ਸ਼ਹੀਦਾਂ ਦੀ ਕੁਰਬਾਨੀ ਨੂੰ ਨਵੀ ਪੀੜ੍ਹੀ ਤੱਕ ਪੁਜਦਾ ਕਰਨ ਲਈ ਮੀਡੀਆ ਦਾ ਅਹਿਮ ਯੋਗਦਾਨ : ਰੰਧਾਵਾ
ਖੰਨਾ, 6 ਜੁਲਾਈ (ਲਾਲ ਸਿੰਘ ਮਾਂਗਟ)- ਸ਼ਹੀਦਾਂ ਦੀ ਕੁਰਬਾਨੀ ਸਬੰਧੀ ਨਵੀ ਪੀੜ੍ਹੀ ਨੂੰ ਜਾਗਰੂਕ ਕਰਨ ਵਿੱਚ ਮੀਡੀਏ ਦਾ ਅਹਿਮ ਯੋਗਦਾਨ ਰਿਹਾ ਹੈ, ਅਜੋਕੇ ਸਮੇਂ ਤਾਂ ਹੋਰ ਵੀ ਜਰੂਰੀ ਹੋ ਜਾਂਦਾ ਹੈ ਕਿ ਮੀਡੀਆ ਆਪਣੀ ਲੇਖਣੀ ਅਤੇ ਸਿੱਖ ਇਤਿਹਾਸ ਦੀ ਰੋਸਨੀ ਵਿੱਚ ਨੌਜੁਆਨ ਪੀੜ੍ਹੀ ਦਾ ਮਾਰਗ ਦਰਸ਼ਨ ਕਰੇ। ਉਕਤ ਸ਼ਬਦਾਂ ਦਾ ਪ੍ਰਗਟਾਵਾ ਪੰਜਾਬ ਦੇ ਜੇਲਾਂ ਤੇ ਸਹਿਕਾਰਤਾ ਵਿਭਾਗ ਦੇ ਕੈਬਨਿਟ ਮੰਤਰੀ ਸ. ਸੁਖਜਿੰਦਰ ਸਿੰਘ ਰੰਧਾਵਾ ਨੇ ਰੱਬੋਂ ਉਚੀ ਵਿਖੇ ਦੇਸ਼ ਦੀ ਜੰਗੇ ਅਜ਼ਾਦੀ ਦੇ ਪਹਿਲੇ ਸ਼ਹੀਦ ਬਾਬਾ ਮਹਿਰਾਜ ਸਿੰਘ ਦੀ 162ਵੀ ਰਾਜ ਪੱਧਰੀ ਸਮਾਗਮ ਦੌਰਾਨ ਅਦਾਰਾ ਰੋਜਾਨਾ ਪੰਜਾਬ ਟਾਇਮਜ ਦਾ ਸਪਲੀਮੈਂਟ ਰਿਲੀਜ ਕਰਨ ਮੌਕੇ ਕਹੇ। ਅਦਾਰਾ ਪੰਜਾਬ ਟਾਇਮਜ ਦਾ ਪੁਲਿਸ ਜਿਲ੍ਹਾਂ ਖੰਨਾ ਵਿਖੇ ਉਪ ਦਫਤਰ ਸ਼ੁਰੂ ਕਰਨ ਮੌਕੇ ਬਾਬਾ ਮਹਿਰਾਜ ਸਿੰਘ ਜੀ ਦੀ ਬਰਸੀ ਨੂੰ ਸਮ੍ਰਪਿਤ ਪਲੇਠੇ ਸਪਲੀਮੈਂਟ ਦੀ ਸ਼ਲਾਘਾਂ ਕਰਦਿਆ ਸ. ਰੰਧਾਵਾ ਨੇ ਕਿਹਾ ਕਿ ਦੇਸ਼ ਦੇ ਚੌਥੇ ਥੰਮ ਮੀਡੀਏ ਦਾ ਦੇਸ਼ ਦੀ ਅਜ਼ਾਦੀ ਲਈ ਵੱਡਮੁੱਲਾ ਯੋਗਦਾਨ ਹੈ। ਬੇਬਾਕੀ ਨਾਲ ਲਿਖਣ ਵਾਲੀਆਂ ਕਲਮਾਂ ਸਮਾਜ ਅੰਦਰਲੀ ਗੰਦਗੀ ਸਾਫ ਕਰਨ ਲਈ ਅਹਿਮ ਰੋਲ ਅਦਾ ਕਰਦੀਆਂ ਹਨ। ਪੁਿਲਸ ਜਿਲ੍ਹਾਂ ਖੰਨਾ ਦੇ ਇੰਚਾਰਜ ਸ. ਲਾਲ ਸਿੰਘ ਮਾਂਗਟ ਵਲੌਂ ਪ੍ਰਕਾਸ਼ਿਤ ਕੀਤਾ ਸਪਲੀਮੈਂਟ ਰਿਲੀਜ ਕਰਨ ਮੌਕੇ ਹਲਕਾ ਪਾਇਲ ਦੇ ਵਿਧਾਇਕ ਲਖਵੀਰ ਸਿੰਘ ਲੱਖਾ ਨੇ ਕਿਹਾ ਕਿ ਬਾਬਾ ਜੀ ਦੀ ਬਰਸੀ ਮੌਕੇ ਸ਼ਹੀਦਾਂ ਦੀ ਕੁਰਬਾਨੀ ਨੂੰ ਲੋਕਾਂ ਤੱਕ ਪੁੱਜਦਾ ਕਰਨ ਲਈ ਪ੍ਰਕਾਸ਼ਿਤ ਕੀਤਾ ਸਪਲੀਮੈਂਟ, ਅਦਾਰੇ ਪੰਜਾਬ ਟਾਇਮਜ ਦੀਆਂ ਉਚੀਆਂ ਸੁੱਚੀਆ ਕਦਰਾਂ ਕੀਮਤਾਂ ਦਾ ਮੁੱਦਈ ਹੋਣ ਦਾ ਸਬੂਤ ਹੈ। ਇਸ ਮੌਕੇ ਸਾਬਕਾ ਟਰਾਂਸਪੋਰਟ ਮੰਤਰੀ ਤੇਜ ਪ੍ਰਕਾਸ਼ ਸਿੰਘ ਕੋਟਲੀ, ਵਿਧਾਇਕ ਅਮਰੀਕ ਸਿੰਘ ਢਿੱਲੋਂ, ਵਿਧਾਇਕ ਲਖਵੀਰ ਸਿੰਘ ਲੱਖਾ, ਮਲਕੀਤ ਸਿੰਘ ਦਾਖਾ, ਕਾਂਗਰਸ ਜਿਲ੍ਹਾਂ ਪ੍ਰਧਾਨ ਗੁਰਦੇਵ ਸਿੰਘ ਲਾਪਰਾਂ, ਦੋਰਾਹਾ ਨਗਰ ਕੌਸਲ ਪ੍ਰਧਾਨ ਬੰਤ ਸਿੰਘ ਦੋਬੁਰਜੀ, ਪੁਿਲਸ ਜਿਲ੍ਹਾਂ ਖੰਨਾ ਇੰਚਾਰਜ ਸ. ਲਾਲ ਸਿੰਘ ਮਾਂਗਟ, ਪੱਤਰਕਾਰ ਬਲਜੀਤ ਸਿੰਘ ਜੱਲ੍ਹਾ ਪਾਇਲ, ਪੱਤਰਕਾਰ ਸਵਰਨਜੀਤ ਸਿੰਘ ਮਲੌਦ, ਜੱਥੇਦਾਰ ਮੰਗਤ ਰਾਇ ਸਿੰਘ ਲਸਾੜਾ, ਯਾਦਵਿੰਦਰ ਸਿੰਘ ਜੰਡਾਲੀ, ਕੁਲਦੀਪ ਸਿੰਘ ਰਾਮਪੁਰ, ਕੌਸਲਰ ਰਾਜਵੀਰ ਰੂਬਲ, ਸਕੱਤਰ ਦਰਸ਼ਨ ਸਿੰਘ ਆਦਿ ਹਾਜ਼ਰ ਸਨ।



