ਬਾਦਸ਼ਾਹਪੁਰ/ਘਗਾ, 5 ਜੁਲਾਈ (ਗੁਰਪ੍ਰਕਾਸ਼ ਸਿੰਘ ਧੰਜੂ)- ਨਸ਼ੇ ਨੂੰ ਲੈ ਕੇ ਪੂਰੇ ਸੂਬੇ ਦੇ ਲੋਕਾ ਵਲੋਂ ਨਸ਼ਿਆ ਦੇ ਖਿਲਾਫ ਜੰਗ ਛੇੜੀ ਹੋਈ ਹੈ। ਪੰਜਾਬ ਅੰਦਰ ਵਖ-2 ਥਾਵਾਂ ਤੇ ਲੋਕਾ ਵਲੋਂ ਨਸ਼ੇ ਦੇ ਤੇ ਨਸ਼ਾ ਤਸਕਰਾਂ ਖਿਲਾਫ ਰੋਸ ਪ੍ਰਦਰਸ਼ਨ ਕੀਤੇ ਜਾ ਰਹੈ ਹਨ। ਇਸ ਲੜੀ ਤਹਿਤ ਅਜ ਇਲਾਕੇ ਦੀ ਸਮਾਜ ਸੇਵੀ ਸੰਸਥਾ ਕੈਮਿਸਟ ਐਸੋਸੀਏਸ਼ਨ ਬਾਦਸ਼ਾਹ ਪੁਰ ਨੇ ਨਸ਼ਿਆਂ ਦੇ ਵਿਰੋਧ ਵਿਚ ‘ ਚਿਟੇ ਦੇ ਵਿਰੁਧ ਕਾਲਾ ਹਫਤਾ‘ ਮਨਾਉਂਦੇ ਹੋਏ ਸ਼ਹਿਰ ਵਿਚ ਇਕ ਰੋਸ ਮਾਰਚ ਦਾ ਆਯੋਜਨ ਕੀਤਾ ਗਿਆ। ਇਸ ਰੋਸ ਮਾਰਚ ਵਿਚ ਕੈਮਿਸਟ ਐਸੋਸੀਏਸ਼ਨ ਦੇ ਮੈਂਬਰਾਂ ਨੇ ਚੋੰਕੀ ਇੰਚਾਰਜ ਸ੍ਰ ਬਲਜੀਤ ਸਿੰਘ ਨੂੰ ਮੁੱਖ ਮੰਤਰੀ ਦੇ ਨਾਮ ਇਕ ਮੰਗ ਪਤਰ ਸੋਪਿਆ ਜਿਸ ਵਿਚ ਮੁਖ ਮੰਤਰੀ ਪੰਜਾਬ ਤੋਂ ਮੰਗ ਕੀਤੀ ਗਈ ਕਿ ਨਸ਼ਿਆਂ ਨਾਲ ਤਬਾਹ ਹੋ ਰਹੇ ਰੰਗਲੇ ਪੰਜਾਬ ਨੂੰ ਬਚਾਉਣ ਲਈ ਉਹ ਸਖਤ ਤੋਂ ਸਖਤ ਕਦਮ ਚੁਕੇ ਜਾਂਣ ਤਾ ਜੋ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਰੂਪੀ ਦੈਂਤ ਤੋਂ ਬਚਾਇਆ ਜਾ ਸਕੇ। ਇਸ ਮੰਗ ਪਤਰ ਵਿਚ ਇਹ ਵੀ ਮੰਗ ਕੀਤੀ ਗਈ ਕਿ ਨਸ਼ਾ ਤਸਕਰਾਂ ਨੂੰ ਅਜਿਹੀ ਮਿਸਾਲੀ ਸਜਾਂ ਦਿਤੀ ਜਾਵੇ ਤਾਂ ਜੋ ਨਸ਼ਿਆਂ ਦਾ ਵਪਾਰ ਕਰਨ ਤੋਂ ਪਹਿਲਾਂ ਇਹ ਸਮਾਜ ਵਿਰੋਧੀ ਲੋਕਾਂ ਦੇ ਮਨਾਂ ਵਿਚ ਦਹਿਸ਼ਤ ਪੈਦਾ ਹੋ ਸਕੇ। ਇਸ ਮੌਕੇ ਕੈਮਿਸਟ ਐਸੋਸੀਏਸ਼ਨ ਦੇ ਪ੍ਰਧਾਨ ਡਾਂ ਜੁਝਾਰ ਸਿੰਘ ਜਜ, ਸੁਖਵਿੰਦਰ ਸਿੰਘ ਜੰਮੂ,ਡਾਂ ਦਵਿੰਦਰ ਸਿੰਘ, ਡਾਂ ਰਵਿੰਦਰ ਸਿੰਘ, ਸਤਪਾਲ ਸਿੰਘ ਸਮਰ ਮੈਡੀਕਲ ਸਟੋਰ, ਸਾਹਿਬ ਸਿੰਘ ਨਨਹੇੜਾ, ਦਰਸਨ ਸਿੰਘ, ਕਲਦੀਪ ਸਿੰਘ, ਬਚਿਤਰ ਸਿੰਘ, ਸਤਪਾਲ ਅਰੋੜਾ, ਮਿੰਟੂ ਸਿੰਘ, ਡਾਂ ਜਤਿੰਦਰ ਸਿੰਘ, ਲਖਵਿੰਦਰ ਸਿੰਘ ਜੰਮੂ, ਗੁਰਿੰਦਰ ਸਿੰਘ ਭੰਗੂ, ਸੁਰਜੀਤ ਸਿੰਘ ਬਕਰਾਹਾ, ਰਕੇਸ਼ ਅਰੋੜਾ, ਪ੍ਰੇਮ ਗੋਇਲ ਆਦਿ ਮੌਜੂਦ ਸਨ।
ਸਮਾਜ ਸੇਵੀ ਸੰਸਥਾ ਕੈਮਿਸਟ ਐਸੋਸੀਏਸ਼ਨ ਬਾਦਸ਼ਾਹਪੁਰ ਵੱਲੋਂ ਨਸ਼ਿਆਂ ਦੇ ਵਿਰੋਧ ਵਿੱਚ ਰੋਸ ਮਾਰਚ



