ਜ¦ਧਰ, 4 ਮਾਰਚ (ਪੀ.ਟੀ.)-ਵਿਸ਼ਵ ਵਿਚ ਇਕ ਸਾਲ ਦੌਰਾਨ 0 ਤੋਂ 5 ਸਾਲ ਤੱਕ ਦੀ ਉਮਰ ਦੇ 66 ਲੱਖ ਬੱਚਿਆਂ ਦੀ ਮੌਤ ਹੋ ਜਾਂਦੀ ਹੈ। ਇਹ ਜਾਣਕਾਰੀ ਡਾ.ਆਰ.ਐਲ.ਬੱਸਣ ਸਿਵਲ ਸਰਜਨ ਜ¦ਧਰ ਨੇ ਪੰਜ ਸਾਲ ਤੱਕ ਦੇ ਬੱਚਿਆਂ ਦੀ ਮੌਤ ਦੇ ਕਾਰਨਾਂ ਨੂੰ ਰੀਵਿਊ ਕਰਨ ਲਈ ਸਿਹਤ ਵਿਭਾਗ ਵਲੋਂ ਜ¦ਧਰ ਜ਼ੋਨ ਨਾਲ ਸਬੰਧਿਤ ਜ਼ਿਲ੍ਹਿਆਂ ਜ¦ਧਰ,ਹੁਸ਼ਿਆਰਪੁਰ, ਸ਼ਹੀਦ ਭਗਤ ਸਿੰਘ ਨਗਰ,ਰੂਪਨਗਰ, ਫਤਿਹਗੜ੍ਹ ਸਾਹਿਬ ਅਤੇ ਮੋਹਾਲੀ ਤੋਂ ਆਏ ਸਿਵਲ ਸਰਜਨਾਂ, ਜ਼ਿਲ੍ਹਾ ਟੀਕਾਕਰਨ
ਅਫਸਰਾਂ ਅਤੇ ਐਸ.ਐਮ.ਓਜ਼ ਦੀ ਰੀਜਨਲ ਵਰਕਸ਼ਾਪ ਨੂੰ ਸੰਬੋਧਨ ਕਰਦਿਆਂ ਦਿੱਤੀ। ਇਸ ਮੌਕੇ ਉਨ੍ਹਾਂ ਦੇ ਨਾਲ ਸਟੇਟ ਹੈਡਕੁਆਰਟਰ ਤੋਂ ਡਾ.ਜੀ.ਬੀ.ਸਿੰਘ ਨੋਡਲ ਅਫਸਰ ਸੀ.ਡੀ.ਆਰ.ਵੀ ਹਾਜਰ ਸਨ।ਵਰਕਸ਼ਾਪ ਨੂੰ ਸੰਬੋਧਨ ਕਰਦਿਆਂ
ਡਾ.ਬੱਸਣ ਨੇ ਦੱਸਿਆ ਕਿ ਇਕ ਸਾਲ ਦੌਰਾਨ ਬੱਚਿਆਂ ਦੀ ਮੌਤ ਹੋਣ ਦਾ ਮੁ¤ਖ ਕਾਰਨ ਸਮੇਂ ਤੋਂ ਪਹਿਲਾਂ ਜਣੇਪਾ, ਜਨਮ ਦੌਰਾਨ ਬੱਚੇ ਦਾ ਦਮ ਘੁ¤ਟਣਾ, ਨਿਮੂਨੀਆਂ,ਡਾਇਰੀਆ, ਇੰਫੈਕਸ਼ਨ ਅਤੇ ਕੂਪੋਸ਼ਨ ਹੁੰਦੇ ਹਨ। ਉਨ੍ਹਾਂ ਦੱਸਿਆ ਕਿ ਇਨ੍ਹਾਂ ਵਿਚੋਂ ਅੱਧੀਆ ਮੌਤਾ ਜਨਮ ਦੇ ਪਹਿਲੇ ਮਹੀਨੇ ਦੌਰਾਨ ਅਤੇ ਅੱਧੀਆਂ ਮੌਤਾਂ ਜਨਮ ਦੇ 24 ਘੰਟਿਆਂ ਦੇ ਅੰਦਰ ਹੋ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਇੰਫੈਕਸ਼ਨ ਅਤੇ ਕੂਪੋਸ਼ਨ ਕਰਕੇ ਬੱਚਿਆਂ ਦੀਆਂ 45 ਫੀਸਦੀ ਮੌਤਾਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਇਨ੍ਹਾਂ ਮੌਤਾਂ ਨੂੰ ਰੋਕਣ ਵਾਸਤੇ ਨੈਸ਼ਨਲ ਹੈਲਥ ਮਿਸ਼ਨ ਤਹਿਤ ਗਰਭ ਦੌਰਾਨ ਪੂਰਾ ਖਿਆਲ, ਡਲਿਵਰੀ ਅਤੇ ਜਣੇਪੇ ਦੌਰਾਨ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ,ਸਿੱਖਿਅਤ ਸਿਹਤ ਸਟਾਫ ਅਤੇ ਇੰਫੈਕਸ਼ਨ ਰੋਕਣ ਵਾਸਤੇ ਟੀਕਾਕਰਨ ਬਹੁਤ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਜਨਮ ਉਪਰੰਤ ਬੱਚੇ ਨੂੰ ਮਾਂ ਦਾ ਦੁੱਧ ਤੁਰੰਤ ਪਿਲਾਉਣ ਕਰਕੇ ਵੀ ਮੌਤ ਦਰ ਘੱਟ ਕੀਤੀ ਜਾ ਸਕਦੀ ਹੈ। ਇਸ ਮੌਕੇ ਡਾ. ਜੀ.ਪੀ.ਸਿੰਘ ਸਟੇਟ ਈ. ਪੀ. ਆਈ. ਅਫਸਰ-ਕਮ-ਨੋਡਲ ਅਫਸਰ ਸੀ.ਡੀ.ਆਰ. ਨੇ ਦੱਸਿਆ ਇਸ ਪ੍ਰੋਗਰਾਮ ਦੇ ਤਹਿਤ ਬੱਚਿਆਂ ਦੀਆਂ ਮੌਤਾਂ ਨੂੰ ਰੋਕਣ ਲਈ ਮੈਡੀਕਲ ਅਤੇ ਸਮਾਜਿਕ ਕਾਰਨ ਘੋਖੇ ਜਾਣਗੇ ਅਤੇ ਉਨ੍ਹਾਂ ਨੂੰ ਦੂਰ ਕਰਨ ਲਈ ਵਿਭਾਗ ਵਲੋਂ ਉਪਰਾਲੇ ਕੀਤੇ ਜਾਣਗੇ। ਉਨ੍ਹਾਂ ਦੱਸਿਆ ਕਿ ਚਾਈਲਡ ਡੈਥ ਰਿਵਿਊ ਦਾ ਭਾਵ ਕਿਸੇ ਖਿਲਾਫ ਕਾਰਵਾਈ ਕਰਨਾ ਨਹੀਂ ਬਲਕਿ ਉਚਿਤ ਕਦਮ ਉਠਾਉਣਾ ਹੈ ਤਾਂ ਜੋ ਬੱਚਿਆਂ ਦੀ ਮੌਤ ਦਰ ਘਟਾਈ ਜਾ ਸਕੇ। ਉਨ੍ਹਾਂ ਕਿਹਾ ਕਿ ਜਿਥੇ ਵੀ ਸਿਹਤ ਸਹੂਲਤ ਦੀ ਕਮੀ ਹੋਵੇਗੀ ਉਸ ਨੂੰ ਦੂਰ ਕੀਤਾ ਜਾਵੇਗਾ। ਇਸ ਮੌਕੇ ਡਾ.ਆਸ਼ੂ ਗੁਪਤਾ ਮੈਟਰਨਲ ਹੈਲਥ ਕੰਸਲਟੈਂਟ ਨੇ ਵੀ ਪ੍ਰੈਜੇਂਟੇਸ਼ਨ ਦਿੱਤੀ। ਇਸ ਵਰਕਸ਼ਾਪ ਵਿਚ ਡਾ.ਰਜਨੀਸ ਸੂਦ ਸਿਵਲ ਸਰਜਨ ਰੋਪੜ, ਡਾ.ਧਰਮਪਾਲ ਸਿਵਲ ਸਰਜਨ ਸ਼ਹੀਦ ਭਗਤ ਸਿੰਘ ਨਗਰ, ਡਾ.ਨੀਤੂ ਭਾਰਦਵਾਜ ਸਿਵਲ ਸਰਜਨ ਫਤਿਹਗੜ੍ਹ ਸਾਹਿਬ , ਡਾ.ਹਰਪ੍ਰੀਤ ਮਾਨ ਜ਼ਿਲ੍ਹਾ ਟੀਕਾਕਰਨ ਅਫਸਰ ਜ¦ਧਰ ਤੋਂ ਇਲਾਵਾ ਐਸ.ਐਮ.ਓਜ਼ ਵੀ ਹਾਜ਼ਰ ਸਨ।