ਬਟਾਲਾ, 2 ਜੁਲਾਈ (ਲੱਕੀ ਰਾਜਪੂਤ)- ਅੱਜ ਸਵੇਰੇ ਰੋਡਵੇਰਜ਼ ਦੀ ਵਰਕਸ਼ਾਪ ਵਿੱਚ ਬਸ ਦੇ ਟਾਇਰ ਵਿੱਚ ਹਵਾ ਭਰਦਿਆਂ ਟਾਇਰ ਫੱਟਣ ਕਾਰਨ ਦੋ ਵਿਅਕਤੀਆਂ ਦੇ ਗੰਭੀਰ ਜ਼ਖ਼ਮੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੁਖਦੇਵ ਸਿੰਘ ਪੁੱਤਰ ਰਛਪਾਲ ਸਿੰਘ ਵਾਸੀ ਪਿੰਡ ਦਾਲਮ ਨੇ ਦੱਸਿਆ ਕਿ ਸਵੇਰੇ ਮੈਂ ਅਤੇ ਮੇਰਾ ਸਾਥੀ ਅਨੂਪ ਕੁਮਾਰ ਰੋਡਵੇਜ਼ ਦੀ ਬਸ ਦੇ ਟਾਇਰ ਵਿੱਚ ਹਵਾ ਭਰ ਰਹੇ ਸੀ, ਕਿ ਅਚਾਨਕ ਹਵਾ ਭਰਦਿਆਂ ਟਾਇਰ ਫੱਟ ਗਿਆ ਅਤੇ ਅਸੀ ਦੋਵੇ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਏ। ਸਾਨੂੰ ਤੁਰੰਤ ਨਾਲ ਦੇ ਸਾਥੀਆਂ ਨੇ ਸਿਵਲ ਹਸਪਤਾਲ ਦਾਖਲ ਕਰਵਾਇਆ। ਦੂਸਰੇ ਸਾਥੀ ਦੀ ਹਾਲਤ ਨਾਜ਼ੁਕ ਹੋਣ ਕਾਰਨ ਉਸ ਨੂੰ ਅੰਮ੍ਰਿਤਸਰ ਰੈਫਰ ਕਰ ਦਿੱਤਾ।
ਹਵਾ ਭਰਦਿਆਂ ਰੋਡਵੇਜ਼ ਦੀ ਬੱਸ ਦਾ ਟਾਇਰ ਫੱਟਿਆ-2 ਜ਼ਖ਼ਮੀ



