Skip to content
Independent perspectives. Global stories.
BREAKING

ਗੁਰੂ ਹਰਗੋਬਿੰਦ ਸਕੂਲ ਵਿਖੇ ਕੋਚਿੰਗ ਕੈਂਪ

Share this story

ਸਰਦੂਲਗੜ੍ਹ, 8 ਜੁਲਾਈ (ਬਲਜੀਤ ਪਾਲ)-ਗੁਰੂ ਹਰਗੋਬਿੰਦ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਜੌੜਕੀਆਂ ਵਿਚ ਗਰਮੀਆਂ ਦੀਆਂ ਛੁਟੀਆਂ ਦੌਰਾਨ 15 ਦਿਨ ਦਾ ਹੈਂਡਬਾਲ (ਲੜਕੇ ਅਤੇ ਲੜਕੀਆਂ ) ਦਾ ਕੋਚਿੰਗ ਕੈਂਪ ਲਗਾਇਆ ਗਿਆ . ਇਸ ਕੈਂਪ ਵਿਚ ਸਕੂਲ ਦੇ 96 ਬਚਿਆਂ ਨੇ ਵਧ ਚੜ੍ਹ ਕੇ ਭਾਗ ਲਿਆ . ਇਸ ਕੈਂਪ ਵਿਚ ਕੋਚ ਮਨਜੀਤ ਸਿੰਘ (ਮੰਨਾ),ਤੇਜਾ ਸਿੰਘ ਰੰਧਾਵਾ,ਸੁਖਪਾਲ ਸਿੰਘ,ਗੁਰਦੀਪ ਸਿੰਘ ਨੇ ਬਚਿਆਂ ਨੂੰ ਚੰਗੀ ਤਕਨੀਕ ਅਤੇ ਖੇਡ ਦੇ ਗੁਰ ਦਸੇ . ਇਸ ਕੈਂਪ ਦੌਰਾਨ ਸਕੂਲ ਪ੍ਰਿੰਸੀਪਲ ਸ:ਜਸਵਿੰਦਰ ਸਿੰਘ ਜੌੜਕੀਆਂ ਅਤੇ ਮੈਨੇਜਿੰਗ ਡਾਇਰੈਕਟਰ ਮਨਦੀਪ ਸਿੰਘ ਜਟਾਣਾ ਵੀ ਉਚੇਚੇ ਤੋਰ ਤੇ ਸ਼ਾਮਿਲ ਰਹੇ ਅਤੇ ਜੀਵਨ ਵਿਚ ਖੇਡਾਂ ਦਾ ਮਹਤਵ ਤੋਂ ਬਚਿਆਂ ਨੂੰ ਜਾਣੂ ਕਰਵਾਇਆ . ਇਸ ਮੌਕੇ ਸਕੂਲ ਟੀਚਰ ਜਗਰਾਜ ਸਿੰਘ,ਗੁਰਮੇਲ ਸਿੰਘ,ਅਮਨਦੀਪ ਸਿੰਘ,ਨਿਰਮਲ ਸਿੰਘ ਆਦਿ ਵੀ ਮੋਕੇ ਤੇ ਹਾਜਿਰ ਰਹੇ . ਇਸ ਮੌਕੇ ਸੇਵਾਦਾਰ ਲਖਵੀਰ ਕੌਰ,ਮਨਜੀਤ ਕੌਰ,ਸੁਰਜੀਤ ਕੌਰ ਨੇ ਵੀ ਬਹੁਤ ਸਾਥ ਦਿਤਾ।

WRITTEN BY