Skip to content
Independent perspectives. Global stories.
BREAKING

ਮਾਨਸੂਨ ਸ਼ੈਸ਼ਨ ਦੌਰਾਨ ਅਫ਼ਗਾਨੀ ਸਿਖਾਂ ਨੂੰ ਪਕੀ ਨਾਗਰਿਕਤਾ ਦਿਵਾਉਣ ਦੀ ਕੋਸ਼ਿਸ਼ ਕਰਾਂਗੇ : ਸ. ਸੁਖਬੀਰ ਸਿੰਘ ਬਾਦਲ

Share this story

ਨਵੀਂ ਦਿਲੀ, 4 ਜੁਲਾਈ- ਅਫ਼ਗਾਨਿਸਤਾਨ ਤੋਂ ਭਾਰਤ ਆਏ ਸਿਖਾਂ ਨੂੰ ਸੰਸਦ ਦੇ ਮਾਨਸੂਨ ਸ਼ੈਸ਼ਨ ਦੌਰਾਨ ਰਾਜਸਭਾ ‘ਚ ਨਾਗਰਿਕਤਾ ਬਿਲ ਪਾਸ ਕਰਵਾਕੇ ਪਕੀ ਨਾਗਰਿਕਤਾ ਦਿਲਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਇਸ ਗਲ ਦਾ ਐਲਾਨ ਪੰਜਾਬ ਦੇ ਸਾਬਕਾ ਉਪ ਮੁਖਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅਜ ਗੁਰਦੁਆਰਾ ਗੁਰੂ ਅਰਜਨ ਦੇਵ ਜੀ, ਨਿਯੂ ਮਹਾਵੀਰ ਨਗਰ ਵਿਖੇ ਅਫ਼ਗਾਨਿਸਤਾਨ ‘ਚ ਮਾਰੇ ਗਏ ਸਿਖਾਂ ਦੀ ਯਾਦ ‘ਚ ਅਫਗਾਨੀ ਸੰਗਤ ਵਲੋਂ ਕਰਵਾਏ ਗਏ ਸਮਾਗਮ ਦੌਰਾਨ ਸੰਗਤਾਂ ਨੂੰ ਸੰਬੋਧਿਤ ਕਰਦੇ ਹੋਏ ਕੀਤਾ।ਇਸ ਮੌਕੇ ਵਖ-ਵਖ ਸਿਆਸੀ ਪਾਰਟੀਆਂ ਦੇ ਆਗੂਆਂ ਨੇ ਸ਼ਹੀਦਾਂ ਨੂੰ ਸ਼ਰਧਾ ਦੇ ਫੁਲ ਭੇਟ ਕੀਤੇ।ਬਾਦਲ ਨੇ ਕਿਹਾ ਕਿ ਅਤਵਾਦ ਦਾ ਕੋਈ ਧਰਮ ਨਹੀਂ ਹੁੰਦਾ।35 ਸਾਲ ਪਹਿਲਾਂ ਜਦੋਂ ਮੈਂ ਕਾਬੁਲ ਗਿਆ ਸੀ ਤਾਂ ਅਫ਼ਗਾਨਿਸਤਾਨ ਖੁਸ਼ਹਾਲ ਦੇਸ਼ ਸੀ, ਪਰ ਕੁਝ ਲੋਕਾਂ ਵਲੋਂ ਤਬਾਹੀ ਦੀ ਰਚੀ ਗਈ ਸਾਜਿਸ਼ ਨੇ ਅਫ਼ਗਾਨਿਸਤਾਨ ਨੂੰ ਖਤਮ ਕਰ ਦਿਤਾ ਹੈ। ਅਜ ਸਾਰੀ ਕੌਮ ਨੂੰ ਇਕ ਝੰਡੇ ਹੇਠਾਂ ਖੜੇ ਹੋਣ ਦੀ ਲੋੜ ਹੈ। ਸੰਗਤਾਂ ਨੇ ਹਮੇਸ਼ਾ ਸ਼੍ਰੋਮਣੀ ਅਕਾਲੀ ਦਲ ਨੂੰ ਪੰਥ ਦੀ ਨੁਮਾਇੰਦਾ ਜਥੇਬੰਦੀ ਦੇ ਤੌਰ ‘ਤੇ ਕਾਰਜ ਕਰਨ ਦੀ ਤਾਕਤ ਦਿਤੀ ਹੈ।ਬਾਦਲ ਨੇ ਕਿਹਾ ਕਿ ਸਿਖਾਂ ਨੇ ਹਮੇਸ਼ਾ ਦੇਸ਼ ਦੀ ਚੜ੍ਹਦੀਕਲਾ ਲਈ ਆਪਣੇ ਆਪ ਨੂੰ ਸਮਰਪਿਤ ਕੀਤਾ ਹੈ। ਅਕਾਲੀ ਦਲ ਪੂਰੀ ਕੋਸ਼ਿਸ਼ ਕਰੇਗਾ ਕਿ ਵਿਰੋਧੀ ਪਾਰਟੀਆਂ ਨੂੰ ਵਿਸ਼ਵਾਸ਼ ‘ਚ ਲੈ ਕੇ 20 ਜੁਲਾਈ ਤੋਂ ਸ਼ੁਰੂ ਹੋ ਰਹੇ ਸੰਸਦ ਦੇ ਮਾਨਸ਼ੂਨ ਸ਼ੈਸ਼ਨ ਦੌਰਾਨ ਅਫ਼ਗਾਨੀ ਸਿਖਾਂ ਦੀ ਨਾਗਰਿਕਤਾ ਦੇ ਬਿਲ ਨੂੰ ਪਾਸ ਕਰਵਾਇਆ ਜਾਵੇ।
ਬਾਦਲ ਨੇ ਇਸ ਸਬੰਧੀ ਰਾਜਸਭਾ ਮੈਂਬਰ ਸੁਖਦੇਵ ਸਿੰਘ ਢੀਂਡਸਾ ਦੀ ਅਗਵਾਈ ਹੇਠ ਤਾਲਮੇਲ ਕਮੇਟੀ ਬਣਾਉਣ ਦਾ ਐਲਾਨ ਕਰਦੇ ਹੋਏ ਕਮੇਟੀ ‘ਚ ਮੈਂਬਰ ਵਜੌਂ ਦਿਲੀ ਕਮੇਟੀ ਪ੍ਰਧਾਨ ਮਨਜੀਤ ਸਿੰਘ ਜੀ.ਕੇ., ਜਨਰਲ ਸਕਤਰ ਮਨਜਿੰਦਰ ਸਿੰਘ ਸਿਰਸਾ, ਸਾਬਕਾ ਪ੍ਰਧਾਨ ਅਵਤਾਰ ਸਿੰਘ ਹਿਤ ਨੂੰ ਰਖਣ ਦਾ ਇਸ਼ਾਰਾ ਕੀਤਾ। ਜੀ.ਕੇ. ਨੇ ਦਿਲੀ ਕਮੇਟੀ ਵਲੋਂ ਮਾਰੇ ਗਏ ਸਿਖਾਂ ਦੀ ਯਾਦ ‘ਚ 7 ਜੁਲਾਈ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਰਖਵਾਉਣ ਅਤੇ 9 ਜੁਲਾਈ ਨੂੰ ਅਰਦਾਸ ਸਮਾਗਮ ਕਰਾਉਣ ਦਾ ਐਲਾਨ ਕੀਤਾ।

WRITTEN BY