ਦੋਰਾਹਾ, 2 ਜੁਲਾਈ (ਲਾਲ ਸਿੰਘ ਮਾਗਟ)- ਮੈਡੀਕਲ ਸਟੋਰਾਂ ਵਾਲੇ ਡਰੱਗ ਨਸ਼ਿਆਂ ਦੇ ਮਾਮਲੇ ਵਿੱਚ ਪੁਲਿਸ ਦਾ ਸਾਥ ਦੇਣ ਅਗਰ ਕੋਈ ਮੈਡੀਕਲ ਸਟੋਰ ਵਾਲਾ ਡਰੱਗ ਵੇਚਣ ਦੇ ਮਾਮਲੇ ਵਿੱਚ ਦੋਸ਼ੀ ਪਾਇਆ ਗਿਆ ਤਾਂ ਉਸ ਖਿਲ਼ਾਫ ਕਤਲ ਦਾ ਮਾਮਲਾ ਵੀ ਦਰਜ ਹੋ ਸਕਦੈ। ਥਾਣਾ ਦੋਰਾਹਾ ਵਿਖੇ ਪੁਲਿਸ ਤੇ ਮੈਡੀਕਲ ਸਟੋਰ ਵਾਲਿਆਂ ਦਰਮਿਆਨ ਹੋਈ ਮੀਟਿੰਗ ਦੌਰਾਨ ਨਸ਼ਿਆਂ ਦੇ ਮਾਮਲੇ ਤੇ ਪੁਲਿਸ ਨੇ ਸਖਤੀ ਵਰਤਦਿਆਂ ਮੈਡੀਕਲ ਸਟੋਰ ਵਾਲਿਆਂ ਦੀ ਸਪੈਸ਼ਲ ਕਲਾਸ ਲਾਈ। ਕਿਉਕਿ ਬੀਤੇ ਦਿਨੀ ਦੋਰਾਹਾ ਵਿਖੇ ਇਕ ਮੈਡੀਕਲ ਸਟੋਰ ਦੀ ਛੱਤ ਤੇ ਡਰੱਗ ਦੀ ੳਵਰ ਡੋਜ ਲੱਗਣ ਨਾਲ ਇਕ ਨੌਜੁਆਨ ਦੀ ਮੌਤ ਹੋ ਗਈ ਸੀ, ਜਿਸ ਦੇ ਮੱਦੇਨਜਰ ਪੁਲਿਸ ਨੇ ਮੈਡੀਕਲ ਸਟੋਰ ਵਾਲਿਆਂ ਤੇ ਸਿਕੰਜਾਂ ਕਸਦਿਆ ਤਾੜਨਾ ਕੀਤੀ ਕਿ ਜੋ ਵੀ ਡਰੱਗ ਮਾਮਲੇ ਵਿੱਚ ਦੋਸੀ ਪਾਇਆ ਗਿਆ, ਉਸ ਖਿਲਾਫ ਕਤਲ ਦਾ ਮਾਮਲਾ ਵੀ ਦਰਜ ਹੋ ਸਕਦਾ ਹੈ। ਯਾਦ ਰਹੇ ਕਿ ਦੋਰਾਹਾ ਵਿੱਚ ਕੁਝ ਮੈਡੀਕਲ ਸਟੋਰ ਵਾਲਿਆਂ ਪਾਸ ਲਾਇਸੰਸ ਵੀ ਨਹੀ ਹੈ ਜੋ ਆਪਣਾ ਕਾਰੋਬਾਰ ਲਾਇਸੰਸ ਠੇਕੇ ਤੇ ਲੈ ਕੇ ਚਲਾਉਦੇ ਹਨ ਜਿਸ ਕਰਕੇ ਆਮ 5 ਰਪਏ ਵਿੱਚ ਵਿਕਣ ਵਾਲੀ ਸਰਿੰਜ 30 ਰੁਪਏ ਵਿੱਚ ਵਿੱਕ ਰਹੀ ਹੈ। ਜਿਸ ਤੋਂ ਸਾਬਤ ਹੁੰਦਾਂ ਹੈ ਕਿ ਮੈਡੀਕਲ ਸਟੋਰਾਂ ਤੋਂ ਡਰੱਗ ਨਸ਼ੇ ਦੀ ਪੁਸ਼ਪਨਾਹੀ ਹੋ ਰਹੀਹੈ। ਡੀਐਸਪੀ ਰਛਪਾਲ ਸਿੰਘ ਢੀਡਸਾਂ ਅਤੇ ਐਸਐਚਓ ਦੋਰਾਹਾ ਹਰਦੀਪ ਸਿੰਘ ਚੀਮਾਂ ਨੇ ਦੱਸਿਆ ਕਿ ਸੂਹ ਮੁਤਾਬਿਕ ਸਰਜਰੀ ਲਈ ਵਰਤੀ ਜਾਦੀ ਦਵਾਈ ਦੀ ਵਰਤੋਂ ਕਾਰਨ ਮੌਤ ਹੋਣ ਦੇ ਮਾਮਲੇ ਵੀ ਧਿਆਨ ਗੋਚਰੇ ਹਨ। ਇਸ ਦਵਾਈ ਦੀ ੳਵਰ ਡੋਜ ਦੇ ਮਾਮਲੇ ਦੇ ਨਾਲ ਹੀ ਸਟੋਰਾਂ ਵਾਲੇ ਡਾਕਟਰ ਦੀ ਪਰਚੀ ਬਿਨਾਂ ਸਰਿੰਜਾਂ ਦੀ ਵਕਰੀ ਨਹੀ ਕਰਨਗੇ। ਅਗਰ ਕੋਈ ਵਿਅਕਤੀ ਡਰੱਗਜ ਦੀ ਮੰਗ ਕਰਦਾ ਹੈ ਤਾਂ ਸਟੋਰਾਂ ਵਾਲੇ ਇਹ ਮਾਮਲਾ ਪੁਲਿਸ ਦੇ ਧਿਆਨ ਵਿੱਚ ਲਿਉਣਗੇ। ਮੈਡੀਕਲ ਸਟੋਰ ਵਾਲਿਆਂ ਨੇ ਵਿਸ਼ਵਾਸ ਦਿਵਾਇਆ ਕਿ ਉਹ ਪੁਲਿਸ ਦਾ ਹਰ ਪੱਖ ਤੋ ਸਾਥ ਦੇਣਗੇ ਅਤੇ ਨਸ਼ਿਆ ਦੀ ਵਿਕਰੀ ਕਰਨ ਵਾਲੇ ਕਿਸੇ ਸਟੋਰ ਮਾਲਕ ਦਾ ਸਾਥ ਨਹੀ ਦੇਣਗੇ।
ਡਰੱਗ ਮਾਮਲੇ ’ਚ ਮੈਡੀਕਲ ਸਟੋਰਾਂ ਵਾਲੇ ਚੌਕਸ ਹੋਣ : ਡੀਐਸਪੀ ਢੀਂਡਸਾਂ



