Skip to content
Independent perspectives. Global stories.
BREAKING

ਪੁਲਿਸ ਅਧਿਕਾਰੀ ਨਸ਼ੇੜੀਆਂ ਨੂੰ ਫੜਣ ਮੌਕੇ ਆਪਣੀ ਸੁਰੱਖਿਆ ਦਾ ਰੱਖਣ ਧਿਆਨ : ਪੁਲਿਸ ਕਮਿਸ਼ਨਰ

Share this story

ਅੰਮ੍ਰਿਤਸਰ, 10 ਜੁਲਾਈ (ਸੁਨੀਲ ਗੁਪਤਾ, ਰਾਜੇਸ਼ ਡੈਨੀ)- ਬੀਤੀ ਸ਼ਾਮ ਪੁਲਸ ਲਾਈਨ ਵਿਖੇ ਨਸ਼ਿਆਂ ਦੇ ਲਛਣ ਤੇ ਪ੍ਰਭਾਵ ਆਦਿ ਬਾਰੇ ਪ੍ਰਸ਼ਾਸਨਿਕ ਤੇ ਪੁਲਸ ਅਧਿਕਾਰੀਆਂ ਨੂੰ ਵਿਸਥਾਰਤ ਜਾਣਕਾਰੀ ਦੇਣ ਲਈ ਜਿਲ੍ਹਾ ਪ੍ਰਸ਼ਾਸਨ ਤੇ ਕਮਿਸ਼ਨਰੇਟ ਪੁਲਿਸ ਵਲੋਂ ਪ੍ਰਸਿਧ ਮਨੋਵਿਗਿਆਨੀ ਡਾਕਟਰਾਂ ਦੀ ਸਹਾਇਤਾ ਨਾਲ ਕਰਵਾਏ ਵਿਸ਼ੇਸ਼ ਸੈਮੀਨਾਰ ਨੂੰ ਸੰਬੋਧਨ ਕਰਦੇ ਪੁਲਿਸ ਕਮਿਸ਼ਨਰ ਸ੍ਰੀ ਐਸ ਸ੍ਰੀਵਾਸਤਵਾ ਨੇ ਅਧਿਕਾਰੀਆਂ ਨੂੰ ਕਿਹਾ ਕਿ ਉਹ ਕਿਸੇ ਵੀ ਨਸ਼ਾ ਤਸਕਰ ਜਾਂ ਨਸ਼ੇੜੀ ਨੂੰ ਫੜਦੇ ਵਕਤ ਆਪਣੀ ਸੁਰਖਿਆ ਦਾ ਧਿਆਨ ਵੀ ਰਖਣ, ਕਿਉਂਕਿ ਬਹੁਤੇ ਨਸ਼ੇੜੀ ਲਗਾਤਾਰ ਇਕੋ ਸਰਿੰਜ ਵਰਤਣ ਕਾਰਨ ਐਚ. ਆਈ. ਵੀ. ਤੇ ਕਾਲੇ ਪੀਲਏ ਦਾ ਸ਼ਿਕਾਰ ਹੋ ਚੁਕੇ ਹਨ। ਉਨਾਂ ਕਿਹਾ ਕਿ ਉਹ ਜਦੋਂ ਵੀ ਕਿਸੇ ਨਸ਼ਾ ਪੀੜਤ ਨੂੰ ਫੜਣ ਜਾਂਦੇ ਹਨ ਤਾਂ ਦਸਤਾਨੇ ਅਤੇ ਆਪਣੇ ਮੂੰਹ ਤੇ ਮਾਸਕ ਜ਼ਰੂਰ ਲਗਾਉਣ, ਕਿਉਂਕਿ ਕਈ ਨਸ਼ਾ ਪੀੜਤਾਂ ਵਿਚ ਐਚ.ਆਈ.ਵੀ. ਅਤੇ ਕਾਲਾ ਪੀਲੀਆ ਦੇ ਕੇਸ ਸਾਹਮਣੇ ਆਏ ਹਨ। ਪੁਲਿਸ ਕਮਿਸ਼ਨਰ ਨੇ ਦਸਿਆ ਕਿ ਜਲਦੀ ਹੀ ਦਵਾ ਵਿਕਰੇਤਾਵਾਂ ਨਾਲ ਮੀਟਿੰਗ ਕਰਕੇ ਉਨ੍ਹਾਂ ਨੂੰ ਨਸ਼ਾ ਨਾ ਵੇਚਣ ਬਾਰੇ ਚੌਕਸ ਕੀਤਾ ਜਾਵੇਗਾ ਉਥੇ ਉਨਾਂ ਦੇ ਸੁਝਾਅ ਵੀ ਨਸ਼ਾ ਮੁਕਤੀ ਲਈ ਲਏ ਜਾਣਗੇ। ਸੈਮੀਨਾਰ ਨੂੰ ਸੰਬੋਧਨ ਕਰਦਿਆਂ ਸ: ਕਮਲਦੀਪ ਸਿੰਘ ਸੰਘਾ ਡਿਪਟੀ ਕਮਿਸ਼ਨਰ ਅੰਮ੍ਰਿਤਸਰ ਨੇ ਦਸਿਆ ਕਿ ਸਾਨੂੰ ਇਸ ਤਰਾਂ ਦੀ ਮੁਹਿੰਮ ਚਲਾਉਣੀ ਚਾਹੀਦੀ ਹੈ ਕਿ ਜਿਹੜੇ ਲੋਕ ਨਸ਼ਾ ਨਹੀਂ ਕਰਦੇ ਉਹ ਘਟੋ-ਘਟ ਨਸ਼ਿਆਂ ਤੋਂ ਬਚੇ ਰਹਿਣ। ਉਨਾਂ ਕਿਹਾ ਕਿ ਨਸ਼ੇੜੀ ਵਿਅਕਤੀ ਨਾਲ ਨਫਰਤ ਨਾ ਕਰੋ, ਬਲਕਿ ਉਸਦਾ ਇਲਾਜ ਕਰਵਾਓ। ਉਨਾਂ ਕਿਹਾ ਕਿ ਨਸ਼ਾ ਮੁਕਤੀ ਲਈ ਸਾਰੇ ਸਮਾਜ ਨੂੰ ਅਗੇ ਆਉਣਾ ਪਵੇਗਾ ਤਾਂ ਇਸ ਬੁਰਾਈ ਤੋਂ ਛੁਟਕਾਰਾ ਪਾਇਆ ਜਾ ਸਕਦਾ ਹੈ। ਸ: ਸੰਘਾ ਨੇ ਪੁਲਿਸ ਅਧਿਕਾਰੀਆਂ ਨੂੰ ਦਸਿਆ ਕਿ ਸਾਰੇ ਨਸ਼ਾ ਛੁਡਾਓ ਕੇਂਦਰਾਂ ਵਿਚ ਸਰਕਾਰ ਵਲੋਂ ਮੁਫ਼ਤ ਇਲਾਜ ਕੀਤਾ ਜਾ ਰਿਹਾ ਹੈ ਅਤੇ ਵਧ ਤੋਂ ਵਧ ਲੋਕਾਂ ਨੂੰ ਇੰਨਾਂ ਕੇਂਦਰਾਂ ਤਕ ਲੈ ਕੇ ਆਉਣ।ਉਨ੍ਹਾਂ ਕਿਹਾ ਕਿ ਸਰਕਾਰ ਤੇ ਲੋਕਾਂ ਦੀਆਂ ਕੋਸ਼ਿਸ਼ਾਂ ਨਾਲ ਕਿ ਪਿਛਲੇ ਕੁਝ ਦਿਨਾਂ ਤੋਂ ਨਸ਼ਾ ਪੀੜਤ ਖੁਦ ਨਸ਼ਾ ਛਡਣ ਲਈ ਪਹੁੰਚ ਕਰ ਰਹੇ ਹਨ, ਜੋ ਕਿ ਤਸਲੀ ਵਾਲੀ ਗਲ ਹੈ।ਇਲ ਮੌਕੇ ਸੰਬੋਧਨ ਕਰਦੇ ਡਾ. ਪੀ.ਡੀ. ਗਰਗ ਅਤੇ ਡਾ. ਰਾਣਾ ਰਣਬੀਰ ਸਿੰਘ ਨੇ ਦਸਿਆ ਕਿ ਨਸ਼ੇ ਦੀ ਤੋਟ ਕਰਕੇ ਕਿਸੇ ਨਸ਼ਾ ਪੀੜਤ ਦੀ ਮੌਤ ਨਹੀਂ ਹੁੰਦੀ, ਸਗੋਂ ਜਿਆਦਾ ਓਵਰਡੋਜ਼ ਨਸ਼ਾ ਲੈਣ ਜਾਂ ਗਲਤ ਨਸ਼ਾ ਲੈਣ ਕਾਰਨ ਮੌਤ ਹੁੰਦੀ ਹੈ। ਉਨ੍ਹਾਂ ਨੇ ਵਖ-ਵਖ ਨਸ਼ਿਆਂ ਬਾਰੇ ਪ੍ਰਦਰਸ਼ਨੀ ਰਾਹੀਂ ਪੁਲਸ ਅਧਿਕਾਰੀਆਂ ਨੂੰ ਨਸ਼ੇ ਦੇ ਮਾੜੇ ਪ੍ਰਭਾਵਾਂ ਬਾਰੇ ਦਸਿਆ। ਉਨਾ ਪੁਲਸ ਅਧਿਕਾਰੀਆਂ ਨੂੰ ਕਿਹਾ ਕਿ ਉਹ ਜਿਹੜਾ ਵੀ ਨਸ਼ੇ ਤੋਂ ਪੀੜਤ ਵਿਅਕਤੀ ਨੂੰ ਫੜਦੇ ਹਨ ਤਾਂ ਉਸ ਨੂੰ ਓਟ ਸੈਂਟਰ ਵਿਚ ਲੈ ਕੇ ਆਉਣ ਤਾਂ ਜੋ ਓਟ ਸੈਂਟਰ ਵਿਚ ਉਸਦਾ ਇਲਾਜ ਕੀਤਾ ਜਾ ਸਕੇ।ਇਸ ਸੈਮੀਨਾਰ ਵਿਚ ਸ੍ਰੀ ਸੁਭਾਸ਼ ਚੰਦਰ ਸਹਾਇਕ ਕਮਿਸ਼ਨਰ ਜਨਰਲ, ਮੈਡਮ ਅਲਕਾ ਕਾਲੀਆ ਸਹਾਇਕ ਕਮਿਸ਼ਨਰ ਸ਼ਿਕਾਇਤਾਂ, ਸ੍ਰੀ ਵਿਕਾਸ ਹੀਰਾ, ਸ੍ਰੀ ਨਿਤੀਸ਼ ਸਿੰਗਲਾ, ਸ੍ਰੀ ਰਜਤ ਓਬਰਾਏ ਅਤੇ ਸ੍ਰੀ ਰਵਿੰਦਰ ਅਰੋੜਾ ਕ੍ਰਮਵਾਰ ਐਸ.ਡੀ.ਐਮ. ਅੰਮ੍ਰਿਤਸਰ 1, 2, ਅਜਨਾਲਾ ਅਤੇ ਬਾਬਾ ਬਕਾਲਾ, ਸ੍ਰੀ ਅਮਰੀਕ ਸਿੰਘ ਪਵਾਰ ਡੀ.ਸੀ.ਪੀ. ਡਾ. ਹਰਦੀਪ ਸਿੰਘ ਘਈ ਸਿਵਲ ਸਰਜਨ ਤੋਂ ਇਲਾਵਾ ਅੰਮ੍ਰਿਤਸਰ ਸ਼ਹਿਰੀ ਦੇ ਸਾਰੇ ਪੁਲਿਸ ਅਧਿਕਾਰੀ ਅਤੇ ਐਸ.ਐਚ.ਓ. ਸ਼ਾਮਲ ਸਨ।

WRITTEN BY