Skip to content
Independent perspectives. Global stories.
BREAKING

ਬਾਜਵਾ ਨੇ ਪਿੰਡ ਭੈਣੀ ਮੀਆਂ ਖਾਂ ਖੇਡ ਸਟਡੀਅਮ ਦਾ ਨੀਂਹ ਪੱਥਰ ਰੱਖਿਆ

Share this story

ਕਾਦੀਆਂ, 9 ਜੁਲਾਈ (ਮੁਨੀਰਾ ਸਲਾਮ)- ਕਾਦੀਆਂ ਦੇ ਨਜਦੀਕੀ ਪਿੰਡ ਭੈਣੀ ਮੀਆਂ ਖਾਂ ਵਿਖੇ ਅਜ ਹਲਕਾ ਵਿਧਾਇਕ ਸ. ਫਤਿਹ ਜੰਗ ਸਿੰਘ ਬਾਜਵਾ ਨੇ  ਨੋਜਵਾਨਾਂ ਲਈ ਇਕ ਖੇਡ ਸਟੇਡੀਅਮ ਦਾ ਨੀਂਹ ਪਥਰ ਰਖਿਆ ਇਸ ਮੌਕੇ ਸੰਬੋਧਨ ਕਰਦਿਆਂ  ਹਲਕਾ ਵਿਧਾਇਕ ਸ ਫਤਿਹ ਜੰਗ ਸਿੰਘ ਬਾਜਵਾ ਨੇ ਸੰਬੋਧਨ ਕਰਦਿਆਂ  ਕਿਹਾ ਕਿ ਅੱਜ ਲੋੜ ਹੈ ਕਿ ਨੌਜਵਾਨ ਖੇਡਾਂ ਵਿਚ  ਦਿਲਚਸਪੀ  ਲੈਣ ਕਿਉਂਕਿ ਕੁਝ  ਨੋਜਵਾਨ ਨਸ਼ਿਆਂ ਵਿਚ ਪੈ ਕਿ ਆਪਣੇ ਜੀਵਨ ਨੂੰ ਖਰਾਬ ਕਰ ਰਹੇ ਹਨ  ਇਹੋ ਜਿਹੇ ਸਮੇਂ ਲੋੜ ਹੈ ਕਿ ਨੋਜਵਾਨਾਂ ਨੂੰ ਖੇਡਾਂ ਪ੍ਰਤੀ ਜਾਗਰੂਕ  ਕੀਤਾ ਜਾਵੇ ਇਸੇ ਲਈ ਇਸ ਖੇਡ ਸਟੇਡੀਅਮ ਨੂੰ 13 ਲੱਖ 65 ਹਜਾਰ ਰੂਪੇ ਦੀ ਲਾਗਤ ਨਾਲ ਬਣਾਇਆ ਜਾ ਰਿਹਾ ਹੈ। ਉਨ੍ਹਾਂ ਇਸ ਮੋਕੇ ਨੋਜਵਾਨਾਂ ਨੂੰ ਖੇਡਾਂ ਵਿਚ ਦਿਲਚਸਪੀ ਲੈਣ ਲਈ ਵੀ ਪ੍ਰੇਰਿਤ ਕੀਤਾ। ਉਨ੍ਹਾਂ ਕਿਹਾ ਕਿ ਇਸ ਇਲਾਕੇ ਦੀ ਇਹ ਬਹੁਤ ਪੁਰਾਣੀ ਮੰਗ ਸੀ ਜਿਸ ਨੂੰ ਅਜ ਪੂਰਾ ਕੀਤਾ ਗਿਆ ਹੈ। ਇਸ ਮੋਕੇ ਮੀਡੀਆ ਇੰਚਾਰਜ ਬਲਵਿੰਦਰ ਸਿੰਘ ਮਿੰਟੂ ਬਾਜਵਾ, ਕੁਲਵੰਤ ਸਿੰਘ ਬਲਾਕ ਪ੍ਰਧਾਨ, ਸਰਪੰਚ ਕਿਸ਼ਨ ਲਾਲ ਨਿਕਾ, ਲਖਵਿੰਦਰ ਸਿੰਘ ਵਿਕੀ ਹਲਕਾ ਯੁਥ ਪ੍ਰਧਾਨ, ਰਜੇਸ਼ ਕੁਮਾਰ ਪੰਚ, ਜਸਵਿੰਦਰ ਸਿੰਘ ਪੰਚ, ਬਹਾਦਰ ਸਿੰਘ ਪੰਚ, ਡੇਵਿਡ ਮਸੀਹ ਪੰਚ, ਹਰਭਜਨ ਸਿੰਘ ਪੰਚ, ਕਬਡੀ ਕੋਚ ਡਾ. ਪ੍ਰਤਾਪ ਸਿੰਘ, ਠੇਕੇਦਾਰ ਨਥਾ ਸਿੰਘ, ਰਤਨ ਸਿੰਘ ਸੋਹਲ ਚਰਨਜੀਤ ਸਿੰਘ ਠੇਕੇਦਾਰ, ਸਰਪੰਚ ਮਨੋਹਰ ਸਿੰਘ ਜੀਦੜ, ਅਮ੍ਰਿਤਪਾਲ ਸਿੰਘ ਜੀਂਦੜ, ਕੀਰਤੀ ਸਲੋਪੁਰ ਡਾ ਰਾਜ ਕੁਮਾਰ, ਸੁਬੇਦਾਰ ਜਰਨੈਲ ਸਿੰਘ, ਡਾ. ਰਸ਼ਪਾਲ ਸਿੰਘ, ਠਾਕੁਰ ਵਿਜੇ ਕੁਮਾਰ, ਮੇਜਰ ਸਿੰਘ  ਅਤੇ ਇਲਾਕੇ ਭਰ ਦੇ ਪਤਵੰਤੇ ਵੱਡੀ ਗਿਣਤੀ ਵਿਚ ਇਸ ਮੌਕੇ ਹਾਜ਼ਰ ਸੀ।

WRITTEN BY