ਜਗਰਾਉਂ, 5 ਜੁਲਾਈ (ਪਰਮਜੀਤ ਸਿੰਘ ਗਰੇਵਾਲ)- ਪੁਲਿਸ ਜ਼ਿਲ੍ਹਾ ਲੁਧਿਆਣਾ (ਦਿਹਾਤੀ) ਦੇ ਐਸ. ਐਸ. ਪੀ. ਸੁਰਜੀਤ ਸਿੰਘ ਨੇ ਨਸ਼ਿਆਂ ਨੂੰ ਨੱਥ ਪਾਉਣ ਲਈ ਡਰੱਗ ਐਮਰਜੈਸੀ ਟੀਮ ਦਾ ਗਠਨ ਕੀਤਾ, ਜਿਹੜੀ 24 ਘੰਟੇ ਕੰਮ ਕਰੇਗੀ। ਐਸ. ਐਸ. ਪੀ. ਸੁਰਜੀਤ ਸਿੰਘ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਦੱਸਿਆ ਕਿ ਇਸ ਟੀਮ ’ਚ ਇਕ ਐਨ. ਜੀ. ਓ, ਦੋ ਹੌਲਦਾਰ, ਤਿੰਨ ਕਾਂਸਟੇਬਲ ਤੇ ਤਿੰਨ ਲੇਡੀ ਕਾਂਸਟੇਬਲ ਹੋਣਗੇ, ਇਹ ਟੀਮ ਸਾਰੀਆਂ ਸੁਵਿਧਾਵਾਂ ਨਾਲ ਲੈਸ ਹੋਵੇਗੀ। ਉਨ੍ਹਾਂ ਦੱਸਿਆ ਕਿ ਇਸ ਟੀਮ ਦਾ ਕੰਮ ਸਿਰਫ਼ ਨਸ਼ਾਂ ਤਸਕਰਾਂ ਨੂੰ ਫੜ੍ਹਨਾ ਹੈ ਤੇ ਇਹ ਟੀਮ ਜਗਰਾਉਂ, ਰਾਏਕੋਟ, ਦਾਖਾ ਤੇ ਸਿੱਧਵਾਂ ਬੇਟ ’ਚ ਵੀ ਕੰਮ ਕਰੇਗੀ। ਉਨ੍ਹਾਂ ਕਿਹਾ ਕਿ ਨਸ਼ਿਆਂ ਨੂੰ ਨੱਥ ਪਾਉਣ ਲਈ ਸਮਾਜ ਸੇਵੀ ਜੱਥੇਬੰਦੀਆਂ ਅੱਗੇ ਆਉਣ ਤੇ ਲੋਕ ਸਾਨੂੰ ਪੂਰਨ ਸਹਿਯੋਗ ਦੇਣ ਤਾਂ ਕਿ ਸਮਾਜ ਵਿਚੋਂ ਨਸ਼ਾ ਖ਼ਤਮ ਕੀਤਾ ਜਾ ਸਕਦਾ ਹੈ।
ਉਨ੍ਹਾਂ ਕਿਹਾ ਕਿ ਸਾਡੇ ਵੱਲੋਂ ਨਸ਼ਿਆਂ ਦੇ ਖਾਤਮੇ ਲਈ ਸਿਰਤੋੜ ਮਿਹਨਤ ਕੀਤੀ ਤੇ ਕਈ ਨਸ਼ਾਂ ਤਸਕਰਾਂ ਨੂੰ ਜੇਲ੍ਹ ਦੀਆਂ ਸ਼ਲਾਖਾਂ ਪਿੱਛੇ ਭੇਜਿਆ।
ਨਸ਼ਾਂ ਤਸਕਰਾਂ ਨੂੰ ਨੱਥ ਪਾਉਣ ਲਈ ਡਰੱਗ ਐਮਰਜੈਸੀ ਟੀਮ ਦਾ ਗਠਨ : ਐਸ.ਐਸ.ਪੀ. ਸੁਰਜੀਤ ਸਿੰਘ



