਾਰਲੀਮਾਨੀ ਹਲਕੇ ਜਨਰਲ ਵਰਗ ਵਿੱਚ ਆਉਂਦੇ ਹਨ ਤੇ ਜ¦ਧਰ, ਹੁਸ਼ਿਆਰਪੁਰ, ਫਤਿਹਗੜ੍ਹ ਸਾਹਿਬ ਤੇ ਫਰੀਦਕੋਟ ਹਲਕਾ ਅਨੁਸੂਚਿਤ ਜਾਤੀ ਲਈ ਰਾਖਵੇਂ ਹਨ।
ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਸ੍ਰੀ ਵੀ.ਕੇ. ਸਿੰਘ ਨੇ ਦੱਸਿਆ ਕਿ ਖੇਤਰ ਵਜੋਂ ਲੁਧਿਆਣਾ ਲੋਕ ਸਭਾ ਹਲਕਾ 1997.64 ਕਿਲੋਮੀਟਰ ਵਰਗ ਖੇਤਰ ਨਾਲ ਸਭ ਤੋਂ ਛੋਟਾ ਅਤੇ ਬਠਿੰਡਾ 5842.13 ਵਰਗ ਕਿਲੋਮੀਟਰ ਖੇਤਰ ਨਾਲ ਸਭ ਤੋਂ ਵੱਡਾ ਲੋਕ ਸਭਾ ਹਲਕਾ ਹੈ। ਇਸ ਤੋਂ ਇਲਾਵਾ 13 ਲੱਖ 73 ਹਜ਼ਾਰ 898 ਵੋਟਰਾਂ ਨਾਲ ਸਭ ਤੋਂ ਘੱਟ ਵੋਟਰ ਗਿਣਤੀ ਵਾਲਾ ਹਲਕਾ ਫ਼ਤਹਿਗੜ੍ਹ ਸਾਹਿਬ ਹੈ ਜਦ ਕਿ 15 ਲੱਖ 44 ਹਜ਼ਾਰ 562 ਵੋਟਰਾਂ ਪੱਖੋਂ ਪਟਿਆਲਾ ਸਭ ਤੋਂ ਵੱਧ ਵੋਟਰਾਂ ਵਾਲਾ ਹਲਕਾ ਹੈ। ਉਨ੍ਹਾਂ ਦੱਸਿਆ ਕਿ ਰਾਜ ਅੰਦਰ ਕੁਲ 1 ਕਰੋੜ 92 ਲੱਖ 7 ਹਜ਼ਾਰ 230 ਵੋਟਰ ਹਨ, ਜਿਨ੍ਹਾਂ ਵਿੱਚੋਂ 1 ਕਰੋੜ 1 ਲੱਖ 12 ਹਜ਼ਾਰ 873 ਪੁਰਸ਼ ਅਤੇ 90 ਲੱਖ 94 ਹਜ਼ਾਰ 357 ਮਹਿਲਾ ਵੋਟਰ ਹਨ। ਉਨ੍ਹਾਂ ਅੱਗੇ ਦੱਸਿਆ ਕਿ ਰਾਜ ਅੰਦਰ ਕੁਲ 13 ਹਜ਼ਾਰ 574 ਸਥਾਨਾਂ ’ਤੇ 21,957 ਪੋ¦ਿਗ ਸਟੇਸ਼ਨ ਬਣਾਏ ਗਏ ਹਨ, ਜਿਨ੍ਹਾਂ ਵਿੱਚੋਂ 6494 ਸ਼ਹਿਰੀ ਅਤੇ 15,463 ਦਿਹਾਤੀ ਪੋ¦ਿਗ ਸਟੇਸ਼ਨ ਹਨ। ਇਸ ਤੋਂ ਇਲਾਵਾ 138 ਪ੍ਰਵਾਸੀ ਭਾਰਤੀ ਵੋਟਰ ਦਰਜ ਹਨ, ਜਿਨ੍ਹਾਂ ਵਿੱਚੋਂ 81 ਪੁਰਸ਼ ਅਤੇ 57 ਔਰਤਾਂ ਹਨ। ਉਨ੍ਹਾਂ ਦੱਸਿਆ ਕਿ ਰਾਜ ਅੰਦਰ 2012 ਤੋਂ ਲੈ ਕੇ ਹੁਣ ਤੱਕ ਕਰੀਬ 7 ਲੱਖ ਨਵੇਂ ਵੋਟਰ ਦਰਜ ਹੋਏ ਹਨ, ਜਿਨ੍ਹਾਂ ਵਿੱਚੋਂ 2.5 ਲੱਖ ਉਹ ਵੋਟਰ ਹਨ, ਜੋ 1 ਜਨਵਰੀ, 2014 ਜਾਂ ਉਸ ਤੋਂ ਬਾਅਦ 18 ਸਾਲ ਦੇ ਹੋਏ ਹਨ। ਉਨ੍ਹਾਂ ਦੱਸਿਆ ਕਿ ਖ਼ਰਚੇ ਪੱਖੋਂ 5 ਲੋਕ ਸਭਾ ਹਲਕਿਆਂ ਗੁਰਦਾਸਪੁਰ, ਅੰਮ੍ਰਿਤਸਰ, ਫ਼ਿਰੋਜ਼ਪੁਰ, ਬਠਿੰਡਾ ਅਤੇ ਪਟਿਆਲਾ ਨੂੰ ਸੰਵੇਦਨਸ਼ੀਲ ਮੰਨਿਆ ਗਿਆ ਹੈ।

Send this to a friend