ਰੂਪਨਗਰ, 3 ਜੁਲਾਈ (ਲਾਡੀ ਖਾਬੜਾ)- ਰੋਪੜ ਜ਼ੋਨ ਦੇ ਆਈ.ਜੀ ‘ਵੀ. ਨੀਰਜਾ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਨੂੰ ਨਥ ਪਾਉਣ ਲਈ ‘ਹਾਈਵੇ ਪੈਟਰੋਲਿੰਗ ਇੰਚਾਰਜ ਸੰਜੀਵ ਕੁਮਾਰ ਭਟ ਦੀ ਅਗਵਾਈ ਵਿਚ ਹਾਈਵੇ ਪੈਟਰੋਲਿੰਗ ਦੀ ਟੀਮ ਏ.ਐਸ.ਆਈ ਹਰਸ਼ਪਾਲ ,ਹੈਡ ਕਾਂਸਟੇਬਲ ਕਰਨੈਲ ਸਿੰਘ ,ਹੌਲਦਾਰ ਜਗਜੀਤ ਸਿੰਘ ,ਹੌਲਦਾਰ ਸੁਖਵਿੰਦਰ ਸਿੰਘ, ਵਲੋਂ ਰੋਪੜ ਨੈਸ਼ਨਲ ਹਾਈਵੇ ਨੰਬਰ 21 ‘ਪਿੰਡ ਬਹਿਰਾਮਪੁਰ ਜ਼ਿਮੀਂਦਾਰਾਂ ਨੇੜੇ ਟੋਲ ਪਲਾਜਾ ਕੋਲ ਓਵਰਲੋਡ ਟਿਪਰ ਅਤੇ ਓਵਰ ਹਾਈਟ 15 ਗਡੀਆਂ ਦੇ ਕਰੀਬ ਚਲਾਨ ਕਟੇ ਗਏ‘ ਅਤੇ ਕਈਆਂ ਨੂੰ ਮੌਕੇ ਤੇ ਚੇਤਾਵਨੀ ਦੇ ਕੇ ਛਡਿਆ ਗਿਆ। ਏ.ਐਸ.ਆਈ ਹਰਪਾਲ ਨੇ ਕਿਹਾ ਕਿ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਕਿਸੇ ਵੀ ਵਾਹਨ ਚਾਲਕ ਨੂੰ ਬਖ਼ਸ਼ਿਆ ਨਹੀਂ ਜਾਵੇਗਾ ਠਅਤੇ ਜੋ ਵੀ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰੇਗਾ ਉਸ ਦੇ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇਗੀ। ਹਾਈਵੇ ਪੈਟਰੋਲਿੰਗ ਇੰਚਾਰਜ ਸੰਜੀਵ ਭਟ ਕੋਲ ਮੌਜੂਦਾ ਸਮੇਂ ਵਿਚ ਤਿੰਨ ਜ਼ਿਲ੍ਹੇ ਹਨ। ਜਿਨ੍ਹਾਂ ਵਿਚ ਰੋਪੜ ਫਤਿਹਗੜ੍ਹ ਸਾਹਿਬ ਮੁਹਾਲੀ ਜ਼ਿਲ੍ਹੇ ਸ਼ਾਮਲ ਹਨ ‘ਅਤੇ ਉਹ ਸਮੇਂ ਸਮੇਂ ਤੇ ਇਨ੍ਹਾਂ ਸਾਰੇ ਜ਼ਿਲ੍ਹਿਆਂ ਵਿਚ ਜਾ ਕੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲੇ ਵਾਹਨਾਂ ਖ਼ਿਲਾਫ਼ ਕਾਰਵਾਈ ਕਰਦੇ ਰਹਿੰਦੇ ਹਨ।
ਹਾਈਵੇ ਪੈਟਰੋਲਿੰਗ ਦੀ ਟੀਮ ਨੇ ਓਵਰਲੋਡ ਅਤੇ ਓਵਰ ਹਾਈਟ ਗੱਡੀਆਂ ਦੇ ਕੱਟੇ ਚਲਾਣ



