Skip to content
Independent perspectives. Global stories.
BREAKING

ਇੰਗਲੈਂਡ ਨਿਵਾਸੀ ਸੰਗਤ ਅਤੇ ਅਕਾਲ ਚੈਨਲ ਯੂ.ਕੇ. ਵੱਲੋਂ ਭਾਈ ਅਮਰਜੀਤ ਸਿੰਘ ਝਾਂਸੀ ਦੇ ਪ੍ਰੀਵਾਰ ਦੀ ਆਰਥਿਕ ਸਹਾਇਤਾ

Share this story

ਸ੍ਰੀ ਅਨੰਦਪੁਰ ਸਾਹਿਬ, 4 ਜੁਲਾਈ (ਦਵਿੰਦਰਪਾਲ ਸਿੰਘ, ਅੰਕੁਸ਼)- ਤਖ਼ਤ ਸ੍ਰੀ ਕੇਸਗੜ੍ਹ ਸਾਹਿਬ, ਸ੍ਰੀ ਅਨੰਦਪੁਰ ਸਾਹਿਬ ਦੇ ਵਿਦਵਾਨ ਹਜੂਰੀ ਰਾਗੀ ਭਾਈ ਅਮਰਜੀਤ ਸਿੰਘ ਝਾਂਸੀ ਜੋ ਕਿ ਪਿਛਲੇ ਦਿਨੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਕੀਰਤਨ ਦੀ ਸੇਵਾ ਨਿਭਾਉਂਦਿਆਂ ਹੀ ਗੁਰੂ ਚਰਨਾਂ ਵਿੱਚ ਲੀਨ ਹੋ ਗਏ ਸਨ, ਦੀਆਂ ਪੰਥ ਪ੍ਰਤੀ ਸੇਵਾਵਾਂ ਨੂੰ ਮੁੱਖ ਰੱਖਦਿਆਂ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦਾ ਸਟਾਫ ਜੋ ਕਿ ਅੱਜ ਕੱਲ ਇੰਗਲੈਂਡ ਵਿੱਚ ਵਸੇ ਹੋਏ ਹਨ ਅਤੇ ਅਕਾਲ ਚੈਨਲ ਯੂ.ਕੇ ਵੱਲੋਂ ਭਾਈ ਸੇਵਾ ਸਿੰਘ ਸਾਬਕਾ ਰਾਗੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਰਾਹੀਂ ਇੱਕ ਲੱਖ ਪੰਜ ਹਜ਼ਾਰ ਰੁਪਏ ਦੀ ਆਰਥਿਕ ਸਹਾਇਤਾ ਕੀਤੀ ਗਈ। ਭਾਈ ਅਮਰਜੀਤ ਸਿੰਘ ਝਾਂਸੀ ਦੀ ਧਰਮ ਪਤਨੀ ਬੀਬੀ ਜਸਬੀਰ ਕੌਰ, ਸਪੁੱਤਰੀ ਸਿਮਰਨਜੀਤ ਕੌਰ ਅਤੇ ਬੇਟੇ ਗੁਰਨੂਰ ਸਿੰਘ ਨੂੰ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਪਹੁੰਚ ਕੇ ਉਪਰੋਕਤ ਰਾਸ਼ੀ ਦਾ ਚੈਕ ਸੌਂਪਿਆਂ ਗਿਆ। ਇਸ ਕਾਰਜ ਵਿੱਚ ਅਕਾਲ ਚੈਨਲ ਯੂ.ਕੇ ਦੇ ਐਮ.ਡੀ. ਸ੍ਰ. ਅਮਰੀਕ ਸਿੰਘ ਕੁੰਨਰ, ਐਡੀਟਰ ਸ੍ਰ. ਜਗਜੀਤ ਸਿੰਘ ਅਤੇ ਸਮੂਹ ਸਰੋਤਿਆਂ ਦੇ ਨਾਲ ਨਾਲ ਭਾਈ ਜਸਵਿੰਦਰ ਸਿੰਘ ਅਨੰਦਪੁਰ ਸਾਹਿਬ, ਭਾਈ ਹਰਦਿਆਲ ਸਿੰਘ, ਭਾਈ ਫੁਲਵਿੰਦਰ ਸਿੰਘ, ਭਾਈ ਬਚਿੱਤਰ ਸਿੰਘ, ਭਾਈ ਮੱਖਣ ਸਿੰਘ, ਭਾਈ ਜੋਗਿੰਦਰ ਸਿੰਘ ਅਤੇ ਭਾਈ ਮੋਹਨ ਸਿੰਘ ਸਾਬਕਾ ਪੰਜ ਪਿਆਰੇ ਸਾਹਿਬਾਨ, ਭਾਈ ਬਲਵੀਰ ਸਿੰਘ ਸਰਪੰਚ, ਭਾਈ ਜਰਨੈਲ ਸਿੰਘ ਮੋਹਾਲੀ, ਭਾਈ ਸਤਵੰਤ ਸਿੰਘ ਮੁਕਤਸਰ, ਭਾਈ ਜਸਵੰਤ ਸਿੰਘ ਕਲਸੀ, ਭਾਈ ਸੁਖਦੇਵ ਸਿੰਘ ਔਜਲਾ ਅਤੇ ਭਾਈ ਸੇਵਾ ਸਿੰਘ ਸਾਬਕਾ ਰਾਗੀ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵੱਲੋਂ ਭਰਪੂਰ ਯੋਗਦਾਨ ਪਾਇਆ ਗਿਆ ਤੇ ਅੱਗੋਂ ਵੀ ਇਸ ਪਰਿਵਾਰ ਦੀ ਹਰ ਤਰ੍ਹਾਂ ਦੀ ਸਹਾਇਤਾ ਕਰਨ ਦਾ ਵਾਅਦਾ ਕੀਤਾ ਗਿਆ। ਇਸ ਸਮੇਂ ਹੈਡਗ੍ਰੰਥੀ ਗਿਆਨੀ ਫੂਲਾ ਸਿੰਘ, ਸ੍ਰ. ਜਸਵੀਰ ਸਿੰਘ ਮੈਨੇਜਰ, ਸ੍ਰ. ਮਲਕੀਤ ਸਿੰਘ ਮੀਤ ਮੈਨੇਜਰ, ਭਾਈ ਸਰਬਜੀਤ ਸਿੰਘ, ਭਾਈ ਹਰਜੀਤ ਸਿੰਘ, ਭਾਈ ਕਰਮਜੀਤ ਸਿੰਘ, ਭਾਈ ਕੁਲਵੰਤ ਸਿੰਘ ਪੰਜ ਪਿਆਰੇ ਸਾਹਿਬਾਨ, ਸ੍ਰ. ਰੇਸ਼ਮ ਸਿੰਘ ਸੁਪਰਵਾਈਜਰ, ਸ੍ਰ. ਭੁਪਿੰਦਰ ਸਿੰਘ ਅਤੇ ਸ੍ਰ. ਸੁਰਜੀਤ ਸਿੰਘ ਸੂਚਨਾ ਅਫਸਰ ਹਾਜ਼ਰ ਸਨ।

WRITTEN BY