Skip to content
Independent perspectives. Global stories.
BREAKING

ਉਤਰਾਖੰਡ ਵਿਖੇ ਬੱਸ ਦੇ ਖੱਡ ’ਚ ਡਿੱਗਣ ਨਾਲ 48 ਮੌਤਾਂ, 12 ਜ਼ਖਮੀ

Share this story

ਗ੍ਰਹਿ ਮੰਤਰੀ ਵੱਲੋਂ ਮਦਦ ਦਾ ਭਰੋਸਾ, ਰਾਵਤ ਵੱਲੋਂ ਮੁਆਵਜ਼ੇ ਦਾ ਐਲਾਨ


ਦੇਹਰਾਦੂਨ, 1 ਜੁਲਾਈ- ਉਤਰਾਖੰਡ ਦੇ ਪੌੜ੍ਹੀ ਗੜ੍ਹਵਾਲ ਜ਼ਿਲ੍ਹੇ ‘ਚ ਅੱਜ ਇ¤ਕ ਬ¤ਸ ਦੇ ਡੂੰਘੀ ਖ¤ਡ ’ਚ ਡਿ¤ਗਣ ਕਾਰਨ 48 ਲੋਕਾਂ ਦੀ ਮੌਤ ਹੋ ਗਈ ਹੈ, ਜਦਕਿ 12 ਲੋਕ ਜ਼ਖਮੀ ਹੋਏ ਹਨ।ਇਹ ਹਾਦਸਾ ਸਵੇਰੇ 8:45 ’ਤੇ ਵਾਪਰਿਆ। ਨੈਨੀਡਾਂਡਾ ਬਲਾਕ ’ਚ ਪਿਪਲੀ-ਭੌਨ ਮੋਟਰ ਮਾਰਗ ’ਤੇ ਯਾਤਰੀਆਂ ਦੀ 28 ਸੀਟਰ ਬ¤ਸ ਜਿਸ ਵਿੱਚ 60 ਤੋਂ ਵਧ ਯਾਤਰੀ ਸਵਾਰ ਸਨ ਬੇਕਾਬੂ ਹੋ ਕੇ 200 ਮੀਟਰ ਡੂੰਘੇ ਸੰਗੁੜੀ ਗਦੇਰੇ (ਬਰਸਾਤੀ ਨਾਲੇ) ’ਚ ਡਿ¤ਗ ਗਈ।ਮਿਲੀ ਜਾਣਕਾਰੀ ’ਚ ਬ¤ਸ ਭੌਨ ਤੋਂ ਰਾਮਨਗਰ ਵ¤ਲ ਜਾ ਰਹੀ ਸੀ।ਹਾਦਸਾ ਗਵੀਨ ਪੁੱਲ ਦੇ ਕੋਲ ਹੋਇਆ।ਭੌਨ ਤੋਂ ਲ¤ਗਭਗ 15 ਕਿਲੋਮੀਟਰ ਅ¤ਗੇ ਹਾਦਸਾ ਹੋਇਆ ਹੈ।ਬੱਸ ਦਾ ਨੰਬਰ ਯੂ.ਕੇ.12 ਸੀ/0159 ਹੈ।ਜ਼ਖਮੀਆਂ ’ਚੋਂ 3 ਨੂੰ ਹੈਲੀਕਾਪਟਰ ਰਾਹੀਂ ਇਲਾਜ ਲਈ ਰਿਸ਼ੀਕੇਸ਼ ਏਮਜ਼ ਭੇਜਿਆ ਗਿਆ ਜਦਕਿ ਬਾਕੀ 9 ਦਾ ਇਲਾਜ ਰਾਮਨਗਰ ਦੇ ਹਸਪਤਾਲ ਵਿੱਚ ਜਾਰੀ ਹੈ।
ਸੀ.ਐੈ¤ਮ. ਰਾਵਤ ਵੱਲੋਂ ਮੁਆਫਜੇ ਦਾ ਐਲਾਨ: ਬੱਸ ਹਾਦਸੇ ਬਾਅਦ ਉ¤ਤਰਾਖੰਡ ਦੇ ਮੁੱਖ ਮੰਤਰੀ ਤ੍ਰਿਵੇਂਦਰ ਸਿੰਘ ਰਾਵਤ ਨੇ ਟਵੀਟ ਕਰਕੇ ਲਿਖਿਆ ਹੈ ਕਿ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਹਾਦਸੇ ਬਾਰੇ ’ਚ ਜਾਣੂ ਕਰਵਾਇਆ ਹੈ।ਉਨ੍ਹਾਂ ਨੇ ਹਰ ਤਰ੍ਹਾਂ ਦੀ ਮਦਦ ਦਾ ਭਰੋਸਾ ਦਿ¤ਤਾ ਹੈ। ਮੁ¤ਖ ਮੰਤਰੀ ਰਾਵਤ ਨੇ ਮ੍ਰਿਤਕਾਂ ਦੇ ਪੀੜਤ ਪਰਿਵਾਰਾਂ ਨੂੰ 2-2 ਲ¤ਖ ਰੁਪਏ, ਜ਼ਖਮੀਆਂ ਨੂੰ 50-50 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ।ਉਨ੍ਹਾਂ ਨੇ ਲਿਖਿਆ ਹੈ ਕਿ ਪੌੜੀ ਜ਼ਿਲੇ ਦੇ ਧੂਮਾਕੋਟ ਕੋਲ ਵਾਪਰੇ ਬ¤ਸ ਹਾਦਸੇ ਦਾ ਸਮਾਚਾਰ ਸੁਣ ਕੇ ਬਹੁਤ ਦੁ¤ਖ ਹੋਇਆ। ਉਨ੍ਹਾਂ ਜ਼ਿਲਾ ਪ੍ਰਸ਼ਾਸ਼ਨ ਨੂੰ ਤੁਰੰਤ ਰਾਹਤ ਪਹੁੰਚਾਉਣ ਦੇ ਨਿਰਦੇਸ਼ ਦਿ¤ਤ। ਸਥਾਨਕ ਪ੍ਰਸ਼ਾਸ਼ਨ, ਪੁਲਿਸ ਅਤੇ ਐੈ¤ਸ.ਡੀ.ਆਰ.ਐੈ¤ਫ. ਬਚਾਅ ਕਾਰਜ ‘ਚ ਲ¤ਗ ਗਏ ਹਨ ਅਤੇ ਸਾਰੀ ਜ਼ਰੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।ਗੌਰਤਲਬ ਹੈ ਕਿ ਬ¤ਸ ‘ਚ 28 ਲੋਕਾਂ ਦੇ ਬੈਠਣ ਦੀ ਸਮਰ¤ਥਾ ਸੀ। ਗੜਵਾਲ ਦੇ ਕਮਿਸ਼ਨਰ ਦਿਲੀਪ ਜਾਵਲਕਰ ਨੇ ਕਿਹਾ ਕਿ 20 ਲਾਸ਼ਾਂ ਨੂੰ ਬਰਾਮਦ ਕੀਤਾ ਗਿਆ ਹੈ। 12 ਜ਼ਖਮੀਆਂ ਨੂੰ ਹਸਪਤਾਲ ‘ਚ ਭਰਤੀ ਕਰਵਾਇਆ ਗਿਆ ਹੈ। ਇਹ ਹਾਦਸਾ ਕਿਸ ਤਰਾਂ ਵਾਪਰਿਆ ਫਿਲਹਾਲ ਅਜੇ ਇਸ ਦੀ ਜਾਂਚ ਕੀਤੀ ਜਾ ਰਹੀ ਹੈ। ਗਵਰਨਰ ਕੇ.ਕੇ. ਪਾਲ ਨੇ ਪ੍ਰਸ਼ਾਸਨ ਨੂੰ ਪੀੜਤ ਪਰਿਵਾਰਾਂ ਤੱਕ ਤੁਰੰਤ ਮਦਦ ਪਹੁੰਚਾਉਣ ਲਈ ਕਿਹਾ ਹੈ।

WRITTEN BY